Home / ਪੰਜਾਬ / ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਦਾ ਕਤਲ, ਚੋਰੀ ਛਿਪੇ ਕੀਤਾ ਸੰਸਕਾਰ, ਪੁਲਿਸ ਨੇ ਅਸਥੀਆਂ ਸਣੇ ਕਈ ਕਾਬੂ ਕੀਤੇ..

ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਦਾ ਕਤਲ, ਚੋਰੀ ਛਿਪੇ ਕੀਤਾ ਸੰਸਕਾਰ, ਪੁਲਿਸ ਨੇ ਅਸਥੀਆਂ ਸਣੇ ਕਈ ਕਾਬੂ ਕੀਤੇ..

ਬਟਾਲਾ : ਪੰਜਾਬ ਦੇ ਨਾਮਵਰ ਗੈਂਗਸਟਰ ਤੇ 26 ਦੇ ਕਰੀਬ ਮਾਮਲਿਆਂ ਵਿੱਚ ਪੁਲਿਸ ਵੱਲੋਂ ਨਾਮਜਦ ਕੀਤੇ ਗਏ ਜੱਗੂ ਭਗਵਾਨਪੁਰੀਆ ਦੀ ਪਤਨੀ ਦਾ ਭੇਦਭਰੀ ਹਾਲਤ ਵਿੱਚ ਕਤਲ ਹੋ ਗਿਆ ਹੈ। ਬੁੱਧਵਾਰ ਵਾਪਰੀ ਇਸ ਘਟਨਾ ਸਬੰਧੀ ਪਤਾ ਲੱਗਾ ਹੈ, ਕਿ ਮ੍ਰਿਤਕਾ ਹਰਮਨਪ੍ਰੀਤ ਕੌਰ ਦੇ ਸਹੁਰਿਆਂ ਨੇ ਲਾਸ਼ ਦਾ ਸੰਸਕਾਰ ਚੋਰੀ ਛਿਪੇ ਕਰ ਦਿੱਤਾ ਸੀ, ਤੇ ਉਹ ਮ੍ਰਿਤਕਾ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਜਾ ਰਹੇ ਸਨ। ਇਸ ਦੀ ਜਾਣਕਾਰੀ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਨੇੜਲੇ ਥਾਣਾ ਕੋਟਲੀ ਸੂਰਤ ਮੱਲੀ ਵਿਖੇ ਸੂਚਨਾ ਦਿੱਤੀ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਹਰਮਨਪ੍ਰੀਤ ਕੌਰ ਦੀਆਂ ਅਸਥੀਆਂ ਲੈ ਕੇ ਜਾਂਦੀ ਉਸ ਦੀ ਸੱਸ ਤੇ 6 ਹੋਰ ਵਿਅਕਤੀਆਂ ਨੂੰ ਅਸਥੀਆ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਹੁਣ ਇਸ ਗੱਲ ਦਾ ਪਤਾ ਲਾਉਣ ਵਿੱਚ ਲੱਗੀ ਹੋਈ ਹੈ ਕਿ ਇਹ ਕੋਈ ਕਤਲ ਸੀ ਜਾਂ ਕੁਝ ਹੋਰ। ਲਿਹਾਜਾ ਕਬਜੇ ‘ਚ ਲਈ ਅਸਥੀਆਂ ਨੂੰ ਜਾਂਚ ਲਈ ਐਫਐਸਐਲ ਭੇਜ ਦਿੱਤਾ ਗਿਆ ਹੈ। ਭਾਵੇਂ ਕਿ ਪੁਲਿਸ ਇਸ ਮਾਮਲੇ ਵਿੱਚ ਅਜੇ ਕਿਸੇ ਸਿੱਟੇ ‘ਤੇ ਨਹੀਂ ਪਹੁੰਚੀ, ਪਰ ਦੋਸ਼ ਹੈ ਕਿ ਹਰਮਨਪ੍ਰੀਤ ਕੌਰ ਦਾ ਆਪਣੀ ਸੱਸ ਹਰਜਿੰਦਰ ਕੌਰ ਨਾਲ ਝਗੜਾ ਰਹਿੰਦਾ ਸੀ, ਤੇ ਇਹੀਓ ਕਾਰਨ ਹੈ, ਕਿ ਪੁਲਿਸ ਨੇ ਸ਼ੱਕ ਦੀ ਸੂਈ ਘੁਮਾ ਕੇ ਮ੍ਰਿਤਕਾ ਦੇ ਸਹੁਰਿਆਂ ਵੱਲ ਕਰ ਦਿੱਤੀ ਹੈ।

ਦੱਸ ਦਈਏ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਜੇਲ੍ਹ ਜਾਣ ਤੋਂ ਬਾਅਦ ਤੋਂ ਹੀ ਇਹ ਦੋਸ਼ ਲਗਦੇ ਆਏ ਹਨ, ਕਿ ਉਸ ਦੀ ਪਤਨੀ ਹਰਮਨਪ੍ਰੀਤ ਕੌਰ ਅਤੇ ਸੱਸ ਹਰਜਿੰਦਰ ਕੌਰ ਵਿੱਚ ਅਣਬਣ ਰਹਿੰਦੀ ਸੀ, ਤੇ ਮ੍ਰਿਤਕਾ ਇਸ ਝਗੜੇ ਦੀ ਵਜ੍ਹਾ ਕਾਰਨ ਸਹੁਰੇ ਪਰਿਵਾਰ ਨਾ ਰਹਿ ਕੇ ਆਪਣੇ ਰਿਸ਼ਤੇਦਾਰਾਂ ਦੇ ਘਰ ਵਿੱਚ ਰਹਿ ਰਹੀ ਸੀ। ਉੱਧਰ ਪੁਲਿਸ ਇਸ ਮਾਮਲੇ ਨੂੰ ਲੈ ਕੇ ਅਜੇ ਕੋਈ ਖੁਲਾਸਾ ਕਰਨ ਦੇ ਮੂਡ ਵਿੱਚ ਨਹੀਂ ਹੈ। ਪਰ ਡੀਐਸਪੀ ਡੇਰਾ ਬਾਬਾ ਨਾਨਕ ਸਰਦਾਰ ਗੁਰਪ੍ਰਤਾਪ ਸਿੰਘ ਦੱਸਦੇ ਹਨ, ਕਿ ਜਿਉਂ ਹੀ ਉਨ੍ਹਾਂ ਨੂੰ ਪਿੰਡ ਵਾਸੀਆਂ ਤੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਕਿ ਜੱਗੂ ਭਗਵਾਨਪੁਰੀਆ ਦੀ ਪਤਨੀ ਦਾ ਕਤਲ ਹੋ ਗਿਆ ਹੈ, ਤੇ ਲਾਸ਼ ਦਾ ਅੰਤਿਮ ਸੰਸਕਾਰ ਕਰਕੇ ਕੁਝ ਲੋਕ ਅਸਥੀਆਂ ਇੱਕ ਗੱਡੀ ਵਿੱਚ ਲੈ ਕੇ ਜਲ ਪ੍ਰਵਾਹ ਕਰਨ ਜਾ ਰਹੇ ਹਨ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਹ ਈਓਨ ਗੱਡੀ ਜਿਸ ਵਿੱਚ ਇਨ੍ਹਾਂ ਅਸਥੀਆਂ ਨੂੰ ਲਜਾਇਆ ਜਾ ਰਿਹਾ ਸੀ, ਉਸ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿੱਚ ਮ੍ਰਿਤਕਾ ਦੀ ਸੱਸ ਹਰਜਿੰਦਰ ਕੌਰ , ਉਸ ਦੀ ਭੈਣ ਤੇ ਪੰਜ ਹੋਰ ਵਿਅਕਤੀ ਅਸਥੀਆਂ ਸਮੇਤ ਬੈਠੇ ਪਾਏ ਗਏ। ਜਿਨ੍ਹਾਂ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਪੁਲਿਸ ਅਧਿਕਾਰੀ ਅਨੁਸਾਰ ਇਸ ਸਬੰਧ ਵਿੱਚ ਧਾਰਾ 302,201, ਤੇ 34 ਆਈਪੀਸੀ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ, ਤੇ ਕਬਜ਼ੇ ‘ਚ ਲਈਆਂ ਗਈਆਂ ਅਸਥੀਆਂ ਦੀ ਸੱਚਾਈ ਦਾ ਪਤਾ ਲਗਾਉਣ ਲਈ ਉਨ੍ਹਾਂ ਫ੍ਰੈਸਿੰਕ ਸਾਇੰਸ ਲੈਬੋਰਟਰੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦ ਹੀ ਸੱਚਾਈ ਸਾਹਮਣੇ ਆ ਜਾਵੇਗੀ ਕਿ ਇਹ ਕਤਲ ਹੈ ਜਾਂ ਕੁਝ ਹੋਰ।

Check Also

ਝੂਠਾ ਪੁਲਿਸ ਮੁਕਾਬਲਾ ਕੇਸ ‘ਚ ਪੈ ਗਿਆ ਰੌਲਾ? ਕੈਪਟਨ ਦੇ ਸੁਰੱਖਿਆ ਸਲਾਹਕਾਰ ਖ਼ੂਬੀ ਰਾਮ ਬਾਰੇ ਸੀਬੀਆਈ ਨੇ ਦਾਇਰ ਕਰ ਤਾ ਅਜਿਹਾ ਜਵਾਬ, ਕਿ ਅਦਾਲਤ ‘ਚ ਛਾ ਗਈ ਚੁੱਪੀ! ..

ਮੁਹਾਲੀ : ਸੀਬੀਆਈ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ …

Leave a Reply

Your email address will not be published. Required fields are marked *