ਗੁਰੂ ਦੀ ਨਗਰੀ ‘ਚ ਵੱਡੀ ਸਾਜਿਸ਼ ਜਾਂ ਗਲਤੀ ? ਹੁਣ ਬਦਲਿਆ ‘ਹਰਿਮੰਦਰ ਸਾਹਿਬ’ ਦਾ ਨਾਂ

TeamGlobalPunjab
1 Min Read

ਅੰਮ੍ਰਿਤਸਰ : ਪੰਜਾਬ ‘ਚ ਪਹਿਲਾਂ ਸਾਇਨ ਬੋਰਡਾਂ ‘ਤੇ ਪੰਜਾਬੀ ਨੀਚੇ ਲਿਖਣ ਦਾ ਮਾਮਲਾ ਕਾਫੀ ਗਰਮਾਇਆ ਸੀ। ਜਿਸ ਤੋਂ ਪੰਜਾਬੀ ਬੋਰਡਾਂ ਉੱਪਰ ਲਿਖੀ ਜਾਣ ਲੱਗ ਪਈ ਪਰ ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਨਵਾਂ ਹੀ ਕਾਰਾ ਕਰ ਦਿੱਤਾ ਹੈ। ਉਨ੍ਹਾਂ ਵਲੋਂ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਰੋਡ ‘ਤੇ ਲੱਗੇ ਸਾਇਨ ਬੋਰਡਾਂ ‘ਤੇ ਹਰਿਮੰਦਰ ਸਾਹਿਬ ਦੀ ਥਾਂ ‘ਤੇ `ਸੁਨਹਿਰੀ ਮੰਦਰ’ ਲਿਖ ਦਿੱਤਾ। ਇਹ ਬੋਰਡ ਅੰਮ੍ਰਿਤਸਰ ਤੋਂ ਮਜੀਠਾ ਰੋਡ ਅਤੇ ਹੋਰ ਕਈ ਥਾਵਾਂ ‘ਤੇ ਲੱਗੇ ਹੋਏ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ਜਿਸ ਦੇ ਕਾਰਨ ਸਿੱਖ ਭਾਈਚਾਰੇ ‘ਚ ਕਾਫੀ ਰੋਸ ਨੂੰ ਦੇਖਣ ਨੂੰ ਮਿਲ ਰਿਹਾ ਹੈ।

ਸਿੱਖ ਭਾਈਚਾਰੇ ਦਾ ਕਹਿਣਾ ਜਿਹੜੀ ਕੰਪਨੀ ਕੋਲ ਬੋਰਡ ਲਿਖਣ ਦਾ ਠੇਕਾ ਉਸਨੂੰ ਇਹ ਬੋਰਡ ਜਲਦੀ ਬਦਲਣਾ ਚਾਹੀਦਾ ਹੈ ਅਤੇ ਸਿੱਖ ਜਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮਾਮਲੇ ਬਾਰੇ ਐੱਸ.ਜੀ.ਪੀ.ਸੀ. ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬਾਰੇ ਪੰਜਾਬ ਸਰਕਾਰ ਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰ ਦਿੱਤੀ ਹੈ। ਬੇਸ਼ੱਕ ਐੱਸ.ਜੀ.ਪੀ.ਸੀ. ਨੇ ਇਹ ਮਾਮਲੇ ਬਾਰੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪਰ ਇਹ ਦੇਖਣਾ ਹੋਵੇਗਾ ਕੀ ਨੈਸ਼ਨਲ ਹਾਈਵੇਅ ਅਥਾਰਟੀ ਇੰਡੀਆ ਆਫ ਆਪਣੀ ਇਸ ਗਲਤੀ ਨੂੰ ਕਦੋਂ ਠੀਕ ਕਰਦੀ ਹੈ।

https://www.youtube.com/watch?v=QB5ii_bQ6RU

Share this Article
Leave a comment