ਗਰਮੀਆਂ ਦੇ ਦਿਨਾਂ ‘ਚ ਇਸ ਤਿੱਖੀ ਧੁੱਪ ਤੋਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਗਰਮੀ ਤੋਂ ਬਚਣ ਲਈ ਠੰਡੇ ਪਦਾਰਥਾਂ ਦਾ ਸੇਵਨ ਕਰਨਾ ਸਿਹਤ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਲੱਸੀ ਇੱਕ ਅਜਿਹਾ ਪਦਾਰਥ ਹੈ ਜਿਹੜਾ ਕਿ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ। ਜੇਕਰ ਤੁਸੀਂ ਹਰ ਰੋਜ਼ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਫ਼ਾਇਦੇ ਮਿਲਦੇ ਹਨ। ਗਰਮੀਆਂ ‘ਚ ਇਸ ਸੇਵਨ ਹਰ ਘਰ ‘ਚ ਕੀਤਾ ਜਾਂਦਾ ਹੈ। ਲੱਸੀ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ ਤੇ ਜੋੜਾ ਦੇ ਦਰਦ ਤੋਂ ਵੀ ਆਰਾਮ ਮਿਲਦਾ ਹੈ। ਲੱਸੀ ਸਾਡੀ ਸਿਹਤ ਲਈ ਹੀ ਨਹੀਂ ਬਲਕਿ ਸੁੰਦਰਤਾ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ।
ਲੱਸੀ ਪੀਣ ਦੇ ਸਿਹਤ ਫ਼ਾਇਦੇ
-ਲੱਸੀ ‘ਚ ਅਜਵਾਇਣ ਮਿਲਾਕੇ ਪੀਣ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਪੇਟ ਦੀ ਸਫ਼ਾਈ ਲਈ ਗਰਮੀਆਂ ਦੇ ਦਿਨਾਂ ‘ਚ ਪੁਦੀਨਾ ਪਾ ਕੇ ਲੱਸੀ ਬਣਾ ਕਿ ਪੀਓ।
-ਗਰਮੀਆਂ ‘ਚ ਕਈ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦਾ ਭੋਜਨ ਕਰਨ ਨੂੰ ਮਨ ਨਹੀਂ ਕਰਦਾ। ਉਨ੍ਹਾਂ ਲੋਕਾਂ ਨੂੰ ਲੱਸੀ ‘ਚ ਰੋਜ਼ਾਨਾ ਭੁੰਨੇ ਜ਼ੀਰੇ ਦਾ ਚੂਰਨ, ਕਾਲੀ ਮਿਰਚ ਦਾ ਚੂਰਨ ਤੇ ਸੇਧਾ ਨਮਕ ਇੱਕ ਸਮਾਨ ਮਾਤਰਾ ‘ਚ ਮਿਲਾ ਕਿ ਹੌਲੀ ਹੌਲੀ ਪੀਓ।
- Advertisement -
-ਗਰਮੀਆਂ ‘ਚ ਤੇਜ਼ ਧੁੱਪ ਤੇ ਗਰਮ ਹਵਾ ਤੋਂ ਬਚਣ ਲਈ ਲੱਸੀ ਦਾ ਸੇਵਨ ਸਿਹਤ ਲਈ ਬਹੁਤ ਚੰਗਾ ਹੈ ਤੇ ਲੱਸੀ ਦੀ ਤਸੀਰ ਠੰਡੀ ਹੁੰਦੀ ਹੈ। ਜੋ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ।
-ਲੱਸੀ ‘ਚ ਕੈਲਸ਼ੀਅਮ ਦੀ ਮਾਤਰਾ ਬਹੁਤ ਹੁੰਦੀ ਹੈ ਇਹ ਹੱਡੀਆਂ ਨੂੰ ਮਜਬੂਤ ਕਰਨ ‘ਚ ਮਦਦ ਕਰਦੀ ਹੈ। ਜੇਕਰ ਤੁਸੀਂ ਗਰਮੀ ਕਰਕੇ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਲੱਸੀ ਦਾ ਸੇਵਨ ਜਰੂਰ ਕਰੋ।
ਲੱਸੀ ਪੀਣ ਦੇ ਚਮੜੀ ਨੂੰ ਫ਼ਾਇਦੇ
-ਲਗਾਤਾਰ ਤਪਦੀ ਧੁੱਪ ‘ਚ ਧੂੜ ਮਿੱਟੀ ਸਿੱਧੀ ਸਾਡੇ ਚਿਹਰੇ ਤੇ ਪੈਂਦੀ ਹੈ। ਇਸ ਲਈ ਦੋ ਚਮਚ ਲੱਸੀ ‘ਚ ਬਦਾਮ ਦਾ ਤੇਲ ਤੇ ਗੁਲਾਬ ਜਲ ਦੀਆਂ ਕੁੱਝ ‘ਕ ਬੂੰਦਾਂ ਮਿਲਾ ਕਿ ਚਿਹਰੇ ਤੇ ਮਸਾਜ ਕਰੋ। ਅੱਧੇ ਘੰਟੇ ਬਾਅਦ ਚਿਹਰੇ ਨੂੰ ਸਾਫ਼ ਕਰ ਲਵੋ।
-ਚਿਹਰੇ ਦਾ ਰੰਗ ਸਾਫ਼ ਕਰਨ ਲਈ ਤਿੰਨ ਚਮਚ ਲੱਸੀ, ਇੱਕ ਚਮਚ ਬੇਸਨ ਤੇ ਥੋੜ੍ਹੀ ਜਿਹੀ ਹਲਦੀ ਮਿਲਾਕੇ ਚਿਹਰੇ ਤੇ ਲਗਾਓ। ਜਦੋਂ ਚਿਹਰਾ ਸੁੱਕ ਜਾਵੇ ਤਾਂ ਉਸ ਨੂੰ ਧੋ ਲਵੋ।
-ਰੁੱਖੇ ਚਿਹਰੇ ਤੋਂ ਬਚਣ ਲਈ ਲੱਸੀ ‘ਚ ਚੋਲਾ ਦਾ ਆਟਾ ਮਿਲਾਕੇ ਚਿਹਰੇ ਤੇ ਹਫ਼ਤੇ ‘ਚ ਇੱਕ ਵਾਰੀ ਜਰੂਰ ਲਗਾਓ ਚਿਹਰਾ ਸੁੱਕ ਜਾਣ ਤੇ ਗੁਣਗੁਣੇ ਪਾਣੀ ਨਾਲ ਚਿਹਰਾ ਧੋ ਲਵੋ।
- Advertisement -
-ਚਿਹਰੇ ਨੂੰ ਕਿਸੇ ਵੀ ਦਾਗ਼ ਜਾਂ ਕਿਸੇ ਵੀ ਸੱਟ ਦੇ ਨਿਸ਼ਾਨ ਨੂੰ ਸਾਫ਼ ਕਰਨ ਲਈ ਸੰਤਰੇ ਦੇ ਛਿਲਕਿਆਂ ਦੇ ਪਾਊਡਰ ਨੂੰ ਲੱਸੀ ‘ਚ ਮਿਲਾਕੇ ਚਿਹਰੇ ਤੇ ਲਗਾਓ।