ਸਫ਼ਰ ਦੌਰਾਨ ਉਲਟੀ ਅਤੇ ਚੱਕਰ ਆਉਣ ‘ਤੇ ਇਹ ਅਪਣਾਓ ਉਪਾਅ

Rajneet Kaur
3 Min Read

ਜਦੋਂ ਵੀ ਸਕੂਲਾਂ ਜਾਂ ਆਫਿਸ ਤੋਂ ਛੁਟੀਆਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਸਾਰੇ ਘੁੰਮਣ ਦੀ ਯੋਜਨਾ ਬਣਾਉਂਦੇ ਹਨ। ਜ਼ਿਆਦਾਤਰ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਘੁੰਮਣਾ ਪਸੰਦ ਕਰਦੇ ਹਨ। ਹਾਲਾਂਕਿ, ਬਹੁਤ ਸਾਰੇ ਲੋਕਾਂ ਲਈ, ਯਾਤਰਾ ਕਰਨਾ ਸਿਹਤ ਸਮੱਸਿਆਵਾਂ ਨੂੰ ਸੱਦਾ ਦੇਣ ਦੇ ਬਰਾਬਰ ਹੈ। ਤੁਸੀਂ ਅਕਸਰ ਮਹਿਸੂਸ ਕੀਤਾ ਹੋਵੇਗਾ ਕਿ ਕੁਝ ਲੋਕ ਕਾਰ, ਰੇਲ ਜਾਂ ਹਵਾਈ ਜਹਾਜ਼ ਵਿੱਚ ਸਫ਼ਰ ਕਰਦੇ ਸਮੇਂ ਉਲਟੀਆਂ, ਚੱਕਰ ਆਉਣੇ ਜਾਂ ਮਤਲੀ ਦੀ ਸ਼ਿਕਾਇਤ ਕਰਦੇ ਹਨ। ਇਸ ਨੂੰ ਮੋਸ਼ਨ ਸਿਕਨੇਸ ਕਿਹਾ ਜਾਂਦਾ ਹੈ। ਅੱਜ ਕੱਲ੍ਹ ਇਹ ਇੱਕ ਆਮ ਸਮੱਸਿਆ ਬਣ ਗਈ ਹੈ, ਇਸ ਲਈ ਹਰ ਕੋਈ ਯਾਤਰਾ ਕਰਨ ਦੇ ਵਿਚਾਰ ਤੋਂ ਇੰਨਾ ਖੁਸ਼ ਨਹੀਂ ਹੁੰਦਾ ਹੈ।

ਜਿਨ੍ਹਾਂ ਲੋਕਾਂ ਨੂੰ ਮੋਸ਼ਨ ਸਿਕਨੇਸ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਮਜਬੂਰੀ ‘ਚ ਸਫਰ ਕਰਨਾ ਪੈਂਦਾ ਹੈ।  ਫਿਰ ਇਹ ਉਨ੍ਹਾਂ ਲਈ ਮੁਸੀਬਤ ਦਾ ਕਾਰਨ ਬਣ ਜਾਂਦਾ ਹੈ। ਅਜਿਹੇ ‘ਚ ਤੁਸੀਂ ਜਾਂ ਤਾਂ ਦਵਾਈਆਂ ਦਾ ਸਹਾਰਾ ਲੈ ਸਕਦੇ ਹੋ ਜਾਂ ਫਿਰ ਕੁਝ ਅਪਣਾ ਕੇ ਇਸ ਸਮੱਸਿਆ ਤੋਂ ਬਚਣ ਦੀ ਕੋਸ਼ਿਸ਼ ਕਰ ਸਕਦੇ ਹੋ। ਮੋਸ਼ਨ ਸਿਕਨੇਸ ਦਾ ਸਹੀ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਅੰਦਰਲੇ ਕੰਨ, ਅੱਖਾਂ, ਜੋੜਾਂ ਅਤੇ ਮਾਸਪੇਸ਼ੀਆਂ ਦੀਆਂ ਨਸਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਵਾਲੇ ਦਿਮਾਗ ਵਿੱਚ ਟਕਰਾਅ ਹੁੰਦਾ ਹੈ। ਨਤੀਜੇ ਵਜੋਂ ਪੇਟ ਵਿੱਚ ਦਰਦ ਮਹਿਸੂਸ ਹੁੰਦਾ ਹੈ ਅਤੇ ਸਰੀਰ ਵਿੱਚੋਂ ਠੰਡੇ ਪਸੀਨੇ ਨਿਕਲਦੇ ਹਨ। ਇਸ ਤੋਂ ਬਾਅਦ ਵਿਅਕਤੀ ਨੂੰ ਜ਼ਿਆਦਾ ਥਕਾਵਟ ਅਤੇ ਉਲਟੀਆਂ ਆਉਣ ਲੱਗਦੀਆਂ ਹਨ, ਕਈ ਲੋਕ ਚੱਕਰ ਆਉਣ ਦੀ ਸ਼ਿਕਾਇਤ ਵੀ ਕਰਦੇ ਹਨ।

ਮੋਸ਼ਨ ਸਿਕਨੇਸ ਤੋਂ ਬਚਣ ਲਈ, ਕਾਰ ਜਾਂ ਬੱਸ ਦੀ ਅਗਲੀ ਸੀਟ ‘ਤੇ ਬੈਠੋ।

ਸਫ਼ਰ ਦੌਰਾਨ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਵਿਅਸਤ ਰੱਖੋ।

- Advertisement -

ਜੇ ਤੁਸੀਂ ਕਿਸ਼ਤੀ ਵਿਚ ਹੋ, ਤਾਂ ਵਿਚਕਾਰ ਵਿਚ ਬੈਠੋ ਅਤੇ ਜੇਕਰ ਤੁਸੀਂ ਰੇਲਗੱਡੀ ਵਿੱਚ ਹੋ, ਤਾਂ ਉਸ ਦਿਸ਼ਾ ਵੱਲ ਮੂੰਹ ਕਰਕੇ ਬੈਠੋ ਜਿਦਰ ਟ੍ਰੇਨ ਚੱਲ ਰਹੀ ਹੈ।

ਇਸ ਤੋਂ ਇਲਾਵਾ ਭਾਰੀ ਭੋਜਨ ਖਾਣ ਤੋਂ ਬਚੋ ਅਤੇ ਪੇਟ ਨੂੰ ਖਾਲੀ ਨਾ ਰੱਖੋ।

ਸਫ਼ਰ ਦੌਰਾਨ ਉਲਟੀਆਂ ਤੋਂ ਬਚਣ ਲਈ ਹਲਕਾ ਅਤੇ ਸਿਹਤਮੰਦ ਭੋਜਨ ਸਭ ਤੋਂ ਵਧੀਆ ਤਰੀਕਾ ਹੈ।

ਜੇਕਰ ਜ਼ਿਆਦਾ ਸਮੱਸਿਆ ਹੈ ਤਾਂ ਅੱਖਾਂ ਬੰਦ ਰੱਖੋ। ਜੇਕਰ ਇਹ ਸੰਭਵ ਨਹੀਂ ਹੈ, ਤਾਂ ਆਪਣੀਆਂ ਅੱਖਾਂ ਨੂੰ ਕੱਪੜੇ ਨਾਲ ਢੱਕੋ ਕਿਉਂਕਿ ਬਾਹਰ ਦੇਖ ਕੇ ਤੁਹਾਨੂੰ ਚੱਕਰ ਆ ਜਾਂਦੇ ਹਨ।

ਜੇਕਰ ਇਹ ਸਾਰੇ ਉਪਾਅ ਤੁਹਾਡੇ ਲਈ ਕੰਮ ਨਹੀਂ ਕਰਦੇ, ਤਾਂ ਕਿਸੇ ਮਾਹਿਰ ਡਾਕਟਰ ਨਾਲ ਸੰਪਰਕ ਕਰੋ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment