ਨਵੀਂ ਦਿੱਲੀ : ਫੌਜ ਉਸ ਦਾ ਪਹਿਲਾ ਪਿਆਰ ਸੀ ਪਰ ਕਿਸਮਤ ਨੇ ਗੌਤਮ ਨੂੰ ਕ੍ਰਿਕਟਰ ਬਣਾ ਦਿੱਤਾ। ਉਸ ਦਾ ਆਪਣੇ ਪਹਿਲੇ ਪਿਆਰ ਪ੍ਰਤੀ ਲਗਾਅ ਅੱਜ ਵੀ ਘੱਟ ਨਹੀਂ ਹੋਇਆ ਹੈ। ਇਸ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਸ਼ਹੀਦਾਂ ਦੇ ਬੱਚਿਆਂ ਦੀ ਮਦਦ ਕਰਨ ਵਾਲੀ ਇਕ ਫਾਊਂਡੇਸ਼ਨ ਦੇ ਜ਼ਰੀਏ ਉਸ ਨੇ ਇਸ ਪ੍ਰੇਮ ਨੂੰ ਜਿਊਂਦਾ ਰੱਖਿਆ ਹੈ।
ਭਾਰਤ ਨੂੰ 2 ਵਿਸ਼ਵ ਕੱਪ (2007 ‘ਚ ਵਿਸ਼ਵ ਕੱਪ ਟੀ-20 ਅਤੇ 2011 ‘ਚ ਵਨ ਡੇ ਵਿਸ਼ਵ ਕੱਪ) ਵਿਚ ਖਿਤਾਬ ਦੁਆਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੰਭੀਰ ਨੇ ਇਕ ਕਿਤਾਬ ਦੀ ਘੁੰਡ ਚੁਕਾਈ ਦੌਰਾਨ ਫੌਜ ਪ੍ਰਤੀ ਆਪਣੇ ਜਨੂੰਨ ਨੂੰ ਲੈ ਕੇ ਗੱਲ ਕੀਤੀ। ਗੰਭੀਰ ਨੇ ਕਿਹਾ ਕਿ ਕਿਸਮਤ ਨੂੰ ਇਹ ਮਨਜ਼ੂਰ ਸੀ।
ਜੇਕਰ ਮੈਂ 12ਵੀਂ ਦੀ ਪੜ੍ਹਾਈ ਕਰਦੇ ਹੋਏ ਰਣਜੀ ਟਰਾਫੀ ਵਿਚ ਨਾ ਖੇਡਿਆ ਹੁੰਦਾ ਤਾਂ ਮੈਂ ਨਿਸ਼ਚਿਤ ਤੌਰ ‘ਤੇ ਐੱਨ. ਡੀ. ਏ. ਵਿਚ ਹੀ ਜਾਂਦਾ ਕਿਉਂਕਿ ਉਹ ਮੇਰਾ ਪਹਿਲਾ ਪਿਆਰ ਸੀ ਅਤੇ ਇਹ ਹੁਣ ਵੀ ਮੇਰਾ ਪਹਿਲਾ ਪਿਆਰ ਹੀ ਹੈ। ਅਸਲ ਵਿਚ ਮੈਨੂੰ ਜ਼ਿੰਦਗੀ ਵਿਚ ਸਿਰਫ ਇਹੀ ਮਲਾਲ ਹੈ ਕਿ ਮੈਂ ਫੌਜ ਵਿਚ ਨਹੀਂ ਜਾ ਸਕਿਆ। ਉਸ ਨੇ ਕਿਹਾ ਕਿ ਅਸੀਂ ਅਜੇ 50 ਬੱਚਿਆਂ ਨੂੰ ਸਪਾਂਸਰ ਕੀਤਾ ਹੈ। ਇਹ ਗਿਣਤੀ ਵਧਾ ਕੇ 100 ਕਰਨ ਲਈ ਤਿਆਰ ਹਾਂ।
ਕ੍ਰਿਕਟਰ ਨਹੀਂ ਕੁਝ ਹੋਰ ਬਣਨਾ ਚਾਹੁੰਦੇ ਸਨ ਗੌਤਮ ਗੰਭੀਰ ਜਿਸਦਾ ਅੱਜ ਤੱਕ ਹੈ ਉਨ੍ਹਾਂ ਨੂੰ ਅਫਸੋਸ
Leave a comment
Leave a comment