Home / ਓਪੀਨੀਅਨ / ਕੌਸ਼ਲ (ਹੁਨਰ) ਦੇਵੇਗਾ ‘ਆਤਮਨਿਰਭਰ ਭਾਰਤ’ ਨੂੰ ਨਵੀਂ ਪਹਿਚਾਣ

ਕੌਸ਼ਲ (ਹੁਨਰ) ਦੇਵੇਗਾ ‘ਆਤਮਨਿਰਭਰ ਭਾਰਤ’ ਨੂੰ ਨਵੀਂ ਪਹਿਚਾਣ

-ਡਾ. ਮਹੇਂਦਰ ਨਾਥ ਪਾਂਡੇ

ਕਿਸੇ ਵੀ ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਕੌਸ਼ਲ ਦਾ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ। ਕੌਸ਼ਲ ਇੱਕ ਅਜਿਹੀ ਸਾਧਨਾ ਹੈ ਜਿਸ ਦੇ ਦੁਆਰਾ ਨੌਜਵਾਨਾਂ ਨੂੰ ਸਸ਼ਕਤ ਅਤੇ ਆਤਮਨਿਰਭਰ ਬਣਾਇਆ ਜਾ ਸਕਦਾ ਹੈ ਅਤੇ ਉਦਯੋਗਾਂ ਦੀ ਮੰਗ ਦੇ ਅਨੁਸਾਰ ਕੁਸ਼ਲ ਕਾਰਜ ਬਲ ਤਿਆਰ ਕਰਕੇ ਸਕਿੱਲ ਗੈਪ ਨੂੰ ਆਸਾਨੀ ਨਾਲ ਭਰਿਆ ਜਾ ਸਕਦਾ ਹੈ। ਕੌਸ਼ਲ ਸਿਰਫ ਇੱਕ ਵਿਅਕਤੀ ਨੂੰ ਹੀ ਨਹੀਂ ਬਲਕਿ ਉਸ ਦੇ ਨਾਲ-ਨਾਲ ਸਮਾਜ ਅਤੇ ਰਾਸ਼ਟਰ ਨੂੰ ਵੀ ਅੱਗੇ ਵਧਾਉਂਦਾ ਹੈ। ਸਹੀ ਅਰਥਾਂ ਵਿੱਚ ਦੇਖਿਆ ਜਾਵੇ ਤਾਂ ਭਵਿੱਖ ਵਿੱਚ ਕੌਸ਼ਲ ਹੀ ਉਹ ਸਾਧਨ ਹੋਵੇਗਾ ਜੋ ਯੁਵਾ ਸ਼ਕਤੀ ਨੂੰ ਆਤਮਨਿਰਭਰ ਬਣਾਉਣ ਵਿੱਚ ਉਸ ਦੀ ਮਦਦ ਕਰੇਗਾ ਅਤੇ ਵਿਸ਼ਵ ਪੱਧਰ ‘ਤੇ ਉਸ ਨੂੰ ਇੱਕ ਨਵੀਂ ਪਹਿਚਾਣ ਦਿਵਾਏਗਾ। ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲਾ ਰਾਜ ਸਰਕਾਰਾਂ, ਸਿਖਲਾਈ ਭਾਗੀਦਾਰਾਂ ਅਤੇ ਅਨੇਕ ਬਹੁ-ਰਾਸ਼ਟਰੀ ਕੰਪਨੀਆਂ ਦੇ ਨਾਲ ਮਿਲ ਕੇ ਨੌਜਵਾਨਾਂ ਨੂੰ ਕੌਸ਼ਲ ਸਿਖਲਾਈ ਪ੍ਰਦਾਨ ਕਰ ਰਿਹਾ ਹੈ। ਅੱਜ ਇਸੇ ਦਾ ਪਰਿਣਾਮ ਹੈ ਕਿ ਵੱਖ-ਵੱਖ ਕੌਸ਼ਲ ਸੰਸਥਾਨਾਂ ਵਿੱਚ ਸਿਖਲਾਈ ਲੈ ਰਹੇ ਨੌਜਵਾਨਾਂ ਨੇ ਆਪਣੀ ਸਮਰੱਥਾ ਅਤੇ ਕੁਸ਼ਲਤਾ ਦਾ ਪਰਿਚੈ ਦਿੰਦੇ ਹੋਏ ਇਨੋਵੇਸ਼ਨ ਦੇ ਖੇਤਰ ਵਿੱਚ ਅਨੇਕ ਨਵੇਂ ਪ੍ਰਯੋਗ ਕੀਤੇ ਹਨ ਜੋ ਭਵਿੱਖ ਵਿੱਚ ਹੋਰ ਵਿਦਿਆਰਥੀਆਂ ਦੇ ਲਈ ਪ੍ਰੇਰਣਾਦਾਇਕ ਸਾਬਤ ਹੋਣਗੇ। ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲਾ ਨੌਜਵਾਨਾਂ ਨੂੰ 21ਵੀਂ ਸਦੀ ਦੇ ਅਨੁਸਾਰ ਨਵੀਨ ਤਕਨੀਕੀ ਅਤੇ ਗੁਣਵੱਤਾ ਯੁਕਤ ਸਿਖਲਾਈ ਵੀ ਦੇ ਰਿਹਾ ਹੈ ਤਾਕਿ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਯੁਵਾ ਆਪਣੀ ਭਾਗੀਦਾਰੀ ਨਿਭਾ ਕੇ ‘ਆਤਮਨਿਰਭਰ ਭਾਰਤ’ ਦੇ ਵਿਜ਼ਨ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਣ।

ਸਾਡੇ ਨੌਜਵਾਨਾਂ ਵਿੱਚ ਉਹ ਸਮਰੱਥਾ ਅਤੇ ਹੁਨਰ ਹੈ ਜਿਸ ਦੇ ਬਲ ‘ਤੇ ਭਾਰਤ ਨੂੰ ਵਿਸ਼ਵ ਦੀ ਕੌਸ਼ਲ ਰਾਜਧਾਨੀ ਬਣਾਇਆ ਜਾ ਸਕਦਾ ਹੈ ਅਤੇ ਵਿਸ਼ਵ ਪੱਧਰ ‘ਤੇ ਭਾਰਤ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਅੰਕਿਤ ਕਰਵਾ ਸਕਦੇ ਹਨ। ਇੱਕ ਅਨੁਮਾਨ ਦੇ ਮੁਤਾਬਕ, ਸਾਲ 2030 ਤੱਕ ਭਾਰਤ ਦੇ ਪਾਸ ਦੁਨੀਆ ਦੀ ਸਭ ਤੋਂ ਵੱਡੀ ਵਰਕਫੋਰਸ ਹੋਣ ਦੀ ਉਮੀਦ ਹੈ। ਇਸ ਵਿੱਚ ਸਭ ਤੋਂ ਜ਼ਿਆਦਾ ਸੰਖਿਆ ਨੌਜਵਾਨਾਂ ਦੀ ਹੋਵੇਗੀ। ਇਸ ਯੁਵਾ ਵਰਕਫੋਰਸ ਨੂੰ ਕੌਸ਼ਲ ਸਿਖਲਾਈ ਪ੍ਰਦਾਨ ਕਰਕੇ ਉਨ੍ਹਾਂ ਨੂੰ ਭਵਿੱਖ ਦੇ ਲਈ ਤਿਆਰ ਕੀਤਾ ਜਾ ਸਕਦਾ ਹੈ ਤਾਕਿ ਰੋਜ਼ਗਾਰ ਦੇ ਨਵੇਂ ਅਵਸਰਾਂ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਜਾ ਸਕੇ। ਕੌਸ਼ਲ ਦੁਆਰਾ ਹੀ ਅਸੀਂ 21ਵੀਂ ਸਦੀ ਦੇ ਨਵੇਂ ਭਾਰਤ ਦੀ ਨੀਂਹ ਰੱਖ ਸਕਦੇ ਹਾਂ। ਕੌਸ਼ਲ ਸਾਨੂੰ ਰੋਜ਼ਗਾਰ ਦੇ ਅਨੇਕ ਅਵਸਰ ਪ੍ਰਦਾਨ ਕਰਦਾ ਹੈ ਨਾਲ ਹੀ ਸਵੈ-ਰੋਜ਼ਗਾਰ ਲਈ ਵੀ ਪ੍ਰੇਰਿਤ ਕਰਦਾ ਹੈ। ਕੌਸ਼ਲ ਵਿੱਚ ਉਹ ਸ਼ਕਤੀ ਹੈ ਜਿਸ ਦੁਆਰਾ ਅਸੀਂ ਭਾਰਤ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾ ਸਕਦੇ ਹਾਂ। ਕੌਸ਼ਲ ਦੁਆਰਾ ਯੁਵਾ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੌਜਵਾਨਾਂ ਨੂੰ ਪ੍ਰਾਸੰਗਿਕ ਰਹਿਣ ਲਈ, “ਸਕਿੱਲ, ਅੱਪਸਕਿੱਲ ਅਤੇ ਰੀਸਕਿੱਲ” ਦਾ ਮੰਤਰ ਦਿੱਤਾ ਸੀ। ਇਸ ਮੰਤਰ ਦਾ ਉਪਯੋਗ ਕਰਕੇ ਯੁਵਾ ਦੂਸਰਿਆਂ ਤੋਂ ਹਟਕੇ ਆਪਣੀ ਇੱਕ ਅਲੱਗ ਪਹਿਚਾਣ ਬਣਾ ਸਕਦੇ ਹਨ।

ਨੌਜਵਾਨਾਂ ਨੂੰ ਨਵੀਆਂ-ਨਵੀਆਂ ਤਕਨੀਕਾਂ ਵਿੱਚ ਕੌਸ਼ਲ ਸਿਖਲਾਈ ਪ੍ਰਦਾਨ ਕਰਨ ਅਤੇ ਜ਼ਿਲ੍ਹਾ ਪੱਧਰ ‘ਤੇ ਆਤਮਨਿਰਭਰ ਬਣਾਉਣ ਦੇ ਉਦੇਸ਼ ਨਾਲ ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 3.0’ ਨੂੰ ਅਕਤੂਬਰ/ਨਵੰਬਰ 2020 ਵਿੱਚ ਕੁਝ ਅਹਿਮ ਦਿਸ਼ਾ-ਨਿਰਦੇਸ਼ਾਂ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਯੋਜਨਾ ਦਾ ਟੀਚਾ ਵਿੱਤ-ਵਰ੍ਹੇ 2020-21 ਦੇ ਦੌਰਾਨ ਅੱਠ ਲੱਖ ਉਮੀਦਵਾਰਾਂ ਨੂੰ ਸਿਖਲਾਈ ਦੇਣਾ ਹੈ। ਇਹ ਮੰਗ ਅਤੇ ਉਦਯੋਗਾਂ ‘ਤੇ ਅਧਾਰਿਤ ਇੱਕ ਅਜਿਹੀ ਯੋਜਨਾ ਹੋਵੇਗੀ ਜੋ ਨਿਊ ਏਜ਼ ਸਕਿੱਲਸ ‘ਤੇ ਕੰਮ ਕਰੇਗੀ ਅਤੇ ਜ਼ਿਲ੍ਹਾ ਪੱਧਰ ‘ਤੇ ਨੌਜਵਾਨਾਂ ਨੂੰ ਸਸ਼ਕਤ ਬਣਾਏਗੀ। ਇਸ ਯੋਜਨਾ ਦੇ ਤਹਿਤ ਜ਼ਿਲ੍ਹਾ ਪੱਧਰ ‘ਤੇ ਉਦਯੋਗਾਂ ਅਤੇ ਹੋਰ ਖੇਤਰਾਂ ਦੀ ਮੰਗ ਦੇ ਅਧਾਰ ‘ਤੇ ਜੌਬ ਰੋਲਸ ਦੀ ਪਹਿਚਾਣ ਕੀਤੀ ਜਾਵੇਗੀ। ਇਸ ਦੇ ਨਾਲ-ਨਾਲ ਡਿਜੀਟਲ ਟੈਕਨੋਲੋਜੀ, ਡਿਜੀਟਲ ਮੈਨੂਫੈਕਚਰਿੰਗ, ਮੰਗ-ਸੰਚਾਲਿਤ ਕੌਸ਼ਲ ਵਿਕਾਸ ਅਤੇ ਉਦਯੋਗ 4.0 ਨਾਲ ਸਬੰਧਿਤ ਕੌਸ਼ਲ ਵਿਕਾਸ ‘ਤੇ ਜ਼ਿਆਦਾ ਫੋਕਸ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 3.0 ਦੇ ਤਹਿਤ ਜ਼ਿਲ੍ਹਾ ਪੱਧਰ ‘ਤੇ ‘ਜ਼ਿਲ੍ਹਾ ਕੌਸ਼ਲ ਕਮੇਟੀਆਂ’ (ਡੀਐੱਸਸੀ) ਦਾ ਗਠਨ ਕੀਤਾ ਜਾਵੇਗਾ। ਜ਼ਿਲ੍ਹਾ ਕੌਸ਼ਲ ਕਮੇਟੀਆਂ ਉਦਯੋਗਾਂ ਦੀ ਮੰਗ ਦੇ ਅਨੁਸਾਰ ਸਥਾਨਕ ਪੱਧਰ ‘ਤੇ ਸਕਿੱਲਸ ਦੀ ਪਹਿਚਾਣ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਇਸ ਦੇ ਨਾਲ ਡੀਐੱਸਸੀ ਵੱਖ-ਵੱਖ ਸਥਾਨਾਂ ‘ਤੇ ਕੌਸ਼ਲ ਮੇਲਿਆਂ ਦਾ ਵੀ ਆਯੋਜਨ ਕਰਨਗੀਆਂ ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਕੌਸ਼ਲ ਸਿਖਲਾਈ ਅਤੇ ਪਾਠਕ੍ਰਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਦੇ ਇਲਾਵਾ, ਡੀਐੱਸਸੀ ਸਾਰੇ ਉਮੀਦਵਾਰਾਂ ਨੂੰ ਪਲੇਸਮੈਂਟ, ਸਵੈ-ਰੋਜ਼ਗਾਰ ਅਤੇ ਅਪ੍ਰੈਂਟਿਸਸ਼ਿਪ ਦੇ ਸਮਾਨ ਅਵਸਰ ਪ੍ਰਦਾਨ ਕਰਨ ਵਿੱਚ ਵੀ ਆਪਣੀ ਭਾਗੀਦਾਰੀ ਨਿਭਾਏਗੀ। ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲਾ ਦਾ ਉਦੇਸ਼ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਜ਼ਿਲ੍ਹਾ ਪੱਧਰ ‘ਤੇ ਜ਼ਿਲ੍ਹਾ ਕੌਸ਼ਲ ਕਮੇਟੀਆਂ ਨੂੰ ਮਜ਼ਬੂਤ ਅਤੇ ਸਸ਼ਕਤ ਬਣਾਉਣਾ ਹੈ ਤਾਕਿ ਨੌਜਵਾਨਾਂ ਦੀ ਮੰਗ ਦੇ ਅਨੁਸਾਰ ਉਨ੍ਹਾਂ ਨੂੰ ਕੁਸ਼ਲ ਬਣਾਇਆ ਜਾ ਸਕੇ। ਪੀਐੱਮਕੇਵੀਵਾਈ 3.0 ਯੋਜਨਾ ਦੇ ਤਹਿਤ ਸੰਕਲਪ ਪ੍ਰੋਜੈਕਟ ਦੇ ਦੁਆਰਾ ਸਥਾਨਕ ਪੱਧਰ ‘ਤੇ ਕਿਰਤੀਆਂ ਨੂੰ ਪ੍ਰਮਾਣਿਤ ਕੀਤਾ ਜਾਵੇਗਾ ਅਤੇ ਵੱਡੇ ਪੱਧਰ ‘ਤੇ ਉਨ੍ਹਾਂ ਨੂੰ ਸਥਾਈ ਆਜੀਵਿਕਾ ਦੇ ਅਵਸਰ ਪ੍ਰਦਾਨ ਕੀਤੇ ਜਾਣਗੇ। ਪੀਐੱਮਕੇਵੀਵਾਈ 3.0 ਯੋਜਨਾ ਵਿੱਚ ਰਾਜ ਕੌਸ਼ਲ ਵਿਕਾਸ ਮਿਸ਼ਨ (ਐੱਸਐੱਸਡੀਐੱਸ) ਦੀ ਵੀ ਮਹੱਤਵਪੂਰਨ ਭੂਮਿਕਾ ਹੋਵੇਗੀ। ਅਜਿਹੇ ਕਈ ਰਾਜ ਹਨ ਜਿੱਥੇ ਐੱਸਐੱਸਡੀਐੱਸ ਦੁਆਰਾ ਕੌਸ਼ਲ ਵਿਕਾਸ ਨੂੰ ਹੁਲਾਰਾ ਦੇਣ ਲਈ ਜ਼ਿਲ੍ਹਾ ਕਮੇਟੀਆਂ ਬਣਾਈਆਂ ਗਈਆਂ ਹਨ ਤਾਕਿ ਅਧਿਕ ਤੋਂ ਅਧਿਕ ਉਮੀਦਵਾਰਾਂ ਦਾ ਕੌਸ਼ਲ ਵਿਕਾਸ ਕੀਤਾ ਜਾ ਸਕੇ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2015 ਵਿੱਚ ‘ਸਕਿੱਲ ਇੰਡੀਆ ਮਿਸ਼ਨ’ ਦੀ ਸ਼ੁਰੂਆਤ ਕੀਤੀ ਸੀ। ਇਸ ਮਿਸ਼ਨ ਦਾ ਉਦੇਸ਼ ਨੌਜਵਾਨਾਂ ਦਾ ਕੌਸ਼ਲ ਵਿਕਾਸ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਸਥਾਈ ਅਵਸਰ ਪ੍ਰਦਾਨ ਕਰਨਾ ਸੀ। ਅੱਜ ਇਸ ਮਿਸ਼ਨ ਦੁਆਰਾ ਹਰੇਕ ਸਾਲ ਇੱਕ ਕਰੋੜ ਤੋਂ ਅਧਿਕ ਨੌਜਵਾਨਾਂ ਦਾ ਕੌਸ਼ਲ ਵਿਕਾਸ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ, ਸਾਡੀ ਫਲੈਗਸ਼ਿਪ ਯੋਜਨਾ ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ’ ਦੇ ਦੁਆਰਾ ਨੌਜਵਾਨਾਂ ਨੂੰ ਨਵੀਨ ਤਕਨੀਕਾਂ ‘ਤੇ ਅਧਾਰਿਤ ਕੌਸ਼ਲ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਪੀਐੱਮਕੇਵੀਵਾਈ ਦੇ ਤਹਿਤ ਹੁਣ ਤੱਕ ਇੱਕ ਕਰੋੜ ਤੋਂ ਅਧਿਕ ਨੌਜਵਾਨਾਂ ਨੂੰ ਕੌਸ਼ਲ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਗਏ ਹਨ। ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲਾ ਨਿਰੰਤਰ ਸਿਖਲਾਈ ਭਾਗੀਦਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਅੱਜ ਦੇਸ਼ ਭਰ ਵਿੱਚ 700 ਤੋਂ ਅਧਿਕ ਜ਼ਿਲ੍ਹਿਆਂ ਵਿੱਚ 26,000 ਤੋਂ ਅਧਿਕ ਸਿਖਲਾਈ ਕੇਂਦਰਾਂ ਦਾ ਇੱਕ ਮਜ਼ਬੂਤ ਨੈੱਟਵਰਕ ਸਥਾਪਿਤ ਕੀਤਾ ਗਿਆ ਹੈ। ਜਿੱਥੇ ਨੌਜਵਾਨਾਂ ਨੂੰ ਕੌਸ਼ਲ ਸਿਖਲਾਈ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮਨਿਰਭਰ ਬਣਾਇਆ ਜਾ ਰਿਹਾ ਹੈ।

ਇੱਕ ਅਨੁਮਾਨ ਦੇ ਮੁਤਬਕ ਭਾਰਤ ਵਿੱਚ 487 ਮਿਲੀਅਨ ਕਿਰਤੀ ਹਨ। ਅੱਜ ਵੀ ਸਾਡੇ ਦੇਸ਼ ਵਿੱਚ ਅਜਿਹੇ ਕਿਰਤੀਆਂ ਦੀ ਸੰਖਿਆ ਅਧਿਕ ਹੈ ਜੋ ਆਪਣੇ ਕੰਮ ਵਿੱਚ ਨਿਪੁੰਨ ਤਾਂ ਹੁੰਦੇ ਹਨ ਲੇਕਿਨ ਪ੍ਰਮਾਣਿਤ ਨਹੀਂ ਹੁੰਦੇ ਹਨ। ਇਸ ਲਈ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲਾ ‘ਸਕਿੱਲ ਇੰਡੀਆ ਮਿਸ਼ਨ’ ਦੇ ਤਹਿਤ ਸੰਕਲਪ ਪ੍ਰੋਜੈਕਟ ਦੇ ਦੁਆਰਾ ਅਜਿਹੇ ਕਿਰਤੀਆਂ ਨੂੰ ਪ੍ਰਮਾਣਿਤ ਕਰ ਰਿਹਾ ਹੈ ਤਾਕਿ ਉਨ੍ਹਾਂ ਨੂੰ ਭਵਿੱਖ ਵਿੱਚ ਬਿਹਤਰ ਰੋਜ਼ਗਾਰ ਦੇ ਅਵਸਰ ਮਿਲ ਸਕਣ। ਇਸ ਦੇ ਨਾਲ ਭਵਿੱਖ ਦੇ ਕੌਸ਼ਲ ਨਿਰਮਾਣ ਲਈ ਵੀ ਕਾਮਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਤਾਕਿ ਉਨ੍ਹਾਂ ਨੂੰ ਆਤਮਨਿਰਭਰ ਬਣਾਇਆ ਜਾ ਸਕੇ। ਸਾਡੀਆਂ ਮਹੱਤਵਪੂਰਨ ਪਹਿਲਾਂ ਵਿੱਚੋਂ ਇੱਕ ਆਰਪੀਐੱਲ (ਰਿਕਗਨਾਈਜੇਸ਼ਨ ਆਵ੍ ਪ੍ਰਾਇਰ ਲਰਨਿੰਗ) ਦੁਆਰਾ ਵੀ ਕਾਮਿਆਂ ਦੇ ਹੁਨਰ ਨੂੰ ਇੱਕ ਅਲੱਗ ਪਹਿਚਾਣ ਮਿਲ ਰਹੀ ਹੈ। ਹਾਲ ਹੀ ਵਿੱਚ ਐੱਨਐੱਸਡੀਸੀ ਦੁਆਰਾ ਕੀਤੇ ਗਏ ਅਧਿਐਨ ਦੇ ਅਨੁਸਾਰ, ਆਰਪੀਐੱਲ ਪ੍ਰਮਾਣੀਕਰਨ ਦੇ ਬਾਅਦ ਲਗਭਗ 47% ਲੋਕਾਂ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਇਤਨਾ ਹੀ ਨਹੀਂ, ਨੀਤੀ ਆਯੋਗ ਦੀ ਰਿਪੋਰਟ ਦੇ ਅਨੁਸਾਰ, ਜਿਨ੍ਹਾਂ ਉਮੀਦਵਾਰਾਂ ਨੇ ਆਰਪੀਐੱਲ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੈ ਉਨ੍ਹਾਂ ਵਿੱਚੋਂ 59% ਉਮੀਦਵਾਰਾਂ ਨੇ ਸਵੀਕਾਰ ਕੀਤਾ ਹੈ ਕਿ ਆਰਪੀਐੱਲ ਉਨ੍ਹਾਂ ਦੇ ਕੌਸ਼ਲ ਨੂੰ ਸਸ਼ਕਤ ਬਣਾਉਂਦਾ ਹੈ ਅਤੇ ਬਜ਼ਾਰ ਵਿੱਚ ਉਨ੍ਹਾਂ ਨੂੰ ਰੋਜ਼ਗਾਰ ਦੇ ਬਿਹਤਰ ਅਵਸਰ ਦਿਵਾਉਣ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ।

ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲਾ ਦਾ ਉਦੇਸ਼ ਜ਼ਿਲ੍ਹਾ ਪੱਧਰ ‘ਤੇ ਅਧਿਕ ਤੋਂ ਅਧਿਕ ਉਮੀਦਵਾਰਾਂ ਨੂੰ ਪੀਐੱਮਕੇਵੀਵਾਈ 3.0 ਯੋਜਨਾ ਦੇ ਨਾਲ ਜੋੜਨਾ ਹੈ ਤਾਕਿ ਨੌਜਵਾਨਾਂ ਦਾ ਕੌਸ਼ਲ ਵਿਕਾਸ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਦੇ ਸਥਾਈ ਅਵਸਰ ਪ੍ਰਦਾਨ ਕੀਤੇ ਜਾ ਸਕਣ। ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਦੀ ਗਤੀ ਨੂੰ ਵਧਾਉਣ ਦੇ ਲਈ ਅਸੀਂ ਸੰਕਲਪਬੱਧ ਹਾਂ। ਅਸੀਂ ਇੱਕ ਅਜਿਹੇ ਨਵੇਂ ਭਾਰਤ ਦੇ ਨਿਰਮਾਣ ਵੱਲ ਅੱਗੇ ਵਧ ਰਹੇ ਹਾਂ ਜਿਸ ਨੂੰ ‘ਆਤਮਨਿਰਭਰ ਭਾਰਤ’ ਦੇ ਨਾਮ ਨਾਲ ਪਹਿਚਾਣਿਆ ਜਾਵੇਗਾ।

(ਲੇਖਕ – ਕੇਂਦਰੀ ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਵਿਭਾਗ , ਮੰਤਰੀ ਭਾਰਤ ਸਰਕਾਰ)

Check Also

ਪੰਜਾਬ ਚੋਣਾਂ – ਸਿੱਖਿਆ ਤੇ ਚਰਚਾ, ਕੀ ਕਰਨਾ ਲੋੜੀਏ ? ਉਮੀਦਵਾਰਾਂ ਤੇ ਵੋਟਰਾਂ ਦੋਹਾਂ ਦੇ ਲਈ…

ਡਾ. ਪਿਆਰਾ ਲਾਲ ਗਰਗ   ਸਾਨੂੰ ਸੱਭ ਨੂੰ ਪਤਾ ਹੈ ਕਿ ਸਿੱਖਿਆ ਦੀ ਹਾਲਤ ਮੰਦੀ …

Leave a Reply

Your email address will not be published. Required fields are marked *