ਅਮਰੀਕਾ ਦੇ ਸ਼ਹਿਰ ਕੋਲਚਾਕ ਵਿੱਚ ਯੁੱਗ ਬਦਲਣ ਵਾਲੀ ਘਟਨਾ- ‘ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ’

TeamGlobalPunjab
23 Min Read

-ਜਗਦੀਸ਼ ਸਿੰਘ ਚੋਹਕਾ

ਦੁਨੀਆਂ ਦਾ ਪਹਿਲਾ ਮਹਾਨ ਪ੍ਰੋਲੋਤਾਰੀ ਇਨਕਲਾਬ, ਜਿਸ ਨੂੰ ਮਹਾਨ ਅਕਤੂਬਰ ਇਨਕਲਾਬ ਦੇ ਨਾਂ ਨਾਲ ਦੁਨੀਆਂ ਭਰ ਅੰਦਰ ਅਮਲ, ਵਿਚਾਰਧਾਰਕ ਅਤੇ ਮਹੱਤਵਪੂਰਨ ਪੱਖੋਂ ਕਿਰਤੀ ਜਮਾਤ ਦੀ ਸ਼ਕਤੀ ਵੱਜੋਂ ਜਾਣਿਆ ਜਾਂਦਾ ਰਹੇਗਾ, ਜਿਸ ਨੇ ਮਨੁੱਖ ਜਾਤੀ ਦੇ ਇਤਿਹਾਸ ਵਿੱਚ ਇਕ ਨਵੇਂ ਯੁਗ ਦਾ ਮੁੱਢ ਬੰਨ੍ਹਿਆ! “ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿੱਤੀ” ਸਬੰਧੀ ਸੰਸਾਰ ਦੇ ਜਨ ਸਮੂਹ ਨੂੰ ਰੂਸ ਵਿੱਚ ਉਸ ਜੇਤੂ ਸੋਸ਼ਲਿਸਟ ਇਨਕਲਾਬ ਸਬੰਧੀ ਦੱਸਿਆ, ਦਾ ਲੇਖਕ ਅਲਬਰਟ ਰੀਡ ਵਿਲੀਅਮਸ ਜਾਨ ਰੀਡ ਸੀ। ਇਸ ਮਹਾਨ ਅਕਤੂਬਰ ਸੋਸ਼ਲਿਸਟ ਇਨਕਲਾਬ ਦੇ ਆਦਿ ਉਤੇ, ਜਨਤਾ ਦੀ ਇਤਿਹਾਸਿਕ ਰਚਨਾਤਮਕ ਸਰਗਰਮੀ ਉਤੇ, ਵੀ.ਆਈ. ਲੈਨਿਨ ਦੀ ਅਗਵਾਈ ਹੇਠ ਬਾਲਸ਼ਵਿਕ ਪਾਰਟੀ ਦੇ ਮਹਾਨ ਰੋਲ ਉਤੇ ਰੋਸ਼ਨੀ ਪਾਈ ਗਈ। ਉਸ ਮਹਾਨ ਲੇਖਕ ਜਾਨ ਰੀਡ (1887-1920) ਜੋ ਅਮਰੀਕਾ ਦੀ ਕਮਿਊਨਿਸਟ ਪਾਰਟੀ ਦੇ ਮੋਢੀਆਂ ਵਿਚੋਂ ਇਕ, ਇੱਕ ਲੇਖਕ ਅਤੇ ਪੱਤਰਕਾਰ ਸੀ, ਉਸ ਨੂੰ ਯਾਦ ਕਰਦੇ ਹੋਏ ਸਿਜ਼ਦਾ ਕੀਤਾ ਜਾਦਾਂ ਹੈ। ਜਾਨ ਰੀਡ ਵਾਈ.ਆਈ. ਲੈਨਿਨ ਦੇ ਵਿਚਾਰਾਂ ਤੋਂ ਅਤੇ ਬਾਲਸ਼ਵਿਕ ਪਾਰਟੀ ਦੇ ਕਾਜ਼ ਤੋਂ ਉਤੇਜਤ ਹੋਇਆ! ਉਸ ਦੀ ਮਹਾਨ ਕਿਰਤ “ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿਤੀ” 1919 ‘ਚ ਪਹਿਲੀ ਵਾਰ ਅਮਰੀਕਾ ਵਿੱਚ ਅਤੇ ਬਾਦ ਵਿੱਚ ਰੂਸੀ ਵਿੱਚ 1923 ਤੇ ਪਿਛੋਂ ਅਨੇਕਾਂ ਵਾਰ ਮੁੜ ਛਾਪੀ ਗਈ!

ਅਮਰੀਕੀ ਛਾਪ ਦੀ ਭੂਮਿਕਾ

1919 ਨੂੰ ਅਮਰੀਕੀ ਛਾਪ, ਮੈਂ ਜਾਨ ਰੀਡ ਦੀ ਕਿਤਾਬ “ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿਤੀ” ਬੜੀ ਦਿਲਚਸਪੀ ਅਤੇ ਕਦੇ ਘਟ ਨਾ ਹੋਣ ਵਾਲੀ ਇਕਾਗਰਤਾ ਨਾਲ ਪੜ੍ਹੀ ਹੈ।ਮੈਂ ਦੁਨੀਆਂ ਦੇ ਮਜਦੂਰਾਂ ਨੂੰ ਬਿਨ੍ਹਾਂ ਕਿਸੇ ਸੰਕੋਚ ਸਲਾਹ ਦਿਆਂਗਾ ਕਿ ਉਹ ਇਸ ਨੂੰ ਪੜ੍ਹਨ। ਇਹ ਇਕ ਅਜਿਹੀ ਕਿਤਾਬ ਹੈ ਜਿਸ ਸੰਬੰਧੀ ਮੇਰੀ ਇਛਾ ਹੈ, ਕਿ ਇਹ ਲਖ਼ੂਖਾ ਦੀ ਗਿਣਤੀ ਵਿੱਚ ਛੱਪੇ ਅਤੇ ਸਭਨਾਂ ਭਾਸ਼ਾਵਾਂ ਵਿੱਚ ਅਨੁਵਾਦੀ ਜਾਵੇ।………….. ਜਾਨ ਰੀਡ ਦੀ ਪੁਸਤਕ ਇਸ ਸਵਾਲ ਨੂੰ ਹਲ ਕਰਨ ਵਿੱਚ ਨਿਸ਼ਚੇ ਹੀ ਸਹਾਇਤਾ ਦੇਵੇਗੀ , ਜਿਹੜਾ ਕੌਮਾਂਤਰੀ ਕਿਰਤੀ ਲਹਿਰ ਦੀ ਬੁਨਿਆਦੀ ਸਮੱਸਿਆ ਹੈ।

- Advertisement -

1919 ਵਾਈ.ਆਈ. ਲੈਨਿਨ ਰੂਸੀ ਛਾਪ ਦੀ ਭੁਮਿਕਾ

……….. ਪਹਿਲਾਂ ਪਹਿਲ ਤੁਹਾਨੂੰ ਇਬ ਗਲ ਤੇ ਹੈਰਾਨੀ ਹੋ ਸਕਦੀ ਹੈ, ‘ਕਿ ਇਕ ਬਦੇਸੀ, ਇਕ ਅਮਰੀਕੀ, ਜਿਹੜਾ ਇਸ ਦੇਸ਼ ਦੀ ਭਾਸ਼ਾ ਅਤੇ ਰੰਗ ਢੰਗ ਤੋਂ ਵਾਕਫ ਨਹੀ ਸੀ ਅਜਿਹੀ ਕਿਤਾਬ ਕਿਵੇਂ ਲਿਖ ਸਕਦਾ ਸੀ। …………. ਪਰ ਨਿਰਸੰਦੇਹ! ਬਹੁਤ ਥੋੜੇ ਬਦੇਸ਼ੀਆਂ ਨੇ ਆਪਣੀਆਂ ਅੱਖਾਂ ਨਾਲ ਇਨਕਲਾਬ ਵੇਖਿਆ ਹੈ।…………..ਉਹ ਆਪ ਇਕ ਪਾਸੇ ਬੈਠਾ ਦਰਸ਼ਕ ਜਾਂ ਬੁਲਾਰਾ ਮਨੁੱਖ ਨਹੀਂ ਸੀ ਸਗੋਂ ਇਕ ਜੋਸ਼ੀਲਾ ਇਨਕਲਾਬੀ ਸੀ, ਕਮਿਊਨਿਸਟ ਸੀ, ਜਿਸ ਨੇ ਘਟਨਾਵਾਂ ਦੇ ਅਰਥ ਨੂੰ ਮਹਾਨ ਘੋਲ ਦੇ ਅਰਥ ਨੂੰ ਸਮਝਿਆ। ਇਸ ਸਮਝ ਨੇ ਹੀ ਉਹਨੂੰ ਉਹ ਤੇਜ਼ ਨਿਗਾਹ ਦਿਤੀ, ਜਿਸ ਤੋਂ ਬਿਨਾਂ ਅਜਿਹੀ ਕਿਤਾਬ ਕਦੇ ਲਿਖੀ ਨਹੀਂ ਜਾ ਸਕਦੀ ਸੀ। ……….. ਰੀਡ ਦੀ ਇਹ ਕਿਤਾਬ ਇਕ ਸਚ ਮੁਚ ਲੋਕ ਪ੍ਰਿਆ, ਜਨਤਕ ਇਨਕਲਾਬ ਦਾ ਵਿਆਪਕ ਚਿਤਰ ਪੇਸ਼ ਕਰਦੀ ਹੈ ਅਤੇ ਇਸੇ ਲਈ ਇਹ ਨੌਜਵਾਨਾਂ ਲਈ, ਆਉਂਦੀਆਂ ਪੀੜ੍ਹੀਆਂ ਲਈ, ਉਹਨਾਂ ਲੋਕਾਂ ਲਈ ਹੋਵੇਗੀ ਜਿਨ੍ਹਾਂ ਲਈ ਅਕਤੂਬਰ ਇਨਕਲਾਬ ਬੀਤੇ ਇਤਿਹਾਸ ਦਾ ਹਿਸਾ ਬਣ ਗਿਆ ਹੈ, ਖਾਸ ਤੌਰ ਤੇ ਮਹੱਤਵਪੂਰਨ ਹੈ! ਰੀਡ ਦੀ ਕਿਤਾਬ ਇਕ ਤਰ੍ਹਾਂ ਦੀ ਵੀਰ ਗਾਥਾ ਹੈ।

ਜਾਨ ਰੀਡ ਨੇ ਆਪਣੇ ਜੀਵਨ ਦਾ ਸਬੰਧ ਪੂਰੀ ਤਰ੍ਹਾਂ ਰੂਸੀ ਇਨਕਲਾਬ ਨਾਲ ਜੋੜਿਆ। ਸੋਵੀਅਤ ਰੂਸ ਉਹਦੇ ਲਈ ਪਿਆਰਾ ਅਤੇ ਨਜ਼ਦੀਕੀ ਬਣ ਗਿਆ। ਰੂਸ ਵਿੱਚ ਹੀ ਟਾਈਫ਼ਸ ਨਾਲ ਉਸ ਦੀ ਮੌਤ ਹੋਈ ਅਤੇ ਉਹਨੂੰ ਲਾਲ ਚੌਂਕ ਵਿੱਚ ਕ੍ਰੈਮਲਿਨ ਦੀ ਕੰਧ ਹੇਠਾਂ ਦਫ਼ਨ ਕੀਤੀ ਗਿਆ। ਜਿਸ ਮਨੁੱਖ ਨੇ ਇਨਕਲਾਬ ਦੇ ਸ਼ਹੀਦਾਂ ਦੀ ਸੂਰਮਾ ਮੌਤ ਦਾ ਜ਼ਿਕਰ ਏਨੀ ਸੁਹਣੀ ਤਰ੍ਹਾਂ ਕੀਤਾ, ਜਿੰਨੀ ਚੰਗੀ ਤਰ੍ਹਾਂ ਜਾਨ੍ਹ ਰੀਡ ਨੇ ਕੀਤਾ ਹੈ, ਉਹ ਪੂਰੀ ਤਰ੍ਹਾਂ ਮਹਾਨ ਮਾਣ ਦਾ ਹੱਕਦਾਰ ਹੈ।

(ਨਾਦੇਜ਼ਦਾ ਕਰੁਪਸਰਾਯਾਂ)

(ਰੂਸੀ ਮਹਾਨ ਇਨਕਲਾਬ ਅਕਤੂਬਰ, 1919 ਵਿੱਚ ਹੋਇਆ ਸੀ, ਪਰ ਨਵੇਂ ਕਲੰਡਰ ਅਨੁਸਾਰ ਇਹ ਦਿਨ 7 – ਨਵੰਬਰ ਸੀ! ਜਾਨ ਰੀਡ ਨੇ ਹੀ ਇਸ ਨੂੰ ਨਵੰਬਰ, ਇਨਕਲਾਬ ਕਿਹਾ ਹੈ)। ਰੂਸ ਵਿੱਚ ਜਨਤਕ ਅਕਤੂਬਰ ਇਨਕਲਾਬ ਸਬੰਧੀ ਸਚ, ਜਿਸ ਨੂੰ ਜਾਨ ਰੀਡ ਨੇ ਆਪਣੀ ਕਿਤਾਬ ਅਰਪਨ ਕੀਤੀ, ਉਹਨਾਂ ਅਮਰੀਕੀ ਅਤੇ ਹੋਰਨਾਂ ਸਾਮਰਾਜੀਆਂ ਦੇ ਖਾਸੇ ਦੇ ਵਿਰੁਧ ਜਾਂਦੀ ਸੀ, ਜਿਨ੍ਹਾਂ ਦੇ ਅਖਬਾਰਾਂ ਵਿੱਚ ਬਾਲਸ਼ਵਿਕਾਂ ਵਿਰੁਧ ਖੋਰੀ-ਦੁਸ਼ਮਣਾਂ ਦਾ ਮੰਤਵ ਉਸ ਜਨਤਾ ਦਾ, ਜਿਸ ਦੀ ਉਹ ਲੁਟ-ਚੋਘ ਕਰਦੇ ਸਨ, ਧਿਆਨ ਰੂਸੀ ਕਿਰਤੀਆਂ, ਕਿਸਾਨਾਂ ਅਤੇ ਫੌਜੀਆਂ ਵੱਲੋਂ ਵਿਖਾਈ ਇਨਕਲਾਬੀ ਦਲੇਰੀ ਅਤੇ ਬਹਾਦਰੀ ਦੇ ਲਾਗ ਲਾਉਣ ਵਾਲੇ ਨਮੂਨੇ ਵੱਲੋਂ ਹਟਾਉਣਾ ਸੀ। ਉਹਨਾਂ ਉਹ ਸਮੱਗਰੀ ਜ਼ਬਤ ਕਰਨ ਦਾ ਯਤਨ ਕੀਤਾ ਜਿਹੜੀ ਜਾਨ ਰੀਡ ਨੇ ਜਮਾਂ ਕੀਤੀ ਸੀ। ਛੇ ਵਾਰ ਭਾੜੇ ਦੇ ਦਖ਼ਲਅੰਦਾਜਾਂ ਨੇ ਕਿਤਾਬ ਦਾ ਖਰੜਾ ਚੋਰੀ ਕਰਨ ਅਤੇ ਤਬਾਹ ਕਰਨ ਲਈ ਰੀਡ ਦੇ ਪ੍ਰਕਾਸ਼ਕ ਦੇ ਦਫਤਰ ਉਤੇ ਹਮਲੇ ਕੀਤੇ। ਪਰ ਸਭ ਰੋਕਾਂ ……………. ਕਿਤਾਬ 1919 ਵਿੱਚ ਅਮਰੀਕਾ ਵਿੱਚ ਛਪ ਗਈ। ਇਹ ਮਨੁੱਖ ਜਾਤੀ ਦੇ ਇਤਿਹਾਸ ਵਿੱਚ ਇਕ ਨਵਾਂ ਯੁੱਗ ਸ਼ੁਰੂ ਕਰਨ, ਰੂਸ ਵਿੱਚ ਹੋਏ ਜੇਤੂ ਸੋਸ਼ਲਿਸਟ ਇਨਕਲਾਬ ਸੰਬੰਧੀ ਸਚ ਦਸਣ ਵਾਲੀ ਬਦੇਸ਼ਾਂ ਵਿੱਚ ਛਪੀ ਪਹਿਲੀ ਕਿਤਾਬ ਸੀ ! (ਲੇਖਕ)

- Advertisement -

ਪਹਿਲਾ ਅਮਰੀਕੀ ਸ਼ਹਿਰ ਜਿਥੇ ਕਿਰਤੀਆਂ ਨੇ ਕੋਲਚਾਕ ਦੀ ਫ਼ੌਜ ਲਈ ਸਾਮਾਨ ਜਹਾਜ਼ਾਂ ਉਤੇ ਲਦਣੋ ਨਾਂਹ ਕੀਤੀ ਸ਼ਾਂਤ ਮਹਾਂ-ਸਾਗਰ ਦੇ ਕੰਢੇ ਪੋਰਟਲੈਂਡ ਦਾ ਸ਼ਹਿਰ ਸੀ। ਇਹੋ ਸ਼ਹਿਰ ਸੀ ਜਿਸ ਵਿਚ 22 ਅਕਤੂਬਰ 1887 ਨੂੰ ਜਾਨ ਰੀਡ ਦਾ ਜਨਮ ਹੋਇਆ। ਉਹਦਾ ਪਿਤਾ ਉਹਨਾਂ ਤਕੜੇ ਖੁਲ੍ਹ-ਦਿਲੇ ਲਗਵਾਣੂਆਂ ਵਿਚੋਂ ਇਕ ਸੀ ਜਿਨ੍ਹਾਂ ਨੂੰ ਜੈਕ ਲੰਦਨ ਨੇ ਅਮਰੀਕੀ ਪਛਮ ਸੰਬੰਧੀ ਆਪਣੀਆਂ ਕਹਾਣੀਆਂ ਵਿਚ ਚਿਤਰਿਆ ਹੈ। ਉਹ ਬਹੁਤ ਤੇਜ਼ ਬੁਧੀ ਵਾਲਾ ਸੀ ਅਤੇ ਦੰਭ ਅਤੇ ਧੋਖੇਬਾਜ਼ੀ ਨੂੰ ਨਫ਼ਰਤ ਕਰਦਾ ਸੀ। ਰਸੂਖ ਅਤੇ ਪੈਸੇ ਵਾਲੇ ਲੋਕਾਂ ਦਾ ਸਾਥ ਦੇਣ ਦੀ ਥਾਂ ਉਹਨੇ ਉਹਨਾਂ ਦਾ ਵਿਰੋਧ ਕੀਤਾ ਅਤੇ ਜਦੋਂ ਬਹੁਤ ਵਡੀਆਂ ਕੰਪਨੀਆਂ ਨੇ ਧੜਵੈਲ ਤੇਂਦੂਏ ਵਾਂਗ ਜੰਗਲ ਅਤੇ ਰਾਜ ਦੇ ਹੋਰ ਪ੍ਰਕ੍ਰਿਤਕ ਸਾਧਨਾਂ ਉਤੇ ਕਬਜ਼ਾ ਕਰਨ ਲਈ ਆਪਣੇ ਪੰਜੇ ਫੈਲਾਏ ਤਾਂ ਉਹਨੇ ਉਹਨਾਂ ਵਿਰੁਧ ਸਖ਼ਤੀ ਨਾਲ ਲੜਾਈ ਕੀਤੀ। ਉਹਨੂੰ ਤੰਗ ਕੀਤਾ ਗਿਆ, ਮਾਰ ਕੁਟ ਕੀਤੀ ਗਈ ਅਤੇ ਨੌਕਰੀ ਤੋਂ ਕਢ ਦਿਤਾ ਗਿਆ। ਪਰ ਉਹਨੇ ਆਪਣੇ ਦੁਸ਼ਮਣ ਸਾਹਮਣੇ ਕਦੇ ਸਿਰ ਨਾ ਝੁਕਾਇਆ।

ਇਉਂ ਉਹਦਾ ਪਿਤਾ ਜਾਨ ਰੀਡ ਲਈ ਇਕ ਸ਼ਾਨਦਾਰ ਵਿਰਸਾ ਛਡ ਗਿਆ- ਇਕ ਲੜਾਕੂ ਦਾ ਖ਼ੂਨ, ਇਕ ਪਹਿਲੇ ਦਰਜੇ ਦਾ ਦਿਮਾਗ ਅਤੇ ਦਲੇਰ, ਅਝੁਕ ਆਤਮਾ ! ਜਾਨ ਦੀਆਂ ਸ਼ਾਨਦਾਰ ਯੋਗਤਾਵਾਂ ਛੇਤੀ ਹੀ ਵਿਕਸਤ ਹੋਈਆਂ। ਹਾਈ ਸਕੂਲ ਦੀ ਪੜ੍ਹਾਈ ਮੁਕਾ ਕੇ ਉਹ ਹਾਰਵਰਡ ਯੂਨੀਵਰਸਿਟੀ, ਅਮਰੀਕਾ ਦੀ ਸਭ ਤੋ ਪ੍ਰਸਿਧ ਯੂਨੀਵਰਸਿਟੀ, ਵਿਖੇ ਗਿਆ। ਹਾਰਵਰਡ ਤੇਲ ਦੇ ਬਾਦਸ਼ਾਹਾਂ, ਕੋਲੇ ਦੇ ਨਵਾਬਾਂ ਅਤੇ ਅਸਪਾਤ ਦੇ ਕਾਰਖ਼ਾਨੇਦਾਰਾਂ ਦੇ ਲੜਕਿਆਂ ਦੀ ਯੂਨੀਵਰਸਿਟੀ ਹੈ। ਉਹ ਜਾਣਦੇ ਹਨ ਕਿ ਉਹਨਾਂ ਦੇ ਪੁੱਤਰ ਖੇਡਾਂ, ਐਸ਼ ਅਤੇ “ਸਿਥਲ ਵਿਗਿਆਨ ਦੇ ਸਿਥਲ ਅਧਿਅਨ” ਦੇ ਚਾਰ ਵਰ੍ਹਿਆਂ ਪਿਛੋ ਗਰਮ-ਖ਼ਿਆਲੀ ਦੀ ਨਿਕੀ ਤੋਂ ਨਿਕੀ ਲਾਗ ਤੋਂ ਵੀ ਬਿਨਾਂ ਬਾਹਰ ਆਉਂਗੇ। ਨਿਰਸੰਦੇਹ ਇਹੋ ਉਹ ਢੰਗ ਹੈ ਜਿਸ ਅਨੁਸਾਰ ਲੱਖਾਂ ਅਮਰੀਕੀ ਜਵਾਨ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵਰਤਮਾਨ ਪ੍ਰਣਾਲੀ ਦੇ ਹਾਮੀਆਂ ਵਜੋਂ-ਪਿਛਾਖੜ ਦੇ ਚਿਟੇ ਗਾਰਡਾਂ – ਵਜੋਂ ਪ੍ਰਵਾਨ ਚਾੜ੍ਹੇ ਜਾਂਦੇ ਹਨ।

ਜਾਨ ਰੀਡ ਹਾਰਵਰਡ ਵਿਖੇ ਚਾਰ ਸਾਲ ਰਿਹਾ, ਜਿਥੇ ਉਹਦੀ ਨਿਜੀ ਖਿਚ ਅਤੇ ਯੋਗਤਾ ਨੇ ਉਹਦੇ ਲਈ ਹਰ ਇਕ ਦਾ ਪਿਆਰ ਜਿਤ ਲਿਆ। ਅਮੀਰ ਅਤੇ ਵਿਸ਼ੇਸ਼ ਅਧਿਕਾਰਾਂ ਵਾਲੀਆਂ ਸ਼੍ਰੇਣੀਆਂ ਦੇ ਬੱਚਿਆਂ ਨਾਲ ਉਹਦਾ ਨਿਤ ਵਾਹ ਪੈਂਦਾ। ਉਹਨੇ ਸਮਾਜ-ਵਿਗਿਆਨ ਦੇ ਲਗਨ ਵਾਲੇ ਸਿਖਿਅਕਾਂ ਦੇ ਲਫੋੜੀ ਲੈਕਚਰ ਸੁਣੇ। ਉਹਨੇ ਸਰਮਾਏਦਾਰੀ ਦੇ ਉਚ ਪਾਦਰੀਆਂ- ਰਾਜਨੀਤਕ ਆਰਥਕਤਾ ਦੇ ਪ੍ਰੋਫ਼ੈਸਰਾਂ – ਦੇ ਵਖਿਆਣ ਸੁਣੋ ਅਤੇ ਉਹਨੇ ਅਖ਼ੀਰ ਕੁਬੇਰਸ਼ਾਹੀ ਦੇ ਇਸ ਗੜ੍ਹ ਦੇ ਐਨ ਵਿਚਕਾਰ ਸੋਸ਼ਲਿਸਟ ਕਲਬ ਜਥੇਬੰਦ ਕੀਤਾ। ਇਹ ਇਲਮੀਆਂ ਦੇ ਮੂੰਹ ਉਤੇ ਇਕ ਚਪੇੜ ਸੀ। ਉਹਨਾਂ ਕਿਹਾ: “ਜਿਉਂ ਹੀ ਉਹ ਕਾਲਜ ਵਿਚੋਂ ਨਿਕਲ ਕੇ ਦੁਨੀਆਂ ਵਿਚ ਦਾਖ਼ਲ ਹੋਇਆ, ਉਹਦਾ ਸੋਸ਼ਲਿਸਟ ਘਸ ਜਾਵੇਗਾ।”

ਇਉਂ ਉਹ ਸੰਸਾਰ ਦੀਆਂ ਸੜਕਾਂ ਉਤੇ ਚਕਰ ਕੱਟਣ ਲਗ ਪਿਆ। ਜਿਹੜੇ ਲੋਕ ਸਮਕਾਲੀ ਘਟਨਾਵਾਂ ਨੂੰ ਸਮਝਣਾ ਚਾਹੁੰਦੇ ਸਨ, ਉਹਨਾਂ ਨੂੰ ਬਸ ਜਾਨ ਰੀਡ ਦਾ ਪਿਛਾ ਕਰਨ ਦੀ ਲੋੜ ਸੀ, ਕਿਉਂਕਿ ਉਹ, ਇਕ ਤਰ੍ਹਾਂ ਦੇ ਤੂਫ਼ਾਨੀ ਪੰਛੀ ਵਾਂਗ, ਸਦਾ ਕਾਹਲ ਨਾਲ ਉਸ ਥਾਂ ਅਪੜਦਾ ਜਿਥੇ ਵਡੀਆਂ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ।

ਸਾਮਰਾਜੀ ਯੁਗ ਆਇਆ ਅਤੇ ਜਾਨ ਰੀਡ ਉਥੇ ਸੀ ਜਿਥੇ ਤੋਪਾਂ ਗਰਜ ਰਹੀਆਂ ਸਨ- ਫ਼ਰਾਂਸ, ਜਰਮਨੀ, ਇਟਲੀ, ਤੁਰਕੀ, ਬਲਕਾਨ ਅਤੇ ਇਥੋ ਕਿ ਇਥੇ ਰੂਸ ਵਿਚ ਵੀ। ਜ਼ਾਰਸ਼ਾਹੀ ਅਫ਼ਸਰਾਂ ਦਾ ਵਿਸਾਹ-ਘਾਤ ਉਘਾੜਨ ਲਈ ਅਤੇ ਯਹੂਦੀਆਂ ਦੇ ਕਤਲਾਮਾਂ ਵਿਚ ਉਹਨਾਂ ਦੀ ਮਿਲੀ-ਭਗਤ ਸਾਬਤ ਕਰਨ ਵਾਲੀ ਸਮੱਗਰੀ ਇਕਤ੍ਰ ਕਰਨ ਕਾਰਨ ਉਹਨੂੰ ਅਤੇ ਪ੍ਰਸਿਧ ਚਿਤਰਕਾਰ ਬੋਰਡਮੈਨ ਰਾਬਿਨਸਨ ਨੂੰ ਜ਼ਾਰਸ਼ਾਹੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਪਰ ਸਦਾ ਵਾਂਗ, ਕਿਸੇ ਚਤੁਰ ਸਾਜ਼ਸ਼, ਸੁਖਾਵੇ ਮੌਕਾਮੇਲ ਜਾਂ ਚੁਸਤ-ਦਿਮਾਗ ਚਾਲ ਰਾਹੀ, ਉਹਨੇ ਆਪਣੀ ਆਜ਼ਾਦੀ ਪ੍ਰਾਪਤ ਕਰ ਲਈ ਅਤੇ ਹਸਦੇ ਹੋਏ ਆਪਣੇ ਆਪ ਨੂੰ ਨਵੇ ਮਾਹਰਕੇ ਵਿਚ ਸੁਟ ਦਿਤਾ। ਖ਼ਤਰਾ ਕਦੇ ਏਨਾ ਵੱਡਾ ਨਹੀ ਸੀ ਹੋਇਆ ਕਿ ਉਹਨੂੰ ਰੋਕ ਸਕੇ। ਖ਼ਤਰਾ ਤਾਂ ਉਹਦਾ ਤੱਤ ਸੀ। ਉਹ ਸਦਾ ਉਹਨਾਂ ਇਲਾਕਿਆਂ ਵਿਚ ਜਿਥੇ ਦਾਖ਼ਲਾ ਮਨ੍ਹਾ ਸੀ ਅਤੇ ਖੰਦਕਾਂ ਵਿਚ ਦਾਖ਼ਲ ਹੋਣ ਦਾ ਰਾਹ ਲਭ ਲੈਂਦਾ।
ਇਉਂ ਉਹ ਸੰਸਾਰ ਕੀ ਲੰਮਾਈ-ਚੌੜਾਈ ਵਿਚ ਘੁੰਮਿਆ, ਸਭਨਾ ਦੇਸਾਂ, ਸਭਨਾਂ ਮੋਰਚਿਆਂ ਵਿਖੇ ਗਿਆ, ਇਕ ਅਸਾਧਾਰਨ ਮਾਹਰਕੇ ਤੋਂ ਦੂਜੇ ਤਕ ਵਧਦਾ ਗਿਆ। ਪਰ ਉਹ ਸਾਧਾਰਨ ਮਾਹਰਕੇਬਾਜ਼ ਨਹੀਂ ਸੀ, ਜਿਹੜਾ ਬੜੀ ਉਦਾਸੀਨਤਾ ਨਾਲ ਲੋਕਾਂ ਦੇ ਦੁਖ ਵੇਖਦਾ। ਸਾਰੀ ਗੜਬੜ, ਗੰਦ ਅਤੇ ਖ਼ੂਨ-ਖ਼ਰਾਬਾ ਉਹਦੇ ਇਨਸਾਫ਼ ਅਤੇ ਯੋਗਤਾ ਦੀ ਭਾਵਨਾ ਵਿਰੁਧ ਜਾਂਦਾ ਸੀ। ਉਹਨੇ ਇਹਨਾਂ ਬੁਰਾਈਆਂ ਨੂੰ ਉਖਾੜਨ ਲਈ ਇਹਨਾਂ ਦੀਆਂ ਜੜ੍ਹਾਂ ਲਭੀਆਂ।

ਉਹ ਕੋਲੋਰੇਡੋ ਤੋਂ ਲੁਡਲੋ ਵਿਖੇ ਹੋਏ ਕਤਲੇਆਮ ਬਿਆਨ ਕਰਨ ਲਈ ਆਇਆ, ਜਿਨ੍ਹਾਂ ਕਿਸੇ ਹਦ ਤਕ ਸਾਇਬੇਰੀਆ ਵਿਖੇ ਲੇਨਾਂ ਦੀ ਗੋਲੀਬਾਰੀ ਦੇ ਜ਼ੁਲਮਾਂ ਉਤੇ ਪਰਦਾ ਪਾ ਦਿਤਾ। ਉਹਨੇ ਦੱਸਿਆ ਕਿਵੇਂ ਖਾਣ-ਪੁਟਾਂ ਨੂੰ ਉਹਨਾਂ ਦੇ ਘਰਾਂ ਵਿਚੋਂ ਕਢ ਦਿਤਾ ਗਿਆ, ਕਿਵੇਂ ਉਹ ਤੰਬੂਆਂ ਵਿਚ ਰਹਿੰਦੇ ਸਨ, ਕਿਵੇਂ ਤੰਬੂਆ ਉਤੇ ਪੈਟਰੋਲ ਛਿੜਕ ਦਿੱਤਾ ਗਿਆ ਅਤੇ ਅੱਗ ਲਾ ਦਿੱਤੀ ਗਈ, ਨੱਠ ਰਹੇ ਮਜ਼ਦੂਰਾਂ ਉਤੇ ਫ਼ੌਜੀਆਂ ਨੇ ਗੋਲੀਆਂ ਚਲਾਈਆਂ ਅਤੇ ਕਈ ਦਰਜਨ ਇਸਤ੍ਰੀਆਂ ਅਤੇ ਬਚੇ ਭਾਂਬੜਾਂ ਵਿਚ ਸੜ ਗਏ। ਰਾਕਫ਼ੈਲਰ ਨੂੰ ਸੰਬੋਧਨ ਕਰਦੇ ਹੋਏ ਉਹਨੇ ਕਿਹਾ, “ਇਹ ਤੇਰੀਆਂ ਖਾਣਾਂ ਹਨ, ਉਹ ਤੇਰੇ ਭਾੜੇ ਦੇ ਕਾਤਲ ਹਨ। ਤੂੰ ਕਾਤਲ ਏ!”

ਜੰਗ ਦੇ ਮੈਦਾਨਾਂ ਤੋ ਵੀ ਉਹ, ਯੁੱਧ ਵਿਚ ਸ਼ਾਮਲ ਦੋਹਾਂ ਵਿਚੋ ਕਿਸੇ ਇਕ ਧਿਰ ਦੇ ਜ਼ੁਲਮਾਂ ਸੰਬੰਧੀ ਫੋਕੀ ਲੁਤਰ ਲੁਤਰ ਲੈਕੇ ਨਾ ਮੁੜਦਾ ਸਗੋ ਇਹਦੇ ਨੰਗੇ ਜ਼ੁਲਮਾਂ, ਵਿਰੋਧੀ ਸਾਮਰਾਜਾਂ ਵਲੋਂ ਜਥੇਬੰਦ ਕੀਤੇ ਖ਼ੂਨ ਦੇ ਦਰਿਆ ਵਹਾਉਣ ਵਾਲੀ ਜੰਗ ਵਿਰੁਧ ਘੋਰ ਘਿਰਣਾ ਨਾਲ ਮੁੜਦਾ। ਇਕ ਗਰਮ ਖ਼ਿਆਲ ਇਨਕਲਾਬੀ ਰਸਾਲੇ ਵਿਚ, ਜਿਸਨੂੰ ਉਹ ਆਪਣੇ ਸਭ ਤੋਂ ਚੰਗੇ ਲੇਖ ਮੁਫ਼ਤ ਦੇਂਦਾ, ਉਹਨੇ ਇਕ ਕਰੂਰ ਸਾਮਰਾਜ-ਵਿਰੋਧੀ ਲੇਖ ਛਾਪਿਆ, ਜਿਸਦਾ ਨਾਂ ਸੀ, “ਆਪਣੇ ਫ਼ੌਜੀ ਪੁਤਰ ਨੂੰ ਨੂੜੋ।” ਉਹਦੇ ਅਤੇ ਉਹਦੇ ਸਾਥੀ ਸੰਪਾਦਕਾਂ ਉਤੇ ਨਿਊ-ਯਾਰਕ ਦੀ ਅਦਾਲਤ ਵਿਚ ਦੇਸ਼-ਦ੍ਰੋਹ ਲਈ ਮੁਕੱਦਮਾ ਚਲਾਇਆ ਗਿਆ। ਸਰਕਾਰੀ ਵਕੀਲ ਇਸ ਗਲ ਉਤੇ ਤੁਲਿਆ ਹੋਇਆ ਸੀ ਕਿ ਦੇਸ਼ ਭਗਤੀ ਭਾਵ ਨਾਲ ਭਰਪੂਰ ਜਿਊਰੀ ਤੋਂ ਜਰੂਰ ਹੀ ਉਹਨਾਂ ਵਿਰੁਧ ਮੁਜਰਮ ਹੋਣ ਦਾ ਫ਼ੈਸਲਾ ਕਰਾਉਣਾ ਹੈ। ਉਹ ਇਥੋ ਤਕ ਚਲਾ ਗਿਆ ਕਿ ਉਹ ਅਦਾਲਤ ਦੇ ਨੇੜੇ ਇਕ ਬੈਂਡ ਖੜਾ ਕਰ ਦਿਤਾ, ਜਿਹੜਾ ਮੁਕਦਮੇ ਦੀ ਸੁਣਵਾਈ ਦੇ ਦੋਰਾਨ ਕੋਮੀ ਤਰਾਨਾ ਵਜਾਉਂਦਾ। ਪਰ ਰੀਡ ਅਤੇ ਉਸ ਦੇ ਸਾਥੀ ਆਪਣੇ ਨਿਸ਼ਚਿਆਂ ਉਤੇ ਦ੍ਰਿੜ੍ਹ ਰਹੇ। ਜਦੋਂ ਰੀਡ ਨੇ ਦਲੇਰੀ ਨਾਲ ਐਲਾਨ ਕੀਤਾ ਦਿ ਉਹ ਇਨਕਲਾਬੀ ਝੰਡੇ ਹੇਠ ਸਮਾਜੀ ਇਨਕਲਾਬ ਲਈ ਕੰਮ ਕਰਨਾ ਆਪਣਾ ਫ਼ਰਜ਼ ਸਮਝਦਾ ਹੈ ਤਾਂ ਸਰਕਾਰੀ ਵਕੀਲ ਨੇ ਪੁਛਿਆ:

“ਕੀ ਤੂੰ ਇਸ ਜੰਗ ਵਿਚ ਅਮਰੀਕੀ ਝੰਡੇ ਹੇਠ ਲੜੇਗਾ?”

“ਨਹੀਂ ਮੈਂ ਨਹੀਂ ਲੜਾਂਗਾ,” ਰੀਡ ਨੇ ਬੜੇ ਜ਼ੋਰ ਨਾਲ ਜਵਾਬ ਦਿਤਾ।

“ਕਿਉਂ ਨਹੀਂ?”

ਜਵਾਬ ਵਿਚ ਰੀਡ ਨੇ ਇਕ ਬਹੁਤ ਜੁਸ਼ੀਲੀ ਤਕਰੀਰ ਕੀਤੀ, ਜਿਸ ਵਿਚ ਉਹਨੇ ਉਹ ਭਿਆਨਕ ਦ੍ਰਿਸ਼ ਦਸੇ ਜਿਹੜੇ ਉਹਨੇ ਜੰਗ ਦੇ ਮੈਦਾਨ ਵਿਚ ਵੇਖੇ। ਉਹਦਾ ਬਿਆਨ ਏਨਾ ਸੁੱਚਾ ਅਤੇ ਪ੍ਰਭਾਵਸ਼ਾਲੀ ਸੀ ਕਿ ਕੁਝ ਤੁਅਸਬੀ ਨਿਕ- ਬੁਰਜੂਆ ਜਿਊਰਰਾਂ ਦੀਆਂ ਅਖਾਂ ਵਿਚ ਵੀ ਅਥਰੂ ਆ ਗਏ ਅਤੇ ਸੰਪਾਦਕਾਂ ਨੂੰ ਬਰੀ ਕਰ ਦਿਤਾ ਗਿਆ।

1917 ਦੇ ਹੁਨਾਲ ਵਿਚ ਰੀਡ ਕਾਹਲੀ ਕਾਹਲੀ ਰੂਸ ਗਿਆ, ਜਿਥੇ ਉਹਨੇ ਛੇਤੀ ਹੋਣ ਵਾਲੀਆਂ ਇਨਕਲਾਬੀ ਟਕਰਾਂ ਵਿਚ ਇਕ ਮਹਾਨ ਸ਼੍ਰੇਣੀ ਘੋਲ ਉਭਰਦਾ ਵੇਖ ਲਿਆ ਸੀ।

ਉਹਨੇ ਪ੍ਰਸਥਿਤੀ ਦਾ ਫ਼ੋਰਨ ਮੁਲੰਕਣ ਕੀਤਾ ਅਤੇ ਇਹ ਅਨੁਭਵ ਕਰ ਲਿਆ ਕਿ ਪ੍ਰੋਲਤਾਰੀ ਵੱਲੋਂ ਸੱਤਾ ਦੀ ਜਿਤ ਮੰਤਕੀ ਅਤੇ ਅਟੱਲ ਸੀ। ਪਰ ਦੇਰਾਂ ਅਤੇ ਅਗੇ ਪਾਉਣ ਨੇ ਉਹਨੂੰ ਫ਼ਿਕਰ ਲਾ ਦਿਤੀ। ਇਕ ਸਵੇਰੇ ਜਦੋਂ ਉਹ ਜਾਗਿਆ ਤਾਂ ਉਹਦੇ ਮਨ ਵਿਚ ਖਿਝ ਜਿਹੀ ਦੀ ਭਾਵਨਾ ਸੀ, ਕਿਉਂਕਿ ਇਨਕਲਾਬ ਸ਼ੁਰੂ ਨਹੀਂ ਸੀ ਹੋਇਆ। ਅਖ਼ੀਰ ਸਮੋਲਨੀ ਨੇ ਇਸ਼ਾਰਾ ਕਰ ਦਿਤਾ ਅਤੇ ਜਨਤਾ ਇਨਕਲਾਬੀ ਘੋਲ ਵਿਚ ਹਿਲ ਪਈ। ਸੁਭਾਵਕ ਹੀ ਜਾਨ ਰੀਡ ਉਹਨਾਂ ਨਾਲ ਅਗੇ ਵਧਿਆ। ਉਹ ਸਰਬ-ਵਿਆਪੀ ਸੀ: ਪੂਰਵ-ਪਾਰਲੀਮੈਂਟ ਦੇ ਤੋੜੇ ਜਾਣ ਸਮੇਂ, ਮੋਰਚਿਆਂ ਦੀ ਉਸਾਰੀ ਸਮੇਂ, ਲੈਨਿਨ ਅਤੇ ਜ਼ਿਨੋਵੀਯੇਵ ਦੇ ਗੁਪਤ ਵਾਸ ਤੋ ਬਾਹਰ ਆਉਣ ਤੇ ਉਹਨਾਂ ਦੇ ਸ਼ਾਨਦਾਰ ਸਵਾਗਤ ਸਮੇਂ, ਅਤੇ ਸਿਆਲ ਮਹਿਲ ਉਤੇ ਕਬਜ਼ੇ ਸਮੇਂ ਉਹ ਮੋਜ਼ੂਦ ਸੀ।…….

ਪਰ ਇਹ ਤਾਂ ਉਹਨੇ ਆਪਣੀ ਕਿਤਾਬ ਵਿਚ ਬਿਆਨ ਕੀਤਾ ਹੈ। ਉਹਨੂੰ ਜਿਥੋ ਕਿਧਰੇ ਸਮੱਗਰੀ ਮਿਲਦੀ ਉਹ ਇਕੱਠੀ ਕਰਦਾ। ਉਹਨੇ ਪ੍ਰਾਵਦਾ ਅਤੇ ਇਜ਼ਵੇਸਤੀਆਂ ਦੀਆਂ ਮੁਕੰਮਲ ਫ਼ਾਈਲਾਂ ਇਕੱਠੀਆਂ ਕੀਤੀਆਂ, ਸਾਰੇ ਬਿਆਨ, ਕਿਤਾਬਚੇ, ਪੋਸਟਰ ਅਤੇ ਐਲਾਨ।ਇਸ਼ਤਿਹਾਰਾਂ ਦਾ ਉਹ ਬਹੁਤ ਹੀ ਸ਼ੋਕੀਨ ਸੀ। ਜਦੋਂ ਕਦੇ ਕੋਈ ਨਵਾਂ ਇਸ਼ਤਿਹਾਰ ਲਗਦਾ, ਜੇ ਉਹਨੂੰ ਪ੍ਰਾਪਤ ਕਰਨ ਦਾ ਹੋਰ ਕੋਈ ਸਾਧਨ ਨਾ ਹੁੰਦਾ ਤਾਂ ਉਹ ਇਹਨੂੰ ਕੰਧ ਤੋਂ ਲਾਹ ਲਿਆਉਂਦਾ।

ਇਉਂ, ਕਈ ਢੰਗਾ ਨਾਲ, ਉਹਨੇ ਇਕ ਸ਼ਾਨਦਾਰ ਸੰਗ੍ਰਹਿ ਇਕੱਠਾ ਕਰ ਲਿਆ। ਇਹ ਏਨਾ ਚੰਗਾ ਸੀ ਕਿ ਜਦੋਂ ਉਹ 1918 ਵਿਚ ਨਿਊ-ਯਾਰਕ ਦੀ ਬੰਦਰਗਾਹ ਵਿਖੇ ਅਪੜਿਆ ਤਾਂ ਅਟਾਰਨੀ ਜਨਰਲ ਦੇ ਏਜੰਟਾਂ ਨੇ ਇਹ ਉਹਦੇ ਕੋਲੋਂ ਲੈ ਲਿਆ। ਪਰ ਉਹ ਇਹਨੂੰ ਮੁੜ ਪ੍ਰਾਪਤ ਕਰਨ ਵਿਚ ਸਫਲ ਹੋ ਗਿਆ ਅਤੇ ਭੋ ਤੋਂ ਉਪਰ ਚਲਣ ਵਾਲੀਆਂ ਰੇਲਾਂ ਦੇ ਉਹਦੇ ਪੈਰਾਂ ਦੇ ਹੇਠ ਅਤੇ ਸਿਰ ਦੇ ਉਪਰ ਖੜ ਖੜ ਕਰਨ ਵਿਚਕਾਰ ਉਹਨੇ “ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿਤੀ” ਦਾ ਖਰੜਾ ਟਾਈਪ ਕੀਤਾ।

ਇਹ ਕਿਤਾਬ ਰੂਸ ਸੰਬੰਧੀ ਸਚ ਫੈਲਾਉਣ ਲਈ ਉਹਦੇ ਸਾਹਿਤਕ ਜਤਨਾਂ ਦਾ ਇਕੋ ਇਕ ਸਿਟਾ ਨਹੀਂ ਸੀ। ਬੁਰਜ਼ੂਆਜ਼ੀ ਇਹ ਸਚ ਉਕਾ ਹੀ ਨਹੀ ਸੀ ਚਾਹੁੰਦੀ। ਉਹ ਰੂਸੀ ਇਨਕਲਾਬ ਨੂੰ ਨਫ਼ਰਤ ਕਰਦੀ ਅਤੇ ਇਸ ਤੋਂ ਭਰਦੀ ਸੀ ਅਤੇ ਇਹਨੂੰ ਝੂਠਾਂ ਦੇ ਹੜ੍ਹ ਹੇਠ ਡਬੋ ਦੇਣਾ ਚਾਹੁੰਦੀ ਸੀ। ਰਾਜਸੀ ਮੰਚਾਂ, ਸਿਨੇਮਾ ਦੀਆਂ ਸਕਰੀਨਾਂ, ਅਖ਼ਬਾਰਾਂ ਅਤੇ ਰਸਾਲਿਆਂ ਦੇ ਕਾਲਮਾਂ ਵਿਚ ਗੰਦੇ ਭੰਡੀ-ਪ੍ਰਚਾਰ ਦੇ ਅਨੰਤ ਵਹਿਣ ਵਗਦੇ ਰਹਿੰਦੇ। ਜਿਹੜੇ ਰਸਾਲੇ ਇਕ ਸਮੇਂ ਲੇਖ਼ਾਂ ਲਈ ਰੀਡ ਦੀਆਂ ਮਿਨਤਾਂ ਕਰਦੇ ਸਨ ਹੁਣ ਉਹਦੀਆਂ ਲਿਖਤਾਂ ਨਾ ਛਾਪਦੇ। ਪਰ ਉਹ ਉਹਦਾ ਮੂੰਹ ਬੰਦ ਨਾ ਕਰ ਸਕੇ। ਉਹਨੇ ਅਨੇਕਾਂ ਜਨਤਕ ਇਕਤ੍ਰਤਾਵਾਂ ਵਿਚ ਤਕਰੀਰਾਂ ਕੀਤੀਆਂ।

ਉਹਨੇ ਆਪਣਾ ਰਸਾਲਾ ਸ਼ੁਰੂ ਕੀਤਾ। ਉਹ ਖੱਬੇ-ਪੱਖੀ ਸੋਸ਼ਲਿਸਟ ਰਸਾਲੇ ਇਨਕਲਾਬੀ ਯੁੱਗ ਦਾ ਅਤੇ ਪਿਛੋ ਜਾਕੇ ਕਮਿਊਨਿਸਟ ਦਾ ਸੰਪਾਦਕ ਬਣ ਗਿਆ। ਉਹਨੇ ਇਕ ਤੋਂ ਪਿਛੇ ਦੂਜਾ ਲੇਖ ਲਿਖਿਆ, ਉਹਨੇ ਅਮਰੀਕਾ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਸਫ਼ਰ ਕੀਤਾ, ਕਾਨਫ਼ਰੰਸਾਂ ਵਿਚ ਹਿਸਾ ਲੈਂਦਾ, ਆਪਣੇ ਆਲੇ ਦਵਾਲੇ ਲੋਕਾਂ ਦੇ ਮਨਾ ਵਿਚ ਤੱਥ ਘੁਸੇੜਦਾ, ਉਹਨਾਂ ਨੂੰ ਆਪਣੇ ਉਤਸ਼ਾਹ ਅਤੇ ਇਨਕਲਾਬੀ ਜੋਸ਼ ਦੀ ਲਾਗ ਲਾਉਂਦਾ, ਅਤੇ ਅੰਤ, ਪਰ ਇਹਦੀ ਮਹੱਤਤਾ ਕੁਝ ਘਟ ਨਹੀ, ਉਹਨੇ ਅਮਰੀਕੀ ਸਰਮਾਏਦਾਰੀ ਦੇ ਐਨ ਵਿਚਕਾਰ ਕਮਿਊਨਿਸਟ-ਲੇਬਰ ਪਾਰਟੀ ਸਥਾਪਤ ਕੀਤੀ, ਐਨ ਉਸੇ ਤਰ੍ਹਾਂ ਜਿਵੇਂ ਉਹਨੇ ਦਸ ਵਰ੍ਹੇ ਪਹਿਲਾਂ ਹਾਰਵਰਡ ਯੂਨੀਵਰਸਿਟੀ ਦੇ ਐਨ ਵਿਚਕਾਰ ਸੋਸ਼ਲਿਸਟ ਕਲਬ ਸਥਾਪਤ ਕੀਤਾ ਸੀ।

ਹਮੇਸ਼ਾਂ ਵਾਂਗ “ਪੰਡਤ ਲੋਕ” ਗ਼ਲਤ ਸਨ। ਜਾਨ ਰੀਡ ਦੀ ਗਰਮ-ਖਿਆਲੀ “ਵਕਤੀ ਖ਼ਬਰ” ਤਾਂ ਉਕਾ ਹੀ ਨਹੀਂ ਸੀ। ਉਹਨਾਂ ਦੀਆਂ ਭਵਿਖ-ਬਾਣੀਆਂ ਦੇ ਉਲਟ ਬਾਹਰਲੀ ਦੁਨੀਆਂ ਨਾਲ ਸੰਬੰਧਾ ਨੇ ਕਿਸੇ ਵੀ ਤਰ੍ਹਾਂ ਜਾਨ ਰੀਡ ਨੂੰ ਬਚਾਇਆ ਨਹੀਂ ਸੀ। ਇਹਨੇ ਤਾਂ ਉਹਦੀ ਗਰਮ-ਖਿਆਲੀ ਨੂੰ ਤਿਖੇਰਾ ਹੀ ਕੀਤਾ ਸੀ। ਇਹ ਕਿੰਨੀ ਡੂੰਘੀ ਅਤੇ ਬਲਵਾਨ ਹੋ ਗਈ ਸੀ, ਇਸਦਾ ਪਤਾ ਨਵੇਂ ਕਮਿਉਨਿਸਟ ਤਰਜਮਾਨ (ਕਿਰਤ ਦੀ ਅਵਾਜ਼) ਤੋਂ ਲਗਦਾ ਹੈ ਜਿਸਦਾ ਜਾਨ ਰੀਡ ਸੰਪਾਦਕ ਸੀ। ਹੁਣ ਅਮਰੀਕੀ ਬੁਰਜੂਆਜ਼ੀ ਨੂੰ ਸਮਝ ਆਈ ਕਿ ਅਖ਼ੀਰ ਦੇਸ਼ ਵਿਚ ਇਕ ਅਸਲੀ ਇਨਕਲਾਬੀ ਪੈਦਾ ਹੋ ਗਿਆ ਹੈ। ਹੁਣ ਇਹ ਇਕੋ ਸ਼ਬਦ “ਇਨਕਲਾਬੀ” ਉਹਨਾਂ ਨੂੰ ਕੰਬਨੀ ਛੇਡ ਦੇਂਦਾ ਸੀ। ਇਹ ਸਚ ਹੈ ਕਿ ਦੂਰ ਧੁੰਦਲੇ ਬੀਤੇ ਵਿਚ ਅਮਰੀਕਾ ਦੇ ਖ਼ੁਦ ਆਪਣੇ ਇਨਕਲਾਬੀ ਹੋਏ ਸਨ, ਅਤੇ ਹੁਣ ਵੀ ਉਹਦੀਆਂ “ਅਮਰੀਕੀ ਇਨਕਲਾਬ ਦੀਆਂ ਧੀਆਂ” ਅਤੇ “ਅਮਰੀਕੀ ਇਨਕਲਾਬ ਦੇ ਪੁਤਰ” ਨਾਂ ਦੀਆਂ ਅਤਿ ਸਤਿਕਾਰੀਆਂ ਸਭਾਵਾਂ ਹਨ, ਜਿਨ੍ਹਾਂ ਰਾਹੀਂ ਪਿਛੇ-ਖਿਚੂ ਬੁਰਜੂਆਜ਼ੀ 1776 ਦੇ ਇਨਕਲਾਬ ਨੂੰ ਸ਼੍ਰਧਾਂਜਲੀ ਭੇਟਾ ਕਰਦੀ ਹੈ। ਪਰ ਉਹ ਇਨਕਲਾਬੀ ਕਦੋਂ ਦੇ ਮਰ ਗਏ ਹਨ, ਜਿਥੇ ਕਿ ਜਾਨ ਰੀਡ ਇਕ ਜਿਊਂਦਾ ਇਨਕਲਾਬੀ ਹੈ, ਇਕ ਅਜਿਹਾ ਇਨਕਲਾਬੀ ਜਿਹੜਾ ਬਹੁਤ ਜਿਊਂਦਾ ਹੈ, ਜਿਹੜਾ ਬੁਰਜੂਆਜ਼ੀ ਲਈ ਇਕ ਵੰਗਾਰ ਅਤੇ ਝੰਬਣੀ ਹੈ ?

ਪਛਮੀ ਬੁਰਜੂਆਜ਼ੀ ਨੂੰ ਇਹ ਆਦਤ ਹੋ ਗਈ ਹੈ, ‘ਕਿ ਉਹ ਆਪਣੀਆਂ ਔਂਕੜਾ ਅਤੇ ਅਸਫ਼ਲਤਾਵਾਂ ਦਾ ਦੋਸ਼ ਰੂਸੀ ਇਨਕਲਾਬ ਸਿਰ ਥੱਪੇ। ਇਨਕਲਾਬ ਦਾ ਤੰਗ ਕਰਨ ਵਾਲਾ ਜ਼ੁਰਮ ਇਹ ਹੈ ਕਿ ਇਹਨੇ ਇਕ ਸੁਯੋਗ ਜਵਾਨ ਅਮਰੀਕੀ ਨੂੰ ਇਨਕਲਾਬ ਦਾ ਇਕ ਜੋਸ਼ੀਲਾ ਕਟੜ ਹਾਮੀ ਬਣਾ ਦਿਤਾ ਸੀ। ਇਹ ਬੁਰਜੂਆਜ਼ੀ ਦਾ ਵਿਚਾਰ ਸੀ। ਅਸਲ ਵਿਚ ਇਹ ਗਲ ਬਿਲਕੁਲ ਠੀਕ ਨਹੀਂ ਸੀ ?

ਰੂਸ ਨੇ ਜਾਨ ਰੀਡ ਨੂੰ ਇਨਕਲਾਬੀ ਨਹੀਂ ਬਣਾਇਆ। ਉਹਦੇ ਜਨਮ ਦੀ ਘੜੀ ਤੋਂਂ ਹੀ ਉਹਦੀਆਂ ਰਗਾਂ ਵਿਚ ਅਮਰੀਕੀ ਇਨਕਲਾਬੀ ਖ਼ੂਨ ਵਹਿ ਰਿਹਾ ਸੀ। ਹਾਂ, ਭਾਵੇਂ ਅਮਰੀਕੀਆਂ ਨੂੰ ਸਦਾ ਢਿਡਲ, ਸਵੈ-ਮਗਨ ਅਤੇ ਖਿਛੇ-ਖਿਚੂ ਕੌਮ ਵਜੋਂ ਚਿਤਰਿਆ ਜਾਂਦਾ ਹੈ, ਬਗਾਵਤ ਅਤੇ ਗੁੱਸਾ ਉਹਨਾਂ ਦੀਆਂ ਰਗਾਂ ਵਿਚ ਖੌਲਦਾ ਹੈ। ਜ਼ਰਾ ਬੀਤੇ ਦੇ ਮਹਾਨ ਬਾਗ਼ੀਆਂ ਬਾਰੇ ਸੋਚੋ – ਟਾਮਸ ਪੈਨ ਬਾਰੇ,ਵਾਲਟ ਵ੍ਹਿਟਮੈਨ ਬਾਰੇ, ਜਾਨ ਬਰਾਊਨ ਬਾਰੇ ਅਤੇ ਪਾਰਸਨਜ਼ ਬਾਰੇ। ਅਤੇ ਜਾਨ ਰੀਡ ਦੇ ਅਜੋਕੇ ਸਾਥੀਆਂ ਅਤੇ ਸਹਾਇਕਾਂ ਸੰਬੰਧੀ ਵੀ ਸੋਚੋ, ਜਿਹਾ ਕਿ ਬਿਲ ਹੇਵੁਡ, ਰਾਬਰਟ ਮਾਈਨਰ, ਰੁਟਨਬਰਕ ਅਤੇ ਫ਼ਾਸਟਰ! ਹੋਮਸਟੈਡ, ਪੁਲਮੈਨ ਅਤੇ ਲਾਰੈਂਸ ਵਿਖੇ ਖ਼ੂਨੀ ਸਨਅਤੀ ਟਕਰਾਂ ਨੂੰ ਯਾਦ ਕਰੋ ਅਤੇ ਸੰਸਾਰ ਦੇ ਸਨਅਤੀ ਕਾਮੇ ਦੇ ਘੋਲਾਂ ਨੂੰ ? ਉਹ ਸਭੇ-ਨੇਤਾ ਵੀ ਅਤੇ ਜਨਤਾ ਵੀ – ਖ਼ਾਲਸ ਅਮਰੀਕੀ ਆਦਿ ਦੇ ਹਨ। ਭਾਵੇਂ ਇਹ ਗਲ ਇਸ ਸਮੇ ਪ੍ਰਤਖ ਨਾ ਹੋਵੇ, ਅਮਰੀਕੀ ਖ਼ੂਨ ਵਿਚ ਬਗਾਵਤ ਦਾ ਬਹੁਤ ਵਡਾ ਮਿਸ਼ਰਣ ਹੈ ?

ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਰੂਸ ਨੇ ਜਾਨ ਰੀਡ ਨੂੰ ਇਨਕਲਾਬੀ ਬਣਾਇਆ। ਪਰ ਇਹਨੇ ਉਹਨੂੰ ”ਵਿਗਿਆਨਕ ਢੰਗ” ਨਾਲ ਸੋਚਣ ਵਾਲਾ ਅਤੇ ਦ੍ਰਿੜ੍ਹ ਇਨਕਲਾਬੀ ਜ਼ਰੂਰ ਬਣਾਇਆ। ਇਹ ਮਹਾਨ ਸੇਵਾ ਹੈ ! ਇਹਨੇ ਉਹਨੂੰ ਆਪਣੇ ਮੇਜ਼ ਉਤੇ ਮਾਰਕਸ, ਏਂਗਲਜ਼ ਅਤੇ ਲੈਨਿਨ ਦੀਆਂ ਕਿਰਤਾਂ ਦੇ ਢੇਰ ਲਾਉਣ ਲਈ ਪ੍ਰੇਰਿਆ। ਇਹਨੇ ਉਹਨੂੰ ਇਤਿਹਾਸ ਅਤੇ ਘਟਨਾਵਾਂ ਦੇ ਪਰਵਾਹ ਦੀ ਸੂਝ ਦਿਤੀ ! ਇਹਨੇ ਉਹਦੇ ਕੁਝ-ਕੁਝ ਮਨੁੱਖਤਾਵਾਦੀ ਵਿਚਾਰਾਂ ਦੀ ਥਾਂ ਆਰਥਕਤਾ ਦੇ ਅਝੁਕ ਅਤੇ ਕਰੜੇ ਤੱਥਾਂ ਨੂੰ ਦੇਣਾ ਸਿਖਾਇਆ। ਅਤੇ ਇਹਨੇ ਉਹਨੂੰ ਅਮਰੀਕੀ ਕਿਰਤੀ-ਸ਼੍ਰੇਣੀ ਲਹਿਰ ਦਾ ਅਧਿਆਪਕ ਬਣਨ ਲਈ ਅਤੇ ਇਹਨੂੰ ਉਹੋ ਜਿਹਾ ਵਿਗਿਆਨਕ ਆਧਾਰ ਦਾ ਜਤਨ ਕਰਨ ਲਈ ਪ੍ਰੇਰਿਆ ਜਿਹੋ ਜਿਹਾ ਉਹਨੇ ਆਪਣੇ ਨਿਸ਼ਚਿਆਂ ਲਈ ਸਥਾਪਤ ਕੀਤਾ ਸੀ।

ਪਰ ਉਹ ਆਪਣਾ ਇਨਕਲਾਬੀ ਕੰਮ ਕਦੇ ਬੰਦ ਨਾ ਕਰਦਾ। ਉਹ ਤਾਂ ਅਜਿਹਾ ਕਰ ਹੀ ਨਹੀਂ ਸੀ ਸਕਦਾ! ਰੂਸੀ ਇਨਕਲਾਬ ਨੇ ਉਹਨੂੰ ਤਨੋਂ ਮਨੋਂ ਜਿਤ ਲਿਆ ਸੀ। ਇਹਨੇ ਉਹਨੂੰ ਨਿਪੁੰਨ ਬਣਾ ਦਿਤਾ ਅਤੇ ਉਹਦੇ ਕੁਝ ਕੁਝ ਡਾਵਾਂ-ਡੋਲ ਅਰਾਜਕਤਾਵਾਦੀ ਭਾਵਾਂ ਨੂੰ ਕਮਿਊਨਿਸਟਾਂ ਦੇ ਕਰੜੇ ਡਸਿਪਲਿਨ ਦੇ ਅਧੀਨ ਲਿਆਂਦਾ। ਇਹਨੇ ਉਹਨੂੰ ਉਹਦੀ ਮਘਦੀ ਮਸ਼ਾਲ ਦੇ ਕੇ ਅਮਰੀਕਾ ਦੇ ਸ਼ਹਿਰਾਂ ਵਲ ਪੈਗ਼ੰਬਰ ਦੇ ਤੌਰ ਤੇ ਭੇਜਿਆ। ਇਹਨੇ ਉਹਨੂੰ 1919 ਵਿਚ ਮਾਸਕੋ ਬੁਲਾਇਆ ਤਾਂ ਜੁ ਅਮਰੀਕਾ ਦੀਆਂ ਦੋ ਕਮਿਊਨਿਸਟ ਪਾਰਟੀਆਂ ਨੂੰ ਇਕ-ਜਾਨ ਕਰਨ ਵਿਚ ਉਹ ਕਮਿਊਨਿਸਟ ਇੰਟਰਨੈਸ਼ਨਲ ਨਾਲ ਕੰਮ ਕਰੇ।

ਇਨਕਲਾਬੀ ਸਿਧਾਂਤ ਦੇ ਨਵੇਂ ਤੱਥਾਂ ਨਾਲ ਲੈਸ ਹੋ ਕੇ ਉਹ ਚੋਰੀ ਚੋਰੀ ਫੇਰ ਨਿਊ-ਯਾਰਕ ਲਈ ਚਲ ਪਿਆ। ਇਕ ਜਹਾਜ਼ੀ ਨੇ ਉਹਦੇ ਨਾਲ ਵਿਸਾਹ-ਘਾਤ ਕੀਤਾ ਅਤੇ ਉਹਨੂੰ ਜਹਾਜ਼ ਤੋਂ ਉਤਾਰ ਲਿਆ ਗਿਆ ਅਤੇ ਫ਼ਿਨਲੈਂਡ ਦੀ ਇਕ ਜੇਲ੍ਹ ਅੰਦਰ ਕਾਲ ਕੋਠਰੀ ਵਿਚ ਬੰਦ ਕਰ ਦਿਤਾ ਗਿਆ।

ਉਥੋਂ ਉਹ ਮੁੜ ਰੂਸ ਪਰਤਿਆ, ੌਙਰਠਠਚਅਜਤਵ ਜ਼ਅਵਕਗਅਵਜਰਅ;ੌ (ਕਮਿਊਨਿਸਟ ਇੰਟਰਨੈਸ਼ਨਲ) ਵਿਚ ਲਿਖਦਾ ਰਿਹਾ, ਇਕ ਨਵੀਂ ਪੁਸਤਕ ਲਈ ਸਮੱਗਰੀ ਇਕੱਠੀ ਕੀਤੀ ਅਤੇ ਬਾਕੂ ਵਿਖੇ ਪੂਰਬੀ ਕੌਮਾਂ ਦੀ ਕਾਨਫ਼ਰੰਸ ਵਿਚ ਇਕ ਪ੍ਰਤਿਨਿਧ ਸੀ। ਉਹਨੂੰ ਟਾਈਫ਼ਸ ਦੀ ਲਾਗ ਲਗ ਗਈ (ਸ਼ਾਇਦ ਕਾਕੇਸ਼ਿਆ ਦੇ ਇਲਾਕੇ ਵਿਚ) ਅਤੇ ਬਹੁਤ ਜ਼ਿਆਦਾ ਕੰਮ ਕਾਰਨ ਨਿਤਾਣਾ ਹੋਇਆ ਉਹ ਇਸ ਬਿਮਾਰੀ ਕਾਰਨ ਐਤਵਾਰ 17 ਅਕਤੂਬਰ 1920 ਨੂੰ ਮਰ ਗਿਆ।

ਜਦੋਂ ਹੈਲਸਿੰਕਫ਼ੋਰਸ ਅਤੇ ਰੇਵੇਲ ਤੋਂ ਉਹਦੀ ਮੌਤ ਦੀ ਖ਼ਬਰ ਸਾਡੇ ਤਕ ਅਪੜੀ ਤਾਂ ਸਾਨੂੰ ਨਿਸ਼ਚਾ ਸੀ, ‘ਕਿ ਇਹ ਉਲਟ-ਇਨਕਲਾਬੀ ਝੂਠ ਘੜਨ ਵਾਲੇ ਕਾਰਖ਼ਾਨਿਆਂ ਵਲੋਂ ਨਿਤ ਘੜੇ ਜਾਂਦੇ ਝੂਠਾਂ ਵਿਚੋਂ ਇਕ ਹੈ। ਪਰ ਜਦੋਂ ਲੂਈਜ਼ ਬ੍ਰਾਇੰਟ ਨੇ ਇਸ ਚਕਰਾ ਦੇਣ ਵਾਲੀ ਖ਼ਬਰ ਦੀ ਤਸਦੀਕ ਕਰ ਦਿਤੀ ਤਾਂ ਸਾਨੂੰ ਤਰਦੀਦ ਦੀ ਆਸ ਤਿਆਗਣੀ ਪਈ, ਭਾਵੇ ਇਹ ਗਲ ਬਹੁਤ ਦੁੱਖਦਾਈ ਸੀ।

ਭਾਵੇਂ ਜਾਨ ਰੀਡ ਇਕ ਜਲਾਵਤਨ ਦੀ ਮੌਤ ਮਰਿਆ ਅਤੇ ਦੇਸ ਆਉਣ ‘ਤੇ ਉਹਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਹੋਣੀ ਸੀ, ਬੁਰਜੂਆ ਅਖ਼ਬਾਰਾਂ ਨੇ ਵੀ ਇਕ ਕਲਾਕਾਰ ਅਤੇ ਮਨੁੱਖ ਵਜੋਂ ਉਹਨੂੰ ਸ਼ਰਧਾਂਜਲੀ ਭੇਂਟ ਕੀਤੀ ! ਬੁਰਜੂਆਜੀ ਨੇ ਸੁਖ ਦਾ ਸਾਹ ਲਿਆ ਜਾਨ ਰੀਡ, ਜਿਹੜਾ ਉਹਨਾਂ ਦੇ ਝੂਠਾਂ ਦਾ ਪਰਦਾ ਉਘੇੜਦਾ ਅਤੇ ਆਪਣੀ ਕਲਮ ਨਾਲ ਉਹਨਾਂ ਨੂੰ ਬੇਕਿਰਕੀ ਨਾਲ ਚੰਡਣਾ ਏਨੀ ਚੰਗੀ ਤਰ੍ਹਾਂ ਜਾਣਦਾ ਸੀ, ਹੁਣ ਨਹੀਂ ਸੀ ਰਿਹਾ ?
ਅਮਰੀਕਾ ਵਿਚ ਗਰਮ-ਖ਼ਿਆਲ ਜਗਤ ਨੂੰ ਇਕ ਪੂਰਾ ਨਾ ਹੋਣ ਸਕਣ ਵਾਲਾ ਨੁਕਸਾਨ ਪੁੱਜਾ। ਅਮਰੀਕਾ ਤੋਂ ਬਾਹਰ ਰਹਿਣ ਵਾਲੇ ਸਾਥੀ ਘਾਟੇ ਦੇ ਉਸ ਅਨੁਭਵ ਦਾ ਅੰਦਾਜ਼ਾ ਨਹੀ ਲਾ ਸਕਦੇ ਜਿਹੜਾ ਉਹਦੀ ਮੌਤ ਨੇ ਪੈਦਾ ਕੀਤਾ। ਰੂਸੀ ਇਸ ਗਲ ਨੂੰ ਸੁਭਾਵਕ ਸਮਝਦੇ ਹਨ, ਉਹ ਇਸ ਗਲ ਨੂੰ ਕੁਦਰਤੀ ਸਮਝਦੇ ਹਨ, ‘ਕਿ ਮਨੁਖ ਆਪਣੇ ਨਿਸ਼ਚਿਆਂ ਲਈ ਜਾਨ ਦੇ ਦੇਂਦਾ ਹੈ। ਇਥੇ ਭਾਵੁਕਤਾ ਲਈ ਕੋਈ ਥਾਂ ਨਹੀਂ ? ਇਥੇ ਸੋਵੀਅਤ ਰੂਸ ਵਿਚ ਹਜ਼ਾਰਾਂ, ਲੱਖਾਂ ਨੇ ਸੋਸ਼ਲਿਜ਼ਮ ਲਈ ਜਾਨ ਦਿਤੀ ਹੈ। ਪਰ ਅਮਰੀਕਾ ਵਿਚ ਮੁਕਾਬਲੇ ਉਤੇ ਬਹੁਤ ਥੋੜ੍ਹੀ ਕੁਰਬਾਨੀ ਹੋਈ ਹੈ। ਤੁਸੀਂ ਕਹਿ ਸਕਦੇ ਹੋ, ‘ਕਿ ਜਾਨ ਰੀਡ ਕਮਿਊਨਿਸਟ ਇਨਕਲਾਬ ਦਾ ਪਹਿਲਾ ਸ਼ਹੀਦ ਸੀ, ਹੋਰ ਹਜ਼ਾਰਾਂ ਦਾ ਅਗਵਾਣੂ ! ਦੁਰਾਡੇ ਨਾਕਾ-ਬੰਦੀ ਹੋਏ ਰੂਸ ਵਿਚ ਉਹਦੇ ਥੁੜ-ਚਿਰੇ ਜੀਵਨ ਦਾ ਅੰਤ ਅਮਰੀਕੀ ਕਮਿਊਨਿਸਟਾਂ ਲਈ ਇਕ ਭਿਆਨਕ ਸਟ ਵਜੋਂ ਆਇਆ। ਉਹਦੇ ਪੁਰਾਣੇ ਮਿਤਰਾਂ ਅਤੇ ਸਾਥੀਆਂ ਲਈ ਇਕੋ ਗਲ ਤਸਲੀ ਦੇਣ ਵਾਲੀ ਹੈ, ‘ਕਿ ਜਾਨ ਰੀਡ ਨੂੰ ਉਥੇ ਦਫ਼ਨ ਕੀਤਾ ਗਿਆ ਹੈ ,ਜਿਹੜੀ ਉਹਨੂੰ ਸੰਸਾਰ ਵਿਚ ਸਭ ਤੋ ਵਧ ਪਸੰਦ ਸੀ – ਕ੍ਰੈਮਲਿਨ ਦੀ ਕੰਧ ਦੇ ਨੇੜੇ ਚੌਕ 1

ਇਥੇ ਉਹਦੀ ਕਬਰ ਉਤੇ ਇਕ ਯਾਦਗਾਰ ਖੜੀ ਕੀਤੀ ਗਈ ਹੈ, ਉਹਦੇ ਆਦਰਸ਼ ਨਾਲ ਮੇਲ ਖਾਂਦੀ-ਕੰਜੂਰ ਦੀ ਇਕ ਅਨ-ਘੜੀ ਸਿਲ, ਜਿਸ ਉਪਰ ਲਿਖਿਆ ਹੈ:

“ਜਾਨ ਰੀਡ, ਤੀਜੀ ਇੰਟਰਨੈਸ਼ਨਲ ਦਾ ਡੈਲੀਗੇਟ, 1920।”

ਸੰਪਰਕ: 91-9217997445

ਕੈਲਗਰੀ: 01-403-285-4208

Share this Article
Leave a comment