ਕੋਵਿਡ-19 ਦੀ ਵੈਕਸੀਨ ਤਿਆਰ ਹੋਵੇ ਜਾਂ ਫਿਰ ਨਾਂ, ਪਰ ਅਮਰੀਕਾ ਫਿਰ ਤੋਂ ਖੁੱਲੇਗਾ: ਟਰੰਪ

TeamGlobalPunjab
2 Min Read

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਅਜਿਹਾ ਬਿਆਨ ਜਾਰੀ ਕੀਤਾ ਹੈ ਜਿਸਨੂੰ ਸੁਣਕੇ ਅਮਰੀਕਾ ਵਾਸੀ ਹੀ ਨਹੀਂ ਸਗੋਂ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਹੈਰਾਨ ਕਰ ਕੇ ਰੱਖ ਦਿਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਹੋਵੇ ਜਾਂ ਫਿਰ ਨਾਂ, ਪਰ ਅਮਰੀਕਾ ਫਿਰ ਤੋਂ ਖੁੱਲੇਗਾ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਮੁੜ ਤੋਂ ਆਪਣੇ ਕੰਮ-ਕਾਜਾਂ ਤੇ ਵਾਪਸ ਪਰਤਣ ਦੀ ਵੀ ਅਪੀਲ ਕੀਤੀ ਹੈ। ਐਨਾ ਹੀ ਨਹੀਂ ਉਹਨਾਂ ਨੇ ਆਸ ਪ੍ਰਗਟਾਈ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਕੋਰੋਨਾ ਵਾਇਰਸ ਨਾਮਕ ਬਿਮਾਰੀ ਦੀ ਵੈਕਸੀਨ ਤਿਆਰ ਹੋ ਜਾਵੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਇਸ ਬਿਮਾਰੀ ਤੋਂ ਮੌਜੂਦਾ ਸਮੇਂ ਵਿਚ ਅਮਰੀਕਾ ਸਭ ਤੋਂ ਜਿਆਦਾ ਪ੍ਰਭਾਵਿਤ ਹੋਇਆ ਹੈ ਜਿਸਦਾ ਖਾਮਿਆਜ਼ਾ ਲੋਕਾਂ ਨੂੰ ਆਪਣੀ ਜਾਨ ਗੁਆ ਕੇ ਭੁਗਤਣਾ ਪੈ ਰਿਹਾ ਹੈ। ਉਧਰ ਲੋਕ ਵੀ ਕਿਸੇ ਵੀ ਤਰਾਂ ਦੀ ਪਾਬੰਦੀ ਆਪਣੇ ਆਪ ਤੇ ਨਹੀਂ ਚਾਹੁੰਦੇ। ਜਦੋਂ ਅਮਰੀਕਾ ਵਿਚ ਲਾਕਡਾਊਨ ਜਾਰੀ ਹੋਇਆ ਸੀ ਤਾਂ ਲੋਕਾਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਉਹਨਾਂ ਮੰਗ ਕੀਤੀ ਸੀ ਕਿ ਉਹਨਾਂ ਨੂੰ ਆਪਣੇ ਕੰਮ-ਕਾਜਾਂ ਤੇ ਜਾਣ ਦੀ ਇਜ਼ਾਜਤ ਦਿਤੀ ਜਾਵੇ। ਲੋਕਾਂ ਨੇ ਤਾਂ ਇਥੋਂ ਤੱਕ ਵੀ ਕਹਿ ਦਿਤਾ ਸੀ ਕਿ ਉਹ ਇਸ ਤਰਾਂ ਤਿਲ-ਤਿਲ ਕੇ ਮਰਣ ਨਾਲੋਂ ਆਪਣੇ ਕੰਮਾਂ ਤੇ ਜਾਣਾ ਪਸੰਦ ਕਰਨਗੇ ਬੇਸ਼ਕ ਉਹਨਾਂ ਨੂੰ ਮੌਤ ਆਪਣੇ ਆਗੋਸ਼ ਵਿਚ ਹੀ ਕਿਉਂ ਨਾ ਲੈ ਲਵੇ।

Share this Article
Leave a comment