Breaking News

ਗੁਰੂ ਤੇਗ ਬਹਾਦਰ ਜੀ  ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਿਆਂ ਚ’ ਲੱਗੇ ਆਕਸੀਜਨ ਦੇ ਲੰਗਰ, ਕੋਵਿਡ 19 ਤੋਂ ਪੀੜਿਤ ਲੋਕ ਲੱਭ ਰਹੇ ਹਨ ‘ਨਿਸ਼ਾਨ ਸਾਹਿਬ

ਦਿੱਲੀ: ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ’ ਗੁਰੂ ਤੇਗ ਬਹਾਦਰ ਜੀ  ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਿਆਂ ਚ’ ਆਕਸੀਜਨ ਦਾ   ਲੰਗਰ ਲਾਇਆ ਜਾ ਰਿਹਾ ਹੈ ।

ਕੋਵਿਡ ਤੋਂ ਪੀੜਤ ਲੋਕਾਂ ਨੂੰ ਵੱਡੇ ਤੌਰ ਆਕਸੀਜਨ ਸਲੈਂਡਰਾ ਦੀ ਚੱਲ ਰਹੀ ਘਾਟ ਨੂੰ ਵੇਖਦੇ ਹੋਏ ਦਿੱਲੀ ਮੈਨੇਜਮੈਂਟ ਕਮੇਟੀ ਵਲੋਂ ਸੜਕਾਂ ਤੇ ਹੀ  ਮਰੀਜਾਂ ਲਈ ਆਕਸੀਜਨ ਦਾ ਪ੍ਰਬੰਧ ਕਰਕੇ ਲੋਕਾਂ ਦੀ ਜਾਨਾਂ ਬਚਾਉਣ ਦਾ ਯਤਨ ਕੀਤਾ ਜਾ ਰਿਹਾ  ਹੈ।

ਜ਼ਿਕਰਯੋਗ ਹੈ ਕਿ ਦਿੱਲੀ ਅਤੇ ਕਈ ਹੋਰ ਸੂਬਿਆਂ ਵਿੱਚ ਕੋਵਿਡ ਦੇ ਕੇਸਾਂ ਚ’ ਲਗਾਤਾਰ ਵਾਧਾ ਹੋ ਰਿਹਾ ਹੈ। ਹਸਪਤਾਲਾਂ ਵਿੱਚ ਬੈਡ ਤੇ ਆਕਸੀਜਨ ਸਲੈਂਡਰਾਂ ਦੀ ਆਈ ਕਮੀ ਦੀ ਵਜ੍ਹਾ ਕਰਕੇ ਕਈਆਂ ਦੀਆਂ  ਜਾਨਾਂ ਗਈਆਂ ਹਨ। ਮੈਡੀਕਲ ਆਕਸੀਜਨ ਦੀ ਗੰਭੀਰ ਘਾਟ ਨੇ ਭਾਰਤ ਦੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਬਦੱਤਰ ਬਣਾ ਦਿਤਾ ਹੈ। ਹਸਪਤਾਲ ਮਰੀਜਾਂ ਨੂੰ ਵਾਪਸ ਮੋੜਨ ਲਈ ਮਜਬੂਰ ਹਨ ਅਤੇ ਲੋਕ ਕੋਵਿਡ 19 ਤੋਂ ਡਰਦੇ ਆਪਣੇ ਅਜ਼ੀਜ਼ਾਂ ਦਾ ਘਰ ‘ਚ ਇਲਾਜ਼ ਕਰਵਾਉਣ ਤੋਂ ਕਤਰਾ ਰਹੇ ਹਨ। ਇਹੋ ਜਹੇ ਹਾਲਾਤਾਂ ਵਿਚ ਲੋਕ ਪ੍ਰੇਸ਼ਾਨ ਹਨ ਤੇ ਗੁਰਦੁਆਰਿਆਂ ਚ ਕੀਤੇ ਆਕਸੀਜਨ ਸਲੈਂਡਰਾਂ ਦੇ ਪ੍ਰਬੰਧਾਂ ਕਰਕੇ ਲੋਕ ‘ਨਿਸ਼ਾਨ ਸਾਹਿਬ ‘ ਨੂੰ ਲੱਭ ਰਹੇ ਹਨ ।

ਇਸ ਵਿਲੱਖਣ ਉਪਰਾਲੇ ਨਾਲ ਕਈ ਕੋਵਿਡ ਨਾਲ ਪੀੜਤ ਮਰੀਜ਼ਾਂ ਜਿੰਨ੍ਹਾਂ  ਨੂੰ ਹਸਪਤਾਲਾਂ ਨੇ ਜਵਾਬ ਦੇ ਦਿੱਤਾ ਤੇ ਉਹ ਇਕ ਤੋਂ ਦੂਜੇ ਹਸਪਤਾਲ ਦਾ ਦਰਵਾਜ਼ਾ ਖੜਕਾਉਣ  ਲਈ ਮਜਬੂਰ ਹੋ ਰਹੇ ਹਨ।  ਉਹਨਾਂ ਲਈ ਇਹ ਸਾਹ ਲੈਣ ਦੀਆਂ ਮਸ਼ੀਨਾਂ ਰਾਹਤ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ।

 

Check Also

ਮਮਤਾ ਬੈਨਰਜੀ ਨੇ ਰਾਸ਼ਟਰਪਤੀ ਮੁਰਮੂ ਨੂੰ ਕਿਹਾ ‘ਗੋਲਡਨ ਲੇਡੀ’, ਸੰਵਿਧਾਨ ਦੀ ਰੱਖਿਆ ਦੀ ਕੀਤੀ ਅਪੀਲ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸਵਾਗਤ …

Leave a Reply

Your email address will not be published. Required fields are marked *