ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਦੁਬਾਰਾ ਲਾਈਆਂ ਜਾ ਸਕਦੀਆਂ ਹਨ ਪਾਬੰਦੀਆਂ: ਫੋਰਡ

TeamGlobalPunjab
1 Min Read

ਕਈ ਦਿਨਾਂ ਤੱਕ ਕੋਵਿਡ-19 ਟੈਸਟ ਘੱਟ ਕੀਤੇ ਜਾਣ ਤੋਂ ਪਰੇਸ਼ਾਨ ਪ੍ਰੀਮੀਅਰ ਡੱਗ ਫੋਰਡ ਨੇ ਇਨ੍ਹਾਂ ਟੈਸਟਾਂ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਤਹੱਈਆ ਪ੍ਰਗਟਾਇਆ। ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ ਜੇ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਵੱਲੋਂ ਪਾਬੰਦੀਆਂ ਦੁਬਾਰਾ ਲਾਈਆਂ ਜਾ ਸਕਦੀਆਂ ਹਨ। ਪਿਛਲੇ ਤਿੰਨ ਦਿਨਾਂ ਵਿੱਚ 10,000 ਟੈਸਟਸ ਤੋਂ ਵੀ ਘੱਟ ਟੈਸਟ ਕਰਨ ਦੇ ਬਾਵਜੂਦ ਨਵੇਂ ਕੇਸ ਮੁਕਾਬਲਤਨ ਘੱਟ ਸਾਹਮਣੇ ਆ ਰਹੇ ਹਨ। ਫੋਰਡ ਨੇ ਬੱੁਧਵਾਰ ਨੂੰ ਆਖਿਆ ਕਿ ਅਸੀਂ ਵੀ ਬਾਜ਼ ਅੱਖ ਨਾਲ ਮੌਜੂਦਾ ਰੁਝਾਨ ਉੱਤੇ ਨਜ਼ਰ ਰੱਖ ਰਹੇ ਹਾਂ। ਅਸੀਂ ਇਸ ਵਾਇਰਸ ਦੇ ਫੈਲਣ ਦੀ ਦਰ ਉੱਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਤੇ ਕੋਵਿਡ-19 ਦੇ ਮਾਮਲਿਆਂ ਵਿਚ ਅਚਾਨਕ ਤੇਜ਼ੀ ਤਾਂ ਨਹੀਂ ਆਉਂਦੀ। ਲੋੜ ਪੈਣ ਉੱਤੇ ਅਸੀਂ ਪਹਿਲਾਂ ਵਾਲੇ ਨਿਯਮ ਲਾਗੂ ਕਰਨ ਤੋਂ ਪਿੱਛੇ ਨਹੀਂ ਹਟਾਂਗੇ।

Share this Article
Leave a comment