ਕਿਊਬੇਕ ‘ਚ ਬਿੱਲ 21 ਪਾਸ ਹੋਣ ਤੋਂ ਬਾਅਦ ਜਗਮੀਤ ਸਿੰਘ ਲਈ ਅਹੁਦੇ ‘ਤੇ ਬਣੇ ਰਹਿਣਾ ਹੋਵੇਗਾ ਚੁਣੌਤੀਪੂਰਨ

TeamGlobalPunjab
2 Min Read

ਟੋਰਾਂਟੋ : ਕਿਊਬੇਕ ‘ਚ ਬਿੱਲ 21 ਪਾਸ ਹੋਣ ਤੋਂ ਬਾਅਦ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਕੈਨੇਡਾ ‘ਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਬਾਅਦ ਅਹੁਦੇ ‘ਤੇ ਬਣੇ ਰਹਿਣ ਦੀ ਚੁਣੌਤੀਪੂਰਨ ਹੋਵੇਗੀ। ਹਾਲੇ ਤੱਕ ਜਗਮੀਤ ਸਿੰਘ ਦੀ ਪਾਰਟੀ ਨੇ ਆਪਣੇ ਅੱਧੇ ਤੋਂ ਵੱਧ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ।

ਦੱਸ ਦੇਈਏ ਕਿਊਬਿਕ ‘ਚ ਉਨ੍ਹਾਂ ਦੀ ਪਾਰਟੀ ਦਾ ਚੰਗਾ ਆਧਾਰ ਮੰਨਿਆ ਜਾਂਦਾ ਸੀ ਪਰ ਇਸ ਬਿੱਲ ਕਾਰਨ ਉਨ੍ਹਾਂ ਦੇ ਇੱਕ ਐੱਮ ਪੀ ਨੇ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਗਮੀਤ ਸਿੰਘ ਦਸਤਾਰ ਸਜਾਉਂਦੇ ਹਨ ਜੋ ਕਿ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਨੂੰ ਦਰਸਾਉਂਦੀ ਹੈ ਤੇ ਬਿੱਲ 21 ਦੇ ਤਹਿਤ ਕੋਈ ਵੀ ਅਧੀਕਾਰੀ ਧਾਰਮਿਕ ਚਿੰਨ੍ਹ ਪਹਿਨ ਕੇ ਨੌਕਰੀ ਨਹੀਂ ਕਰ ਸਕਦਾ। ਇਸੇ ਕਾਰਨ ਜਗਮੀਤ ਸਿੰਘ ਲਈ ਵੋਟਾਂ ਮੰਗਣੀਆਂ ਉਨ੍ਹਾਂ ਲਈ ਮੁਸ਼ਕਿਲ ਹੋ ਜਾਣਗੀਆਂ।

ਜਗਮੀਤ ਸਿੰਘ ਸ਼ੁਰੂ ਤੋਂ ਹੀ ਇਸ ਬਿੱਲ ਦਾ ਵਿਰੋਧ ਕਰਦੇ ਆ ਰਹੇ ਹਨ ਉਨ੍ਹਾਂ ਦੀ ਪਾਰਟੀ ਵੱਲੋਂ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਜਗਮੀਤ ਸਿੰਘ ਦੇ ਸਿਰ ਤੇ ਦਸਤਾਰ ਨਹੀਂ ਹੈ। ਉਨ੍ਹਾਂ ਨੇ ਫਰੈਂਚ ਭਾਸ਼ਾ ਦੇ ਇਸ ਇਸ਼ਤਿਹਾਰ ਵਿੱਚ ਦਸਤਾਰ ਨੂੰ ਆਪਣੀ ਪਛਾਣ ਦੱਸਿਆ ਹੈ। ਉਨ੍ਹਾਂ ਦੀ ਪਤਨੀ ਗੁਰਕਿਰਨ ਕੌਰ ਵੀ ਉਨ੍ਹਾਂ ਦੇ ਨਾਲ ਹਨ ਤੇ ਉਹ ਵੀ ਆਪਣੀ ਦਸਤਾਰ ਸਜਾ ਰਹੇ ਹਨ।

ਜਗਮੀਤ ਸਿੰਘ ਉਥੋਂ ਦੀ ਜਨਤਾ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਤੁਹਾਡੇ ਲਈ ਲੜ ਰਹੇ ਹਨ। ਇਸ ਇਸ਼ਤਿਹਾਰ ਰਾਹੀਂ ਜਗਮੀਤ ਸਿੰਘ ਕਿਊਬਿਕ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਗਮੀਤ ਸਿੰਘ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਆਮ ਜਨਤਾ ਲਈ ਕੰਮ ਕਰ ਰਹੇ ਹਨ ਨਾ ਕਿ ਆਪਣੇ ਅਮੀਰ ਦੋਸਤਾਂ ਲਈ।

- Advertisement -
Share this Article
Leave a comment