ਰਾਸ਼ਟਰਪਤੀ ਦੀ ਜਾਤੀ ‘ਤੇ ਟਿੱਪਣੀ ਕਰਨ ਦੇ ਦੋਸ਼ ‘ਚ ਕੇਜਰੀਵਾਲ ਤੇ ਖੜਗੇ ਖਿਲਾਫ ਸ਼ਿਕਾਇਤ ਦਰਜ

Rajneet Kaur
3 Min Read

ਨਵੀਂ ਦਿੱਲੀ: ਨਵੀਂ ਸੰਸਦ ਭਵਨ ਦੇ ਉਦਘਾਟਨ ਦਾ ਪ੍ਰੋਗਰਾਮ 28 ਮਈ ਨੂੰ ਹੋਣਾ ਹੈ ਪਰ ਇਸ ਤੋਂ ਪਹਿਲਾਂ ਸਿਆਸੀ ਹੰਗਾਮਾ ਖਤਮ ਹੋਣ ਦਾ ਨਾਂ ਨਹੀਂ ਲੈੈ ਰਿਹਾ। ਵਿਰੋਧੀ ਧਿਰ ਅਤੇ ਸਰਕਾਰ ਦੋਵਾਂ ਦੇ ਆਗੂ ਇਲਜ਼ਾਮ ਅਤੇ ਜਵਾਬੀ ਦੋਸ਼ ਲਗਾ ਰਹੇ ਹਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਹੋਰਾਂ ਖਿਲਾਫ ਭਾਈਚਾਰਿਆਂ ਦਰਮਿਆਨ ਭੇਦਭਾਵ ਵਧਾਉਣ ਦੇ ਇਰਾਦੇ ਨਾਲ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਜਾਤੀ ਦਾ ਜ਼ਿਕਰ ਕਰਦੇ ਹੋਏ ਭੜਕਾਊ ਬਿਆਨ ਦੇਣ ਦਾ ਦੋਸ਼ ਲੱਗਿਆ ਹੈ। ਇਹ ਆਈਪੀਸੀ ਦੀ ਧਾਰਾ 121, 153ਏ, 505 ਅਤੇ 34 ਅਧੀਨ ਆਉਂਦਾ ਹੈ। ਨਵਾਂ ਸੰਸਦ ਭਵਨ ਰਿਕਾਰਡ ਸਮੇਂ ਵਿੱਚ ਮੁਕੰਮਲ ਹੋ ਗਿਆ ਹੈ। ਪੀਐਮ ਮੋਦੀ ਨੇ ਖੁਦ ਨਵੀਂ ਸੰਸਦ ਭਵਨ ਦੀ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਨੂੰ #MyParliamentMyPride ਨਾਲ ਰੀਟਵੀਟ ਕਰਨ ਦੀ ਵੀ ਅਪੀਲ ਕੀਤੀ ਹੈ।

ਦੱਸ ਦੇਈਏ ਕਿ ਪੁਰਾਣੀ ਲੋਕ ਸਭਾ ਵਿੱਚ ਵੱਧ ਤੋਂ ਵੱਧ 550 ਸੰਸਦ ਮੈਂਬਰ ਬੈਠ ਸਕਦੇ ਸਨ, ਪਰ ਨਵੀਂ ਲੋਕ ਸਭਾ ਦੇ ਹਾਲ ਵਿੱਚ 888 ਸੰਸਦ ਮੈਂਬਰਾਂ ਦੇ ਬੈਠਣ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਮੌਜੂਦਾ ਰਾਜ ਸਭਾ ਵਿੱਚ 245 ਸੰਸਦ ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੈ ਪਰ ਨਵੇਂ ਸੰਸਦ ਭਵਨ ਦੀ ਰਾਜ ਸਭਾ ਵਿੱਚ 384 ਸੰਸਦ ਮੈਂਬਰ ਆਸਾਨੀ ਨਾਲ ਬੈਠ ਸਕਣਗੇ। ਇਸ ਤੋਂ ਇਲਾਵਾ ਦਰਸ਼ਕ ਗੈਲਰੀ ਵਿੱਚ ਮੌਜੂਦਾ ਸਮਰੱਥਾ ਤੋਂ ਵੱਧ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾਵੇਗਾ।

ਲੋਕ ਸਭਾ ਸਪੀਕਰ ਦੀ ਸੀਟ ਅੱਗੇ ਸੇਂਗੋਲ ਲਗਾਉਣ ਦੀ ਤਿਆਰੀ ਹੈ। ਸੋਨੇ ਦੀ ਚਾਦਰ ਵਾਲਾ ਇਹ ਸੇਂਗੋਲ ਨਵੀਂ ਲੋਕ ਸਭਾ ਦੀ ਸੁੰਦਰਤਾ ਨੂੰ ਵਧਾਏਗਾ। ਲੋਕ ਸਭਾ ਸਪੀਕਰ ਦੀ ਕੁਰਸੀ ਦੇ ਦੋਵੇਂ ਪਾਸੇ ਦੋ ਵੱਡੀਆਂ ਐਲਈਡੀ ਸਕਰੀਨਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ‘ਤੇ ਸਦਨ ਦੀ ਕਾਰਵਾਈ ਦਾ ਪ੍ਰਸਾਰਣ ਕੀਤਾ ਜਾਵੇਗਾ। ਇਸ ਸੇਂਗੋਲ ਦਾ ਸਦੀਆਂ ਪੁਰਾਣਾ ਇਤਿਹਾਸ ਹੈ, 75 ਸਾਲ ਪਹਿਲਾਂ ਵੀ ਇਹ ਸੇਂਗੋਲ ਹਿੰਦੁਸਤਾਨ ਦੀ ਆਜਾਦੀ ਵੇਲੇ ਚਰਚਾ ਦਾ ਵਿਸ਼ਾ ਬਣਿਆ ਸੀ, ਤੇ ਹੁਣ ਜਦੋਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਕਹੇ ਜਾਂਦੇ ਭਾਰਤ ਵਿੱਚ ਸੰਸਦ ਦੀ ਨਵੀਂ ਇਮਾਰਤ  ਕਾਰਨ ਇਹ ਸੇਂਗੋਲ ਮੁੜ ਚਰਚਾ ਵਿੱਚ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment