ਨਵੀਂ ਦਿੱਲੀ : ਬਜ਼ਟ ਸੈਸ਼ਨ ਦੌਰਾਨ ਲੋਕ ਸਭਾ ਅੰਦਰ ਹੰਗਾਮਾ ਕਰਨ ‘ਤੇ ਕਾਂਗਰਸ ਦੇ ਸੱਤ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਰਿਪੋਰਟਾਂ ਮੁਤਾਬਿਕ ਇਨ੍ਹਾਂ ਸੱਤ ਸੰਸਦ ਮੈਂਬਰਾਂ ‘ਤੇ ਸਦਨ ਦਾ ਨਿਰਾਦਰ ਕਰਨ ਦਾ ਦੋਸ਼ ਲੱਗਿਆ ਹੈ। ਜਿਸ ਤੋਂ ਬਾਅਦ ਇਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ।
Suspend me, but please discuss Delhi riots tomorrow. Show your accountability towards the very people who voted for you. No matter the number my party @INCIndia derives it’s strength from our commitment towards Bharat Mata and we will continue to seek justice from PM Modi.
— Gaurav Gogoi (@GauravGogoiAsm) March 5, 2020
ਜਾਣਕਾਰੀ ਮੁਤਾਬਿਕ ਸੰਸਦ ਮੈਂਬਰ ਮਿਨਾਕਸ਼ੀ ਲੇਖੀ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਦੁਆਰਾ ਧੱਕਾਮੁੱਕੀ ਕੀਤੀ ਗਈ ਅਤੇ ਸੰਸਦ ਅੰਦਰ ਅਜਿਹਾ ਪਹਿਲੀ ਵਾਰ ਹੋਇਆ ਹੈ। ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿੱਚ ਗੌਰਵ ਗੋਗੋਈ, ਟੀਐਨ ਪ੍ਰਤਾਪਨ, ਐਡਵੋਕੇਟ ਡੀਨ ਕੁਰਿਆਕੋਸ, ਬੇਨੀ ਬੇਹਨਨ, ਮਣਿਕੱਮ ਟੈਗੋਰ, ਰਾਜਮੋਹਨ ਉਨੀਥਨ ਅਤੇ ਗੁਰਜੀਤ ਸਿੰਘ ਔਜਲਾ ਦੇ ਨਾਮ ਸ਼ਾਮਲ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਨੇਤਾਵਾਂ ਨੂੰ ਸੰਸਦੀ ਪ੍ਰਕਿਰਿਆ ਨਿਯਮ 374 ਤਹਿਤ ਮੁਅੱਤਲ ਕੀਤਾ ਗਿਆ ਹੈ।