Home / News / ਓਨਟਾਰੀਓ ਵਿਚ ਵੀ ਕੋਰੋਨਾ ਦੇ ਕੇਸਾਂ ਵਿਚ ਵਾਧਾ ਕੀਤਾ ਗਿਆ ਦਰਜ

ਓਨਟਾਰੀਓ ਵਿਚ ਵੀ ਕੋਰੋਨਾ ਦੇ ਕੇਸਾਂ ਵਿਚ ਵਾਧਾ ਕੀਤਾ ਗਿਆ ਦਰਜ

ਓਨਟਾਰੀਓ ਵਿੱਚ ਇੱਕ ਵਾਰ ਮੁੜ ਕੋਰੋਨਾ ਕੇਸ ਵੱਧਣ ਤੋਂ ਬਾਅਦ ਕਈ ਕਿਸਮ ਦੀਆ ਚਰਚਾਵਾਂ ਚੱਲ ਰਹੀਆਂ ਹਨ। ਇਸੇ ਦੌਰਾਨ ਪ੍ਰੀਮੀਅਰ ਡੱਗ ਫੋਰਡ ਵੱਲੋਂ ਇੱਕ ਵਾਰ ਮੁੜ ਅਗਲੇ ਹਫਤੇ ਤੋਂ ਰੈਂਡਮ ਟੈਸਟਿੰਗ ਕਰਨ ਦਾ ਐਲਾਨ ਕੀਤਾ ਗਿਆ ਹੈ। ਓਨਟਾਰੀਓ ਦਾ ਨਿਸ਼ਾਨਾ ਹੈ ਕਿ 21 ਹਜ਼ਾਰ ਟੈੱਸਟ ਰੋਜਾਨਾ ਕੀਤੇ ਜਾਣ। ਦੱਸ ਦਈਏ ਕਿ ਜਦੋਂ ਤੋਂ ਸਰਕਾਰ ਵੱਲੋਂ ਲਾਕਡਾਊਨ ਵਿਚ ਰਾਹਤ ਦਿਤੀ ਗਈ ਹੈ ਉਦੋਂ ਤੋਂ ਕੋਰੋਨਾ ਵਾਇਰਸ ਦੇ ਇਹਨਾਂ ਕੇਸਾਂ ਦੀ ਗਿਣਤੀ ਵਿਚ ਇਜ਼ਾਫਾ ਦਰਜ ਕੀਤਾ ਗਿਆ ਹੈ। ਇਸਦੇ ਕਈ ਕਾਰਨ ਹੋ ਸਕਦੇ ਹਨ ਜਿੰਨਾਂ ਵਿਚੋਂ ਮੁੱਖ ਕਾਰਨ ਲੋਕਾਂ ਦਾ ਆਪਸ ਵਿਚ ਮੇਲ-ਜੋਲ ਕੀਤਾ ਜਾਣਾ ਹੀ ਹੈ। ਖਾਸੇ ਦਿਨਾਂ ਬਾਅਦ ਜਦੋਂ ਲੋਕ ਆਪਣੇ ਘਰਾਂ ਵਿਚ ਬਾਹਰ ਨਿਕਲੇ ਤਾਂ ਉਹਨਾਂ ਦਾ ਲੋਕ ਦੇ ਨਾਲ ਮੇਲ-ਜੋਲ ਵੀ ਵਧਿਆ ਹੈ ਜਿਸ ਕਾਰਨ ਕੋਰੋਨਾ ਵਾਇਰਸ ਦੇ ਇਹਨਾਂ ਅੰਕੜਿਆਂ ਵਿਚ ਇਜ਼ਾਫਾ ਦਰਜ ਕੀਤਾ ਗਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕ ਆਪਣੇ ਸਾਕ ਸਬੰਧੀਆਂ ਨੂੰ ਵੀ ਮਿਲੇ ਹਨ। ਇਸਤੋਂ ਇਲਾਵਾ ਹੋਰ ਵੀ ਕਈ ਜਨਤਕ ਥਾਵਾਂ ਤੇ ਉਹਨਾਂ ਨੇ ਸ਼ਿਰਕਤ ਕੀਤੀ ਹੋਵੇਗੀ।

Check Also

ਵਿਰੋਧੀ ਧਿਰ ਦੇ ਜੋਰਦਾਰ ਹੰਗਾਮੇ ਵਿਚਕਾਰ ਖੇਤੀ ਬਿਲ ਰਾਜ ਸਭਾ ‘ਚ ਪਾਸ, ਪੀਐੱਮ ਮੋਦੀ ਨੇ ਕੀਤਾ ਟਵੀਟ 

ਨਵੀਂ ਦਿੱਲੀ : ਵਿਰੋਧੀ ਧਿਰ ਦੇ ਜੋਰਦਾਰ ਹੰਗਾਮੇ ਦੇ ਬਾਵਜੂਦ ਅੱਜ ਰਾਜ ਸਭਾ ‘ਚ ਫਾਰਮਰਜ਼ …

Leave a Reply

Your email address will not be published. Required fields are marked *