ਓਨਟਾਰੀਓ ਵਿਚ ਕੋਰੋਨਾ ਕਾਰਨ 28 ਲੋਕਾਂ ਦੀ ਮੌਤ

TeamGlobalPunjab
1 Min Read

ਓਨਟਾਰੀਓ ਦੀ ਐਸੋਸੀਏਟ ਮੈਡੀਕਲ ਅਧਿਕਾਰੀ ਡਾ: ਯਾਫੀ ਨੇ ਦੱਸਿਆ ਕਿ ਬੀਤੇ ਦਿਨ 441 ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 24628 ਹੋ ਗਈ ਹੈ। ਉਹਨਾਂ ਦੱਸਿਆ ਕਿ 64 ਫੀਸਦੀ ਕੇਸ ਗ੍ਰੇਟਰ ਟੋਰਾਂਟੋ ਏਰੀਏ ਨਾਲ ਸਬੰਧਤ ਹਨ। ਉਹਨਾਂ ਜਾਣਕਾਰੀ ਸਾਂਝੀ ਕੀਤੀ ਕਿ ਕੋਰੋਨਾ ਤੋਂ ਪ੍ਰਭਾਵਿਤ 18767 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਸਮੇਂ ਪ੍ਰੋਵਿੰਸ ਵਿੱਚ 961 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਜਿਸ ਵਿੱਚੋਂ 151 ਆਈਸੀਯੂ ਵਿੱਚ ਦਾਖਲ ਹਨ ਅਤੇ 120 ਵੈਂਟੀਲੇਟਰ ‘ਤੇ ਹਨ। ਬੀਤੇ ਦਿਨ 28 ਮੌਤਾਂ ਵੀ ਹੋਈਆਂ ਹਨ।

ਜੇਕਰ ਇਸਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਓਨਟਾਰੀਓ ਵਿੱਚ 413 ਨਵੇਂ ਮਾਮਲੇ ਕੋਵਿਡ-19 ਦੇ ਸਾਹਮਣੇ ਆਏ ਸਨ।ਅਤੇ ਇੱਕ ਵਾਰ ਮੁੜ ਕੇਸਾਂ ਦੀ ਗਿਣਤੀ 400 ਤੋਂ ਪਾਰ ਹੋ ਗਈ ਸੀ। ਚੀਫ ਮੈਡੀਕਲ ਅਧਿਕਾਰੀ ਡਾ: ਵਿਲੀਅਮਜ਼ ਨੇ ਦੱਸਿਆ ਸੀ ਕਿ 31 ਮੌਤਾਂ ਵੀ ਹੋਈਆਂ ਹਨ। ਪਿਛਲੇ ਇੱਕ ਹਫ਼ਤੇ ਤੋਂ ਪ੍ਰੋਵਿੰਸ ਵਿੱਚ ਕੇਸ ਘੱਟਣ ਦੀ ਰਫਤਾਰ ਰੁਕ ਗਈ ਸੀ ਅਤੇ ਰੋਜਾਨਾਂ 400 ਦੇ ਨਜ਼ਦੀਕ ਕੇਸ ਸਾਹਮਣੇ ਆਉਣ ਦੀ ਗੱਲ ਆਖੀ ਗਈ ਸੀ। ਸੋ ਇਹਨਾਂ ਅੰਕੜਿਆਂ ਤੋਂ ਸਾਫ ਪਤਾ ਲੱਗਦਾ ਹੈ ਕਿ ਸਥਿਤੀ ਕਾਫੀ ਜਿਆਦਾ ਪੇਚੀਦਾ ਬਣੀ ਹੋਈ ਹੈ।

Share this Article
Leave a comment