ਮਨੋਜ ਮੁੰਤਸ਼ੀਰ ਨੇ ਫਿਲਮ ‘ਆਦਿਪੁਰਸ਼’ ਦੇ ਡਾਇਲਾਗਸ ਲਈ ਹੱਥ ਜੋੜ ਕੇ ਮੰਗੀ ਮੁਆਫੀ

Rajneet Kaur
2 Min Read

ਨਿਊਜ਼ ਡੈਸਕ: ‘ਆਦਿਪੁਰਸ਼’ ਦੇ ਡਾਇਲਾਗਸ ਨੂੰ ਲੈ ਕੇ ਹੋਏ ਵੱਡੇ ਵਿਵਾਦ ਕਾਰਨ ਮਨੋਜ ਮੁੰਤਸ਼ੀਰ ਦੇ ਅਕਸ ਨੂੰ ਕਾਫੀ ਨੁਕਸਾਨ ਹੋਇਆ ਹੈ। ਲੰਬੇ ਸਮੇਂ ਤੱਕ ਲਗਾਤਾਰ ਟ੍ਰੋਲਿੰਗ ਤੋਂ ਬਾਅਦ ਮਨੋਜ ਮੁੰਤਸ਼ੀਰ ਨੇ ਆਖਿਰਕਾਰ ਮੁਆਫੀ ਮੰਗ ਲਈ ਹੈ। ਜਿੱਥੇ ਪਹਿਲਾਂ ਉਹ ਆਪਣੇ ਇੰਟਰਵਿਊ ਅਤੇ ਟਵੀਟਸ ਵਿੱਚ ਕਹਿ ਰਹੇ ਸਨ ਕਿ ਉਨ੍ਹਾਂ ਨੇ ਜਾਣਬੁੱਝ ਕੇ ਅਜਿਹੇ ਡਾਇਲਾਗ ਲਿਖੇ ਹਨ, ਉਨ੍ਹਾਂ ਦੇ ਬਿਆਨ ਨੇ ਲੋਕਾਂ ਦੇ ਗੁੱਸੇ ਨੂੰ ਹੋਰ ਭੜਕਾ ਦਿਤਾ ਸੀ। ਹੁਣ ਉਨ੍ਹਾਂ ਨੇ ਟਵੀਟ ਕਰਕੇ ਸ਼੍ਰੀ ਰਾਮ ਦੇ ਪ੍ਰਸ਼ੰਸਕਾਂ, ਸੰਤਾਂ ਅਤੇ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਆਫੀ ਮੰਗੀ ਹੈ।

ਨਿਰਦੇਸ਼ਕ ਓਮ ਰਾਉਤ ਦੀ ਫਿਲਮ ‘ਆਦਿਪੁਰਸ਼’ ਦੇ ਡਾਇਲਾਗਜ਼ ਨੂੰ ਦਰਸ਼ਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ। ਉਨ੍ਹਾਂ ਦੇ ਕਈ ਡਾਇਲਾਗਸ ਦੀ ਭਾਰੀ ਆਲੋਚਨਾ ਹੋਈ ਅਤੇ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਡਾਇਲਾਗ ਲਿਖਣ ਵਾਲੇ ਮਨੋਜ ਮੁੰਤਸ਼ੀਰ ਨੂੰ ਟ੍ਰੋਲ ਕੀਤਾ। ਟ੍ਰੋਲਿੰਗ ਤੋਂ ਬਾਅਦ ਮਨੋਜ ਮੁੰਤਸ਼ੀਰ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ।ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਮੈਂ ਸਵੀਕਾਰ ਕਰਦਾ ਹਾਂ ਕਿ ਫਿਲਮ ਆਦਿਪੁਰਸ਼ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਹੱਥ ਜੋੜ ਕੇ ਮੈਂ ਆਪਣੇ ਸਾਰੇ ਭੈਣਾਂ ਭਰਾਵਾਂ, ਬਜ਼ੁਰਗਾਂ, ਸਤਿਕਾਰਯੋਗ ਸਾਧੂਆਂ ਅਤੇ ਸ਼੍ਰੀ ਰਾਮ ਦੇ ਭਗਤਾਂ ਤੋਂ ਬਿਨਾਂ ਸ਼ਰਤ ਮੁਆਫੀ ਮੰਗਦਾ ਹਾਂ। ਭਗਵਾਨ ਬਜਰੰਗ ਬਲੀ ਸਾਨੂੰ ਸਾਰਿਆਂ ਨੂੰ ਅਸੀਸ ਦੇਵੇ, ਸਾਨੂੰ ਇੱਕ ਅਤੇ ਅਟੁੱਟ ਰਹਿਣ ਅਤੇ ਸਾਡੇ ਪਵਿੱਤਰ ਸਦੀਵੀ ਅਤੇ ਮਹਾਨ ਦੇਸ਼ ਦੀ ਸੇਵਾ ਕਰਨ ਦੀ ਤਾਕਤ ਦੇਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment