ਐੱਚ-1ਬੀ ਵੀਜ਼ਾ ਹੋਲਡਰਸ ਦੇ ਜੀਵਨਸਾਥੀ ਲਈ ਵਰਕ ਪਰਮਿਟ ‘ਤੇ ਰੋਕ ਲਗਾਉਣ ਦੀ ਪ੍ਰਕਿਰਿਆ ਸ਼ੁਰੂ

TeamGlobalPunjab
2 Min Read

ਵਾਸ਼ਿੰਗਟਨ: ਟਰੰਪ ਐਡਮਿਨਿਸਟ੍ਰੇਸ਼ਨ ਨੇ ਐੱਚ-1ਬੀ ਵੀਜ਼ਾ ਹੋਲਡਰਸ ਦੇ ਜੀਵਨਸਾਥਾਈ ਲਈ ਵਰਕ ਪਰਮਿਟ ‘ਤੇ ਰੋਕ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਦਮ ਨਾਲ ਅਮਰੀਕਾ ‘ਚ ਹਜ਼ਾਰਾਂ ਭਾਰਤੀਆਂ ਟੈੱਕ ਪ੍ਰੋਫੈਸ਼ਨਲਸ ‘ਤੇ ਅਸਰ ਪਵੇਗਾ।

ਖਬਰਾਂ ਮੁਤਾਬਕ ਅਮਰੀਕੀ ਸਰਕਾਰ ਵੱਲੋਂ 22 ਮਈ ਨੂੰ ਇਕ ਨੋਟਿਸ ਜਾਰੀ ਕਰਕੇ ਪਿਛਲੀ ਓਬਾਮਾ ਸਰਕਾਰ ਵਲੋਂ ਐੱਚ-1ਬੀ ਵੀਜ਼ਾ ਹੋਲਡਰਸ ਦੇ ਸਕਿਲਸ ਜੀਵਨਸਾਥੀ ਦੇ ਲਈ ਸ਼ੁਰੂ ਕੀਤੇ ਗਏ ਵਰਕ ਵੀਜ਼ੇ ਨੂੰ ਬੈਨ ਕਰਨ ਦੇ ਉਦੇਸ਼ ਨਾਲ ਪਬਲਿਕ ਕੰਸਲਟੇਸ਼ਨ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਨੇ ਕਿਹਾ ਕਿ ਇਸ ਨਾਲ ਅਮਰੀਕੀ ਨਾਗਰਿਕਾਂ ਲਈ ਨੌਕਰੀਆਂ ਹਾਸਲ ਕਰਨ ਦੇ ਮੌਕੇ ਵਧਣਗੇ।

ਐੱਚ-1ਬੀ ਵੀਜ਼ਾ ਹੋਲਡਰ ਦੇ ਜੀਵਨਸਾਥੀ ਲਈ ਐੱਚ-4 ਈ.ਏ.ਡੀ. ਨਾਂ ਦੇ ਵਰਕ ਵੀਜ਼ਾ ਪ੍ਰੋਗਰਾਮ ਦਾ ਭਾਰਤੀ ਮਹਿਲਾ ਇੰਜੀਨੀਅਰਸ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲਿਆ ਹੈ। 2015 ਤੋਂ ਜਾਰੀ ਹੋਏ ਅਜਿਹੇ ਲਗਭਗ 1.2 ਲੱਖ ਵੀਜ਼ਾ ‘ਚੋਂ 90 ਫੀਸਦੀ ਤੋਂ ਜ਼ਿਆਦਾ ਭਾਰਤੀ ਮਹਿਲਾ ਇੰਜੀਨੀਅਰਸ ਨੂੰ ਮਿਲੇ ਹਨ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਵੀਜ਼ਾ ਪ੍ਰੋਗਰਾਮ ਨੂੰ ਖਤਮ ਕਰਨ ਦਾ ਪਹਿਲਾਂ ਸੰਕੇਤ ਪਿਛਲੇ ਸਾਲ ਫਰਵਰੀ ‘ਚ ਦਿੱਤਾ ਸੀ। ਜੇਕਰ ਇਸ ਪ੍ਰਪੋਜਲ ਨੂੰ ਆਗਿਆ ਮਿਲਦੀ ਹੈ ਤਾਂ ਇਸ ਨੂੰ ਲਾਗੂ ਹੋਣ ‘ਚ ਕੁਝ ਸਮਾਂ ਲੱਗੇਗਾ।

ਇਮੀਗ੍ਰੇਸ਼ਨ ਲਾਅ ਫਰਮ Immigration.com ਦੇ ਮੈਨੇਜਿੰਗ ਅਟਾਰਨੀ ਰਾਜੀਵ ਐੱਸ ਖੰਨਾ ਨੇ ਦੱਸਿਆ ਕਿ ਇਸ ਵੀਜ਼ਾ ਪ੍ਰੋਗਰਾਮ ਨੂੰ ਰੱਦ ਕਰਨ ‘ਚ ਇਕ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।

Share this Article
Leave a comment