ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ

TeamGlobalPunjab
1 Min Read

ਚੈਪਲਿਨ: ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਬੀਤੇ ਦਿਨੀਂ ਆਏ ਬਰਫੀਲੇ ਤੂਫਾਨ ‘ਚ ਵਿਨੀਪੈਗ ਨਾਲ ਸਬੰਧਤ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਕਿਰਪਾਲ ਸਿੰਘ ਗਿੱਲ ਵਜੋਂ ਹੋਈ ਹੈ।

ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਮੁਤਾਬਕ ਹਾਈਵੇਅ-1 ’ਤੇ ਚੈਪਲਿਨ ਨੇੜੇ ਪੰਜ ਟਰੱਕਾਂ ਸਣੇ ਅੱਠ ਗੱਡੀਆਂ ਆਪਸ ਵਿਚ ਭਿੜ ਗਈਆਂ ਜਿਸ ਵਿੱਚ ਕਿਰਪਾਲ ਦੀ ਮੌਤ ਹੋ ਗਈ ਹੈ।

ਨੋਜਵਾਨ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸੀ ਤੇ 2017 ‘ਚ ਕੈਨੇਡਾ ਆਇਆ ਸੀ ਤੇ ਪਿਛਲੇ ਸਾਲ ਹੀ ਉਸਦਾ ਵਿਆਹ ਹੋਇਆ ਸੀ। ਨੋਜਵਾਨ ਬ੍ਰਿਟਿਸ਼ ਕੋਲੰਬੀਆ ਵੱਲ ਜਾ ਰਿਹਾ ਸੀ ਜਿਸ ਵੇਲੇ ਇਹ ਹਾਦਸਾ ਵਾਪਰਿਆ, ਇਸ ਤੋਂ ਇਲਾਵਾ ਨੋਜਵਾਨ ਦੇ ਨਾਲ ਦਾ ਟੀਮ ਡਰਾਈਵਰ ਵੀ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ।

Share this Article
Leave a comment