ਐਤਵਾਰ ਦੇ ਦਿਨ ਮਹਿਲਾ ਨੂੰ ਕੰਮ ‘ਤੇ ਬੁਲਾਉਣ ਕਾਰਨ ਇਸ ਕੰਪਨੀ ਨੂੰ ਭਰਨਾ ਪਵੇਗਾ 150 ਕਰੋੜ ਦਾ ਜ਼ੁਰਮਾਨਾ

Prabhjot Kaur
3 Min Read

ਵਾਸ਼ਿੰਗਟਨ: ਇੱਕ ਹੋਟਲ ‘ਚ ਭਾਂਡੇ ਧੋਣ ਦਾ ਕੰਮ ਕਰਨ ਵਾਲੀ ਇੱਕ ਮਹਿਲਾ ਨੂੰ 21 ਮਿਲੀਅਨ ਡਾਲਰ (150 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਹੋਟਲ ਨੇ ਮਹਿਲਾ ਨੂੰ ਐਤਵਾਰ ਨੂੰ ਚਰਚ ਜਾਣ ਦੇ ਬਿਜਾਏ ਕੰਮ ‘ਤੇ ਬੁਲਾਇਆ ਸੀ। ਲਿਹਾਜ਼ਾ ਮਹਿਲਾ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਸੀ।

ਹੋਟਲ ‘ਚ ਮਹਿਲਾ ਨੇ 6 ਸਾਲ ਕੀਤਾ ਕੰਮ
ਮੈਰੀ ਜੇਨ ਨੇ ਕੋਨਰਾਡ ਮਿਆਮੀ ਹੋਟਲ ‘ਚ ਲਗਭਗ 6 ਸਾਲ ਕੰਮ ਕੀਤਾ। 2015 ‘ਚ ਉਸਦੇ ਕਿਚਨ ਮੈਨੇਜਰ ਨੇ ਮੈਰੀ ਨੂੰ ਐਤਵਾਰ ਨੂੰ ਬੁਲਾਏ ਜਾਣ ਦੀ ਮੰਗ ਰੱਖੀ, ਜਿਸ ਨੂੰ ਹੋਟਲ ਪ੍ਰਬੰਧਨ ਨੇ ਸਵੀਕਾਰ ਕਰ ਲਿਆ ਕੋਨਰਾਡ ਹੋਟਲ, ਹਿਲਟਨ ਗਰੁਪ ਦਾ ਹੀ ਹਿੱਸਾ ਹੈ ।

ਮੈਰੀ ਇੱਕ ਕੈਥੋਲੀਕ ਮਿਸ਼ਨਰੀ ਗਰੁੱਪ ਸੋਲਜਰਸ ਆਫ ਕਰਾਇਸਟ ਚਰਚ ਦੀ ਮੈਂਬਰ ਹੈ। ਇਹ ਗਰੁੱਪ ਗਰੀਬਾਂ ਦੀ ਮਦਦ ਕਰਦਾ ਹੈ ਮੈਰੀ ਨੇ ਦਰਜ ਕੇਸ ਵਿੱਚ ਦਾਅਵਾ ਕੀਤਾ ਕਿ ਆਪਣੀ ਧਾਰਮਿਕ ਮਾਨਤਾਵਾਂ ਦੇ ਚਲਦੇ ਉਹ ਐਤਵਾਰ ਨੂੰ ਹੋਟਲ ਵਿੱਚ ਕੰਮ ਕਰਨ ‘ਚ ਅਸਮਰਥ ਸਨ।

ਪਾਰਕ ਹੋਟਲਸ ਐਂਡ ਰਿਜ਼ਾਰਟ ( ਹਿਲਟਨ ਵਰਲਡਵਾਈਡ ਦੇ ਨਾਮ ਤੋਂ ਮਸ਼ਹੂਰ) ਨੇ ਮਿਆਮੀ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਜਿਹੀ ਕਿਸੇ ਗੱਲ ਦੀ ਜਾਣਕਾਰੀ ਨਹੀਂ ਹੈ। ਪ੍ਰਬੰਧਨ ਦੇ ਵੱਲੋਂ ਕਿਹਾ ਗਿਆ ਕਿ ਆਖਰ ਮੈਰੀ ਨੂੰ ਐਤਵਾਰ ਨੂੰ ਛੁੱਟੀ ਕਿਉਂ ਚਾਹੀਦੀ ਸੀ ?

ਸ਼ੁਰੂਆਤ ਵਿੱਚ ਮੈਰੀ ਨੂੰ ਐਤਵਾਰ ਨੂੰ ਛੁੱਟੀ ਲੈਣ ਲਈ ਆਪਣੇ ਸਹਿਕਰਮੀਆਂ ਦੇ ਨਾਲ ਸ਼ਿਫਟ ਬਦਲਣ ਦੀ ਇਜਾਜਤ ਦਿੱਤੀ ਗਈ। ਹੋਟਲ ਪ੍ਰਬੰਧਨ ਨੇ ਮੈਰੀ ਦੇ ਪਾਦਰੀ ਦਾ ਲਿਖਿਆ ਲੈਟਰ ਮੰਗਿਆ ਜਿਸ ਵਿੱਚ ਹਾਲਾਤ ਦੀ ਜਾਣਕਾਰੀ ਦੇਣ ਨੂੰ ਕਿਹਾ ਗਿਆ। ਹਾਲਾਂਕਿ 2016 ਵਿੱਚ ਮੈਰੀ ਨੂੰ ਖ਼ਰਾਬ ਕੰਮ ਕਰਨ ਦਾ ਹਵਾਲਾ ਦੇ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ।

2017 ਵਿੱਚ ਮੈਰੀ ਨੇ ਸਿਵਲ ਰਾਈਟਸ ਐਕਟ 1964 ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਕੇਸ ਦਰਜ ਕਰ ਦਿੱਤਾ। ਨਿਯਮ ਦੇ ਤਹਿਤ ਨੌਕਰੀ ਵਿੱਚ ਜਾਤੀ , ਧਰਮ, ਰੰਗ, ਲਿੰਗ ਅਤੇ ਰਾਸ਼ਟਰੀਅਤਾ ਦੇ ਆਧਾਰ ‘ਤੇ ਭੇਦਭਾਵ ਨੂੰ ਪ੍ਰਤੀਬੰਧਿਤ ਕੀਤਾ ਗਿਆ ਹੈ।

ਕੋਰਟ ਨੇ ਮੈਰੀ ਦੇ ਦਾਵੇ ਨੂੰ ਠੀਕ ਪਾਇਆ ਅਤੇ ਉਨ੍ਹਾਂ ਨੂੰ 21 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ। ਹੋਟਲ ਪ੍ਰਬੰਧਨ ਨੂੰ ਮੈਰੀ ਨੂੰ ਬਾਕੀ 35 ਹਜ਼ਾਰ ਡਾਲਰ ਅਤੇ ਮਾਨਸਿਕ ਪੀੜਾ ਝੇਲਣ ਲਈ 5 ਲੱਖ ਡਾਲਰ ਵੀ ਦੇਣ ਹੋਣਗੇ।

ਫੈਸਲੇ ‘ਤੇ ਹਿਲਟਨ ਦੇ ਬੁਲਾਰੇ ਨੇ ਕਿਹਾ ਜਿਊਰੀ ਦੇ ਫੈਸਲੇ ਤੋਂ ਮੈਂ ਖੁਸ਼ ਨਹੀਂ ਹਾਂ। ਮੈਰੀ ਦੀ ਨੌਕਰੀ ਦੇ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਸਨ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਦਾ ਵੀ ਧਿਆਨ ਰੱਖਿਆ ਗਿਆ ਸੀ। ਸਮਝ ਨਹੀਂ ਆਉਂਦਾ ਕਿ ਫੈਸਲਾ ਪੇਸ਼ ਕੀਤੇ ਗਏ ਤੱਥਾਂ ਦੇ ਅਧਾਰ ‘ਤੇ ਹੋਇਆ ਜਾਂ ਕਨੂੰਨ ਦੇ ਮੁਤਾਬਕ।

Share This Article
Leave a Comment