ਐਕਸਾਈਜ਼ ਐਂਡ ਟੈਕਸੇਸ਼ਨ ਅਧਿਕਾਰੀਆਂ ਦੀਆਂ ਬਦਲੀਆਂ ਦੇ ਫੈਸਲੇ ਤੇ ਦੇਖੋ ਕੀ ਬੋਲੇ ਅਮਨ ਅਰੋੜਾ

ਚੰਡੀਗੜ੍ਹ : ਗੈਰ ਕਨੂੰਨੀ ਸ਼ਰਾਬ ਦੇ ਮੁਦੇ ਤੇ ਹਰ ਦਿਨ ਸੱਤਾਧਾਰੀ ਕੈਪਟਨ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਚੁਕੇ ਜਾ ਰਹੇ ਹਨ । ਇਸ ਦੇ ਚਲਦਿਆ ਅੱਜ ਆਬਕਾਰੀ ਅਤੇ ਕਰ ਵਿਭਾਗ ਨੇ ਵੱਖ-ਵੱਖ ਡਿਸਟਿਲਰੀਆਂ ਵਿੱਚ ਵੱਡੇ ਪੱਧਰ ਉੱਤੇ ਛਾਪੇ ਮਾਰ ਕੇ 22 ਐਕਸਾਈਜ਼ ਐਂਡ ਟੈਕਸੇਸ਼ਨ ਅਧਿਕਾਰੀਆਂ ਅਤੇ 73 ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰਾਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਮਨ ਅਰੋੜਾ ਨੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ । ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੇ ਲੰਮੇ ਸਮੇ ਤੋਂ ਕਹਿੰਦੀ ਆ ਰਹੀ ਹੈ ਕਿ ਵਿਭਾਗ ਦੇ ਅਧਿਕਾਰੀਆਂ ਦੀ ਸਮੂਲੀਅਤ ਨਾਲ ਹੀ ਇਹ ਗੋਰਖ ਧੰਦਾ ਚਲ ਰਿਹਾ ਹੈ

ਉਨ੍ਹਾਂ ਕਿਹਾ ਕਿ ਸਰਕਾਰ ਨੇ ਆ ਗੱਲ ਮਨ ਲਈ ਹੈ ਇਹ ਬਹੁਤ ਵੜਿਆ ਗੱਲ ਹੈ । ਅਮਨ ਅਰੋੜਾ ਨੇ ਕਿਹਾ ਕਿ ਇਸ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ । ਅਮਨ ਅਰੋੜਾ ਨੇ ਕਿਹਾ ਕਿ ਜਦੋ ਤਕ ਪੰਜਾਬ ਵਿਚ ਸ਼ਰਾਬ ਮਾਫੀਆ ਖ਼ਤਮ ਨਹੀਂ ਹੋ ਜਾਂਦਾ ਉਦੋਂ ਤਕ ਆਮ ਆਦਮੀ ਪਾਰਟੀ ਦੀ ਅੱਖ ਇਸ ਉਪਰ ਰਹੇਗੀ ।

ਦਸ ਦੇਈਏ ਕਿ ਪੰਜਾਬ ਸਰਕਾਰ ‘ਤੇ ਪਟਿਆਲਾ ਵਿੱਚ ਗ਼ੈਰਕਾਨੂੰਨੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਫੜੇ ਜਾਣ , ਚੀਫ ਸੈਕਰੇਟਰੀ ਕਰਨ ਅਵਤਾਰ ਸਿੰਘ ਦੇ ਬੇਟੇ ਦੀ ਡਿਸਟਲਰੀ ਵਿੱਚ ਹਿੱਸੇਦਾਰੀ ਹੋਣ ਅਤੇ ਕਰਫਿਊ ਦੌਰਾਨ ਧੜੱਲੇ ਨਾਲ ਗ਼ੈਰਕਾਨੂੰਨੀ ਸ਼ਰਾਬ ਦੀ ਵਿਕਰੀ ਦੀ ਜਾਂਚ ਦਾ ਖਾਸਾ ਦਬਾਅ ਸੀ। ਇਸ ਜਾਂਚ ਵਿੱਚ ਸਾਬਕਾ ਕੈਬਿਨੇਟ ਮੰਤਰੀ ਅਤੇ ਕਪੂਰਥਲਾਂ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਡਿਸਟਲਰੀ ਵੀ ਸ਼ਾਮਲ ਹੈ।

ਵਿੱਤੀ ਕਮਿਸ਼ਨਰ ਆਬਕਾਰੀ ਅਤੇ ਕਰ ਵਿਭਾਗ ਦੇ ਨਵੇਂ ਪ੍ਰਿੰਸੀਪਲ ਸਕੱਤਰ ਏ.ਵੇਣੂ ਪ੍ਰਸਾਦ ਨੇ ਕਿਹਾ ਕਿ ਸੀ.ਐਮ ਪੰਜਾਬ ਵੱਲੋਂ ਉਨ੍ਹਾਂ ਨੂੰ ਸਖਤ ਹਦਾਇਤਾਂ ਨੇ ਕਿ ਕੋਈ ਵੀ ਕੁਤਾਹੀ ਵਰਤਣ ਵਾਲੇ ਨੂੰ ਬਖਸ਼ਿਆ ਨਾ ਜਾਏ। ਉਨ੍ਹਾਂ ਕਿਹਾ ਕਿ ਡਿਸਟਿਲਰੀਆਂ ਅੰਦਰ ਸਟਾਕ ਚੈਕਿੰਗ ਕੀਤੀ ਗਈ ਹੈ, ਜਿਸ ‘ਚ ਕੁਝ ਥਾਵਾਂ ‘ਤੇ ਰਿਕਾਰਡ ਸਹੀ ਨਹੀਂ ਮਿਲਿਆ। ਉਹ ਸੀਲ ਕਰ ਕੇ ਪੜਤਾਲ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਨਜਾਇਜ਼ ਸ਼ਰਾਬ ਵੇਚਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਏਗੀ।

Check Also

CM ਮਾਨ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ VC ਰਾਜ ਬਹਾਦੁਰ ਦਾ ਅਸਤੀਫ਼ਾ ਕੀਤਾ ਮਨਜ਼ੂਰ

ਚੰਡੀਗੜ੍ਹ : CM ਭਗਵੰਤ ਮਾਨ ਨੇ ਵੱਡਾ ਫੈਸਲਾ ਲੈਂਦੇ ਹੋਏ ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ …

Leave a Reply

Your email address will not be published.