ਐਕਸਾਈਜ਼ ਅਧਿਕਾਰੀਆਂ ਦੇ ਤਬਾਦਲੇ : ਅਮਨ ਅਰੋੜਾ ਤੋਂ ਬਾਅਦ ਬਦਲੀਆਂ ਨੂੰ ਲੈ ਕੇ ਕਾਂਗਰਸੀ ਆਗੂ ਨੇ ਕੀਤੇ ਵਡੇ ਖੁਲਾਸੇ

TeamGlobalPunjab
1 Min Read

ਚੰਡੀਗੜ੍ਹ : ਅੱਜ ਐਕਸਾਈਜ਼ ਐਂਡ ਟੈਕਸੇਸ਼ਨ ਅਧਿਕਾਰੀਆਂ ਵਲੋਂ ਆਬਕਾਰੀ ਵਿਭਾਗ ਵਿਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਸਿਆਸਤਦਾਨਾਂ ਵਲੋਂ ਲਗਾਤਾਰ ਸਖਤ ਪ੍ਰਤੀਕਿਰਿਆਵਾਂ ਦਿਤੀਆਂ ਜਾ ਰਹੀਆਂ ਹਨ । ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵਲੋਂ ਜਿਥੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਹੈ ਉਥੇ ਹੀ ਕਾਂਗਰਸ ਪਾਰਟੀ ਦੇ ਆਗੂ ਰਾਜ ਕੁਮਾਰ ਵੇਰਕਾ ਨੇ ਵੀ ਆਪਣਾ ਪੱਖ ਰੱਖਿਆ ਹੈ । ਵੇਰਕਾ ਦਾ ਕਹਿਣਾ ਹੈ ਕਿ ਇਹ ਤਬਾਦਲੇ ਪਹਿਲਾ ਵੀ ਹੁੰਦੇ ਰਹੇ ਹਨ ਅਤੇ ਹੁਣ ਵੀ ਹੁੰਦੇ ਰਹਿਣਗੇ ।

ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜਿਥੇ ਜਿਥੇ ਵੀ ਗੁੰਜਾਇਸ਼ ਹੈ ਉਥੇ ਉਥੇ ਸਰਕਾਰ ਵਲੋਂ ਤਬਾਦਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਕੁਝ ਸਾਥੀਆਂ ਵਲੋਂ ਵਿਭਾਗ ਦੀ ਕਾਰਗੁਜਾਰੀ ਨੂੰ ਲੈ ਕੇ ਸਵਾਲ ਚੁਕੇ ਗਏ ਸਨ ਉਸੇ ਅਮਲੇ ਨੂੰ ਦਰੁਸਤ ਕਰਨ ਲਈ ਇਸ ਬਦਲੀਆਂ ਕੀਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਾਫੀਆ ਖ਼ਤਮ ਕਰਨ ਲਈ ਹਰ ਕਦਮ ਚੁੱਕਿਆ ਜਾਵੇਗਾ।

Share this Article
Leave a comment