ਇੱਕ ਛੋਟੇ ਜਿਹੇ ਕੀੜੇ ਨੇ ਰੋਕੀਆਂ ਦਰਜਨ ਭਰ ਟਰੇਨਾਂ, 12 ਹਜ਼ਾਰ ਯਾਤਰੀ ਹੋਏ ਪਰੇਸ਼ਾਨ

TeamGlobalPunjab
1 Min Read

ਜਪਾਨ ਦੀ ਰੇਲਵੇ ਵਾਰੇ ਕਿਹਾ ਜਾਂਦਾ ਹੈ ਕਿ ਟਰੇਨਾਂ ਦੇ ਆਉਣ ਜਾਣ ਦਾ ਸਮਾਂ ਇੰਨਾ ਪੱਕਾ ਹੈ ਕਿ ਇਸ ਦੇ ਹਿਸਾਬ ਨਾਲ ਲੋਕ ਆਪਣੀ ਘੜੀਆਂ ਦੀ ਸੂਈਆਂ ਮਿਲਾਉਂਦੇ ਹਨ। ਪਰ ਇਸ ਦੇਸ਼ ‘ਚ ਵੀ ਟਾਈਮ ਮੈਨੇਜਮੈਂਟ ਵਿਗੜ ਗਿਆ ਜਿਸ ਦਾ ਕਾਰਨ ਕੋਈ ਹੋਰ ਨਹੀਂ ਬਲਕਿ ਇਕ ਕੀੜਾ ਹੈ।

ਮਾਮਲਾ ਪੜ੍ਹਨ ‘ਚ ਮਜ਼ੇਦਾਰ ਹੈ ਕਿਉਂਕਿ ਇੱਕ ਕੀੜੇ ਕਾਰਨ ਲਗਭਗ ਦਰਜਨ ਦੇ ਕਰੀਬ ਟਰੇਨਾ ਲੇਟ ਹੋਈਆਂ ਤੇ 26 ਟਰੇਨਾਂ ਨੂੰ ਰੋਕਣਾ ਪਿਆ ਜਿਸਦੇ ਚਲਦੇ 12 ਹਜ਼ਾਰ ਯਾਤਰੀ ਪਰੇਸ਼ਾਨ ਹੋਏ।

ਰੇਲਵੇ ਆਪਰੇਟਰ ਨੇ ਐਤਵਾਰ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕਯੋਸ਼ੋ ਰੇਲਵੇ ਵੱਲੋਂ ਚਲਾਈਆਂ ਜਾਣ ਵਾਲੀਆਂ ਦੱਖਣੀ ਜਪਾਨ ਦੀਆਂ ਕੁਝ ਲਾਈਨਾ ‘ਤੇ 30 ਮਈ ਨੂੰ ਬਿਜਲੀ ਠੱਪ ਰਹਿਣ ਕਾਰਨ ਕੁਝ ਟਰੇਨਾਂ ਲੇਟ ਹੋ ਗਈਆਂ ਤੇ ਕੁਝ ਨੂੰ ਰੋਕਣਾ ਪਿਆ।

ਇਸ ਵਜ੍ਹਾ ਕਾਰਨ ਕੰਪਨੀ ਨੂੰ ਮਜਬੂਰੀ ‘ਚ 26 ਟਰੇਨਾ ਤੇ ਹੋਰ ਕਈ ਦੂਜੀ ਸੇਵਾਵਾਂ ਬੰਦ ਕਰਨੀਆਂ ਪਈਆਂ। ਇਸ ਘਟਨਾ ਦਾ ਦੋਸ਼ੀ ਇੱਕ ਛੋਟੇ ਜਿਹੇ ਘੋਗੇ ਨੂੰ ਕਰਾਰਿਆ ਗਿਆ, ਅਸਲ ‘ਚ ਘੋਗਾ ਰੇਲਵੇ ਟਰੈਕ ਦੇ ਨੇੜ੍ਹੇ ਲੱਗੇ ਇੱਕ ਬਿਜਲੀ ਦੇ ਉਪਕਰਣ ਦੇ ਅੰਦਰ ਚਲੇ ਗਿਆ ਜਿਸ ਕਾਰਨ ਸ਼ਾਰਟ ਸਰਕਟ ਹੋ ਗਿਆ।

Share this Article
Leave a comment