Breaking News

ਇਸ ਮਹੀਨੇ ਵਿਆਹ ਕਰਵਾਉਣਗੇ ਫਰਹਾਨ ਅਖਤਰ ਅਤੇ ਸ਼ਿਬਾਨੀ ਦਾਂਡੇਕਰ, ਪਹਿਲੀ ਪਤਨੀ ਤੋਂ 16 ਸਾਲ ਬਾਅਦ ਲਿਆ ਸੀ ਤਲਾਕ

ਨਿਊਜ਼ ਡੈਸਕ: ਬਾਲੀਵੁੱਡ ਅਭਿਨੇਤਾ ਫਰਹਾਨ ਅਖਤਰ ਅਤੇ ਉਨ੍ਹਾਂ ਦੀ ਪ੍ਰੇਮਿਕਾ ਸ਼ਿਬਾਨੀ ਦਾਂਡੇਕਰ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜੋੜਾ ਮਾਰਚ 2022 ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਦੀ ਯੋਜਨਾ ਬਣਾ ਰਿਹਾ ਹੈ।

 ਫਰਹਾਨ ਅਤੇ ਸ਼ਿਬਾਨੀ ਮਾਰਚ ਮਹੀਨੇ ‘ਚ ਮੁੰਬਈ ‘ਚ ਸ਼ਾਨਦਾਰ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਸਨ। ਪਰ ਕੋਰੋਨਾ ਦੇ ਵਧਦੇ ਖ਼ਤਰੇ ਅਤੇ ਬਾਲੀਵੁੱਡ ਦੇ ਕਈ ਸੈਲੇਬਸ ਨੂੰ ਕੋਰੋਨਾ ਦੀ ਮਾਰ ਹੇਠ ਆਉਂਦੇ ਦੇਖ ਉਨ੍ਹਾਂ ਨੇ ਆਪਣੇ ਵਿਆਹ ਨੂੰ ਗੁਪਤ ਰੱਖਣ ਦਾ ਫੈਸਲਾ ਕੀਤਾ ਹੈ।  ਫਰਹਾਨ ਅਤੇ ਸ਼ਿਬਾਨੀ ਨੇ ਹੁਣ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਪਰਿਵਾਰ ਦੀ ਮੌਜੂਦਗੀ ਵਿੱਚ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਫਰਹਾਨ ਅਤੇ ਸ਼ਿਬਾਨੀ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਨਾਲ ਰਹਿ ਰਹੇ ਹਨ ਅਤੇ ਉਹ ਕੋਰੋਨਾ ਦੇ ਵਿਚਕਾਰ ਆਪਣੇ ਵਿਆਹ ਨੂੰ ਹੋਰ ਦੇਰੀ ਨਹੀਂ ਕਰਨਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਹੁਣ ਇੰਟੀਮੇਟ ਵਿਆਹ ਕਰਨ ਦਾ ਫੈਸਲਾ ਕੀਤਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋੜੇ ਨੇ ਆਪਣੇ ਵਿਆਹ ਲਈ ਮੁੰਬਈ ਵਿੱਚ ਇੱਕ 5 ਸਟਾਰ ਹੋਟਲ ਬੁੱਕ ਕੀਤਾ ਹੈ। ਇਸ ਦੇ ਨਾਲ ਹੀ ਵਿਆਹ ਦੀਆਂ ਲਗਭਗ ਹੋਰ ਤਿਆਰੀਆਂ ਵੀ ਪੂਰੀਆਂ ਹੋ ਚੁੱਕੀਆਂ ਹਨ।ਇੰਡਸਟਰੀ ਦੀ ਸਭ ਤੋਂ ਵਧੀਆ ਜੋੜੀ ਮੰਨੀ ਜਾਂਦੀ, ਫਰਹਾਨ ਅਤੇ ਸ਼ਿਬਾਨੀ ਦੀ ਸੋਸ਼ਲ ਮੀਡੀਆ ‘ਤੇ ਸ਼ਾਨਦਾਰ ਫੈਨ ਫਾਲੋਇੰਗ ਹੈ। ਤੁਹਾਨੂੰ ਦੱਸ ਦੇਈਏ ਕਿ 2000 ਵਿੱਚ ਵਿਆਹ ਕਰਨ ਤੋਂ ਬਾਅਦ ਫਰਹਾਨ ਅਤੇ ਅਧੁਨਾ ਨੇ 2016 ਵਿੱਚ ਵੱਖ ਹੋਣ ਦਾ ਫੈਸਲਾ ਕੀਤਾ ਸੀ। ਉਹਨਾਂ ਦੀਆਂ ਦੋ ਧੀਆਂ ਹਨ।

Check Also

ਡੈਨਮਾਰਕ ‘ਚ ਇਕ ਵਾਰ ਫਿਰ ਕੁਰਾਨ ਨੂੰ ਸਾੜਨ ਦੀ ਘਟਨਾ ਆਈ ਸਾਹਮਣੇ, ਨਾਰਾਜ਼ ਮੁਸਲਿਮ ਦੇਸ਼ਾਂ ਨੇ ਕਾਰਵਾਈ ਦੀ ਕੀਤੀ ਮੰਗ

ਨਿਊਜ਼ ਡੈਸਕ: ਦੁਨੀਆ ਭਰ ‘ਚ ਮੁਸਲਮਾਨਾਂ ਦਾ ਪਵਿੱਤਰ ਮਹੀਨਾ ਰਮਜ਼ਾਨ ਚੱਲ ਰਿਹਾ ਹੈ। ਇਸ ਦੌਰਾਨ …

Leave a Reply

Your email address will not be published. Required fields are marked *