Tuesday, August 20 2019
Home / ਭਾਰਤ / ਇਸ ਫਿਲਮੀ ਸਤਾਰੇ ਦੇ ਜਾਣ ਨਾਲ ਪਿਆ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ

ਇਸ ਫਿਲਮੀ ਸਤਾਰੇ ਦੇ ਜਾਣ ਨਾਲ ਪਿਆ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ

ਭਾਰਤੀ ਫਿਲਮ ਇੰਡਸਟਰੀ ਦੇ ਅਦਾਕਾਰ ਮਹੇਸ਼ ਆਨੰਦ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ, ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਤੋ ਹੀ ਬਰਾਮਦ ਕੀਤਾ ਗਿਆ ਹੈ । ਜਾਣਕਾਰੀ ਮੁਤਾਬਕ ਅਜੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ। ਫਿਲਹਾਲ ਮ੍ਰਿਤਕ ਸ਼ਰੀਰ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਦੱਸ ਦਈਏ ਕਿ 80-90 ਦੇ ਦਹਾਕੇ ਦੀਆਂ ਕਈ ਕਾਮਯਾਬ ਫਿਲਮਾਂ ‘ਚ ਮਹੇਸ਼ ਆਨੰਦ ਨੇ ਵਿਲੇਨ ਦਾ ਰੋਲ ਬਾਖੂਬੀ ਅਦਾ ਕੀਤਾ ਸੀ। ਦਰਸ਼ਕਾਂ ਨੇ ਉਨ੍ਹਾਂ ਨੂੰ ਆਖਰੀ ਵਾਰ ਗੋਬਿੰਦਾ ਦੀ ਫਿਲਮ ਰੰਗੀਲਾ ਰਾਜਾ ‘ਚ ਦੇਖਿਆ । ਇਸ ਤੋਂ ਇਲਾਵਾ ਉਨ੍ਹਾਂ ਨੇ ਭਾਰਤੀ ਫਿਲਮ ਇੰਡਸਟਰੀ ਨੂੰ ਹੋਰ ਵੀ ਕਈ ਹਿੱਟ ਫਿਲਮਾਂ ਦਿੱਤੀਆਂ।  ਕੁਲੀ ਨੰਬਰ 1,ਵਿਜੇਤਾ ਤੇ ਸ਼ਹਿਨਸ਼ਾਹ ਵਰਗੀਆਂ ਹੋਰ ਕਿੰਨੀਆਂ ਹੀ ਫਿਲਮਾਂ ‘ਚ ਮਹੇਸ਼ ਆਨੰਦ ਨੇ ਆਪਣਾ ਯਾਦਗਾਰੀ ਕਿਰਦਾਰ ਨਭਾਇਆ ਤੇ ਦਰਸ਼ਕਾਂ ਦੇ ਦਿਲਾਂ ਤੇ ਅਮਿੱਟ ਯਾਦਾਂ ਛੱਡ ਗਏ। ਭਾਰਤੀ ਫਿਲਮ ਜਗਤ ਮਹੇਸ਼ ਆਨੰਦ ਵਲੋਂ ਫ਼ਿਲਮਾਂ ‘ਚ ਨਿਭਾਏ ਰੋਲਾਂ ਲਈ ਉਨ੍ਹਾਂ ਨੂੰ ਸਦਾ ਯਾਦ ਰੱਖੇਗਾ।

 

 

Check Also

Indo-Canadian celebrates Independence Day

ਕੈਨੇਡਾ ਦੇ ਓਟਾਵਾ ਸ਼ਹਿਰ ‘ਚ ਆਜ਼ਾਦੀ ਦਿਹਾੜੇ ਦੇ ਜਸ਼ਨਾਂ ‘ਚ ਡੁੱਬਿਆ ਭਾਰਤੀ ਭਾਈਚਾਰਾ, ਪਰੇਡ ਦਾ ਪ੍ਰਬੰਧ ਕੀਤਾ

Indo-Canadian celebrates Independence Day ਓਟਾਵਾ: ਕੈਨੇਡਾ ਦੇ ਓਟਾਵਾ ਸ਼ਹਿਰ ‘ਚ 18 ਅਗਸਤ ਨੂੰ ਭਾਰਤੀ ਭਾਈਚਾਰੇ …

Leave a Reply

Your email address will not be published. Required fields are marked *