ਬ੍ਰਿਜਭੂਸ਼ਣ ਖਿਲਾਫ ਕਾਰਵਾਈ ‘ਤੇ ਅਨੁਰਾਗ ਠਾਕੁਰ ਦਾ ਬਿਆਨ: ‘ਭਲਵਾਨਾਂ ਲਈ ਇਨਸਾਫ ਚਾਹੁੰਦੇ ਹਾਂ ਪਰ’

Prabhjot Kaur
2 Min Read

ਨਵੀਂ ਦਿੱਲੀ: ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਰ ਕੋਈ ਚਾਹੁੰਦਾ ਹੈ ਕਿ ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਭਲਵਾਨਾਂ ਨੂੰ ਇਨਸਾਫ ਮਿਲੇ ਪਰ ਇਹ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੀ ਸੰਭਵ ਹੈ। ਠਾਕੁਰ ਦੇ ਇਸ ਬਿਆਨ ਤੋਂ ਦੋ ਦਿਨ ਪਹਿਲਾਂ ਚੋਟੀ ਦੇ ਪਹਿਲਵਾਨਾਂ ਨੇ ਹਰਿਦੁਆਰ ਦੀ ਗੰਗਾ ਨਦੀ ਵਿੱਚ ਆਪਣੇ ਤਗਮੇ ਸੁੱਟਣ ਦੀ ਧਮਕੀ ਦਿੱਤੀ ਸੀ। ਖੇਡ ਮੰਤਰੀ ਨੇ ਕਿਹਾ, ‘ਸਰਕਾਰ ਵੀ ਨਿਰਪੱਖ ਜਾਂਚ ਚਾਹੁੰਦੀ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਇਨਸਾਫ਼ ਹੋਵੇ, ਪਰ ਇਸ ਲਈ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ।’

ਅਨੁਰਾਗ ਠਾਕੁਰ ਨੇ ਕਿਹਾ ਕਿ, ‘ਕੋਈ ਖਿਡਾਰੀ ਹੋਵੇ ਜਾਂ ਔਰਤ, ਜੇਕਰ ਕੋਈ ਅੱਤਿਆਚਾਰ ਹੋਇਆ ਹੈ ਤਾਂ ਉਸ ਨੂੰ ਜਲਦੀ ਇਨਸਾਫ਼ ਮਿਲਣਾ ਚਾਹੀਦਾ ਹੈ। ਭਲਵਾਨਾਂ ਦਾ ਮਾਮਲਾ ਸੱਤ ਸਾਲ ਪੁਰਾਣਾ ਹੈ। ਇਸ ਸਾਲ ਜਨਵਰੀ ਵਿੱਚ ਅਸੀਂ ਉਨ੍ਹਾਂ ਨੂੰ ਐਫਆਈਆਰ ਦਰਜ ਕਰਨ ਲਈ ਵੀ ਪੁੱਛਿਆ ਸੀ ਤਾਂ ਉਨ੍ਹਾਂ ਕਿਹਾ ਕਿ ਉਹ ਸਿਰਫ਼ ਸਰਕਾਰ ਦਾ ਦਖ਼ਲ ਚਾਹੁੰਦੇ ਹਨ।’

ਕੀ ਮੁਲਜ਼ਮ ਭਾਜਪਾ ਦੇ ਸੰਸਦ ਮੈਂਬਰ ਹੋਣ ਕਾਰਨ ਕਾਰਵਾਈ ਵਿੱਚ ਦੇਰੀ ਹੋ ਰਹੀ ਹੈ? ਇਸ ਦੇ ਜਵਾਬ ‘ਚ ਅਨੁਰਾਗ ਠਾਕੁਰ ਨੇ ਕਿਹਾ, “ਪੱਖਪਾਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਸਾਰੇ ਜਾਂਚ ਜਲਦੀ ਪੂਰੀ ਕਰਨ ਦੇ ਪੱਖ ‘ਚ ਹਾਂ।” ਠਾਕੁਰ ਨੇ ਕਿਹਾ, “ਸਰਕਾਰ ਨੇ ਭਲਵਾਨਾਂ ਦੀ ਹਰ ਗੱਲ ਮੰਨ ਲਈ। ਇਲਜ਼ਾਮਾਂ ਦੀ ਜਾਂਚ ਲਈ ਇੱਕ ਕਮੇਟੀ ਵੀ ਬਣਾਈ ਗਈ ਸੀ, ਜਿਸ ਵਿੱਚ ਉਨ੍ਹਾਂ ਦੇ ਇਸ਼ਾਰੇ ‘ਤੇ ਮੈਂਬਰ ਸ਼ਾਮਲ ਕੀਤੇ ਗਏ ਸਨ। ‘

ਠਾਕੁਰ ਨੇ ਕਿਹਾ, ‘ਮੈਂ ਪਹਿਲਵਾਨਾਂ ਨੂੰ ਜਾਂਚ ਦੇ ਨਤੀਜੇ ਆਉਣ ਤੱਕ ਸਬਰ ਰੱਖਣ ਦੀ ਅਪੀਲ ਕਰਦਾ ਹਾਂ। ਉਹ (ਪਹਿਲਵਾਨ) ਅਜਿਹਾ ਕੋਈ ਕਦਮ ਨਾ ਚੁੱਕਣ ਜਿਸ ਨਾਲ ਖੇਡ ਜਾਂ ਖਿਡਾਰੀ ਨੂੰ ਨੁਕਸਾਨ ਹੋਵੇ। ਅਸੀਂ ਸਾਰੇ ਖੇਡ ਅਤੇ ਖਿਡਾਰੀਆਂ ਦੇ ਹੱਕ ਵਿੱਚ ਹਾਂ।’

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment