ਇਸ ਦੇਸ਼ ‘ਚ ਜਾਨਵਰਾਂ ਦੀ ਜਗ੍ਹਾਂ ਇਨਸਾਨਾਂ ਨੂੰ ਰਹਿਣਾ ਪੈਂਦਾ ਲੋਹੇ ਦੇ ਪਿੰਜਰਿਆਂ ‘ਚ, ਜਾਣੋ ਕੀ ਹੈ ਵਜ੍ਹਾ

TeamGlobalPunjab
2 Min Read

ਦੁਨੀਆ ‘ਚ ਇੱਕ ਅਜਿਹੀ ਵੀ ਥਾਂ ਹੈ ਜਿੱਥੇ ਲੋਕ ਜਾਨਵਰਾਂ ਦੀ ਤਰ੍ਹਾਂ ਲੋਹੇ ਦੇ ਪਿੰਜਰਿਆਂ ਵਿੱਚ ਰਹਿੰਦੇ ਹਨ ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਭਲਾ ਅਜਿਹਾ ਕਿਉਂ ਹੈ ਇਸਦੇ ਪਿੱਛੇ ਦੀ ਵਜ੍ਹਾ ਕੀ ਹੈ ? ਤਾਂ ਚੱਲੋ ਦੱਸਦੇ ਹਾਂ ਕਿ ਆਖਰ ਲੋਕ ਜਾਨਵਰਾਂ ਦੀ ਤਰ੍ਹਾਂ ਪਿੰਜਰੇ ‘ਚ ਰਹਿਣ ਨੂੰ ਕਿਉਂ ਮਜਬੂਰ ਨੇ ?

ਇਸ ਦੇਸ਼ ਦਾ ਨਾਮ ਹੈ ਹਾਂਗਕਾਂਗ ਇੱਥੋਂ ਦੇ ਲੋਕ ਲੋਹੇ ਨਾਲ ਬਣੇ ਪਿੰਜਰੇ ‘ਚ ਰਹਿੰਦੇ ਤਾਂ ਹਨ ਪਰ ਇਹ ਵੀ ਲੋਕਾਂ ਨੂੰ ਅਸਾਨੀ ਨਾਲ ਨਹੀਂ ਮਿਲਦੇ ਹਨ। ਇਸ ਦੇ ਲਈ ਵੀ ਉਨ੍ਹਾਂ ਨੂੰ ਕੀਮਤ ਚੁਕਾਉਣੀ ਪੈਂਦੀ ਹੈ ਦੱਸਿਆ ਜਾਂਦਾ ਹੈ ਕਿ ਇੱਕ ਪਿੰਜਰੇ ਦੀ ਕੀਮਤ ਲਗਭਗ 11 ਹਜ਼ਾਰ ਰੁਪਏ ਹੈ। ਇਨ੍ਹਾਂ ਪਿੰਜਰਿਆਂ ਨੂੰ ਖੰਡਰ ਹੋ ਚੁੱਕੇ ਮਕਾਨਾਂ ਵਿੱਚ ਰੱਖ ਦਿੱਤਾ ਜਾਂਦਾ ਹੈ।

ਪਿੰਜਰਿਆਂ ਦੇ ਅੰਦਰ ਇੱਕ – ਇੱਕ ਅਪਾਰਟਮੈਂਟ ‘ਚ 100 – 100 ਲੋਕ ਰਹਿੰਦੇ ਹਨ। ਇੱਕ ਅਪਾਰਟਮੈਂਟ ਵਿੱਚ ਸਿਰਫ਼ ਦੋ ਹੀ ਟਾਇਲੇਟ ਹੁੰਦੀਆਂ ਹਨ , ਜਿਸਦੀ ਵਜ੍ਹਾ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।


ਪਿੰਜਰਿਆਂ ਦੀ ਅਤਕਾਰ ਨਿਰਧਾਰਤ ਹੁੰਦਾ ਹੈ ਇਨ੍ਹਾਂ ਵਿਚੋਂ ਕੋਈ ਪਿੰਜਰਾ ਛੋਟੇ ਕੈਬਿਨ ਦੇ ਬਰਾਬਰ ਹੁੰਦਾ ਹੈ ਤਾਂ ਕੋਈ ਪਿੰਜਰਾ ਤਾਬੂਤ ਦੇ ਸਰੂਪ ਦਾ ਹੁੰਦਾ ਹੈ। ਪਿੰਜਰੇ ਵਿੱਚ ਵਿਛਾਉਣੇ ਲਈ ਲੋਕ ਗੱਦੇ ਦੀ ਜਗ੍ਹਾ ਬਾਂਸ ਦੀ ਚਟਾਈ ਦੀ ਵਰਤੋਂ ਕਰਦੇ ਹਨ।

ਸੋਸਾਇਟੀ ਫਾਰ ਕੰਮਿਉਨਿਟੀ ਆਰਗਨਾਇਜੇਸ਼ਨ ਦੇ ਮੁਤਾਬਕ , ਹਾਂਗਕਾਂਗ ਵਿੱਚ ਫਿਲਹਾਲ ਇਸ ਤਰ੍ਹਾਂ ਦੇ ਘਰਾਂ ਵਿੱਚ ਲਗਭਗ ਇੱਕ ਲੱਖ ਲੋਕ ਰਹਿ ਰਹੇ ਹਨ। ਦਰਅਸਲ ਇਹ ਲੋਕ ਅਜਿਹੇ ਹਨ ਜੋ ਮਹਿੰਗੇ ਘਰਾਂ ਨੂੰ ਖਰੀਦ ਨਹੀਂ ਸਕਦੇ। ਇਸ ਕਾਰਨ ਇਹ ਲੋਕ ਜਾਨਵਰਾਂ ਦੀ ਤਰ੍ਹਾਂ ਪਿੰਜਰੇ ਵਿੱਚ ਰਹਿਣ ਨੂੰ ਮਜਬੂਰ ਹਨ ।

- Advertisement -

Share this Article
Leave a comment