Breaking News

ਵਿਸ਼ਵ ਸਿਹਤ ਸੰਗਠਨ ਨੇ ਚੀਨ ਦੀ ਇੱਕ ਹੋਰ ਵੈਕਸੀਨ ਨੂੰ ਦਿੱਤੀ ਪ੍ਰਵਾਨਗੀ

ਜੇਨੇਵਾ : ਕੋਰੋਨਾ ਵਾਇਰਸ ਦੇ ਮੁੱਢ ਦੀ ਨਵੇਂ ਸਿਰਿਉਂ ਜਾਂਚ ਵਿਚਾਲੇ ਚੀਨ ਲਈ ਥੋੜੀ ਰਾਹਤ ਦੀ ਗੱਲ ਹੈ।  ਵਿਸ਼ਵ ਸਿਹਤ ਸੰਗਠਨ (WHO) ਨੇ ਚੀਨ ਦੇ ‘ਸਿਨੋਵੈਕ ਬਾਇਓਟੈਕ’ ਦੁਆਰਾ ਐਮਰਜੈਂਸੀ ਵਰਤੋਂ ਲਈ ਬਣਾਈ ਗਈ ਕੋਰੋਨਾ ਵੈਕਸੀਨ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਹ ਚੀਨ ਦੀ ਦੂਜੀ ਵੈਕਸੀਨ ਹੈ ਜੋ ਡਬਲਯੂ.ਐਚ.ਓ. ਦੁਆਰਾ ਮਨਜ਼ੂਰ ਕੀਤਾ ਗਈ ਹੈ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਚੀਨ ਦੀ ‘ਸਿਨੋਫਾਰਮ’ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ।

ਸਿਹਤ ਮਾਹਰਾਂ ਨੇ ਇਸ ਟੀਕੇ ਨੂੰ 18 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਨੂੰ ਲਗਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਸਦੀ ਪਹਿਲੀ ਅਤੇ ਦੂਜੀ ਖੁਰਾਕ ਦੇ ਵਿਚਕਾਰ ਚਾਰ ਹਫ਼ਤਿਆਂ ਦਾ ਅੰਤਰ ਰੱਖਿਆ ਜਾਵੇਗਾ। ਇਹ ਵੀ ਕਿਹਾ ਗਿਆ ਹੈ ਕਿ ਇਹ ਵੈਕਸੀਨ ਬਾਲਗਾਂ ਲਈ ਜਿੰਨਾ ਫਾਇਦੇਮੰਦ ਹੈ, ਬਜ਼ੁਰਗਾਂ ‘ਤੇ ਵੀ ਉਨਾਂ ਹੀ ਪ੍ਰਭਾਵਸ਼ਾਲੀ ਹੈ।

ਇਸ ਵੈਕਸੀਨ ਦੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਵਿਚ, ਵਿਗਿਆਨੀਆਂ ਨੇ ਇਸ ਨੂੰ ਵਾਇਰਸ ‘ਤੇ 51 ਤੋਂ 84 ਪ੍ਰਤੀਸ਼ਤ ਪ੍ਰਭਾਵਸ਼ਾਲੀ ਪਾਇਆ ਹੈ। 12 ਮਈ ਨੂੰ ਜਾਣਕਾਰੀ ਦਿੰਦੇ ਹੋਏ ਇੰਡੋਨੇਸ਼ੀਆ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ 1 ਲੱਖ 20 ਹਜ਼ਾਰ ਸਿਹਤ ਕਰਮਚਾਰੀਆਂ ਨੂੰ ਇਹ ਵੈਕਸੀਨ ਲਗਵਾਈ ਗਈ ਸੀ। ‘ਸਿਨੋਵਾਕ’ ਦੀ ਇਕ ਖੁਰਾਕ ਦਿੱਤੇ ਜਾਣ ਤੋਂ ਬਾਅਦ, ਉਨ੍ਹਾਂ ਨੇ ਇਸਨੂੰ 94 ਪ੍ਰਤੀਸ਼ਤ ਪ੍ਰਭਾਵਸ਼ਾਲੀ ਪਾਇਆ ਹੈ। ‘ਸਿਨੋਵਾਕ’ ਦੇ ਅਨੁਸਾਰ ਉਸਨੇ ਮਈ ਤਕ ਦੇਸ਼ਾਂ ਅਤੇ ਵਿਦੇਸ਼ਾਂ ਵਿਚ ਇਸ ਵੈਕਸੀਨ ਦੀਆਂ ਲਗਪਗ 60 ਕਰੋਡ਼ ਖ਼ੁਰਾਕਾਂ ਭੇਜੀਆਂ।

ਦੱਸਣਯੋਗ ਹੈ ਕਿ ਚੀਨ ਭਾਰਤ ਦੀ ਤਰਜ਼ ‘ਤੇ ਆਪਣੀ ਵੈਕਸੀਨ ਰਾਹੀਂ ਡਿਪਲੋਮੇਸੀ ਵੀ ਚਲਾ ਰਿਹਾ ਹੈ। ਚੀਨ ਨੇ ਕਈ ਦੇਸ਼ਾਂ ਵਿਚ ਆਪਣੀ ਵੈਕਸੀਨ ਨੂੰ ਵੇਚਿਆ ਵੀ ਹੈ ਅਤੇ ਸਹਾਇਤਾ ਵਜੋਂ ਵੀ ਦਿੱਤਾ ਹੈ। ਪਾਕਿਸਤਾਨ ਦਾ ਪੂਰਾ ਟੀਕਾਕਰਨ ਸਿਰਫ਼ ਚੀਨ ਦੀ ਵੈਕਸੀਨ ਅਤੇ ਵਿਸ਼ਵ ਸਿਹਤ ਸੰਗਠਨ ਦੇ ਅਧੀਨ ਚਲਾਈ ਜਾ ਰਹੀ ‘ਕੋਵੈਕਸ’ ਯੋਜਨਾ ‘ਤੇ ਚੱਲ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, 1 ਜੂਨ ਤੱਕ, ਚੀਨ ਵਿਚ ਕੋਰੋਨਾ ਵਾਇਰਸ ਦੇ ਕੁੱਲ 1,11,525 ਮਾਮਲੇ ਸਨ। ਇਸ ਦੇ ਨਾਲ ਹੀ, ਇਥੇ ਇਸ ਵਾਇਰਸ ਕਾਰਨ 4,970 ਜਾਨਾਂ ਗਈਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ 13 ਮਈ 2021 ਤਕ ਚੀਨ ਵਿਚ ਕੋਰੋਨਾ ਵੈਕਸੀਨ ਦੀਆਂ ਕੁੱਲ 38,83,13603 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

Check Also

ਜਗਮੀਤ ਬਰਾੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ …

Leave a Reply

Your email address will not be published. Required fields are marked *