ਪਾਕਿਸਤਾਨ ਵਿੱਚ ਸਿੱਖ ਨੌਜਵਾਨ ਅਕਾਸ਼ ਸਿੰਘ ਬਣਿਆ ਕਸਟਮ ਅਧਿਕਾਰੀ

Rajneet Kaur
2 Min Read

ਚੰਡੀਗੜ੍ਹ: ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ‘ਚ ਨੌਜਵਾਨ ਅਕਾਸ਼ ਸਿੰਘ ਨੇ ਪਾਕਿਸਤਾਨ ਕਸਟਮ ਵਿੱਚ ਉੱਚ ਅਧਿਕਾਰੀ ਨਿਯੁਕਤ ਹੋ ਕੇ ਦੁਨੀਆਂ ਭਰ ਵਿੱਚ ਸਿੱਖਾਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ।ਪਾਕਿਸਤਾਨ ਕਸਟਮ ਦੇ ਵਿੱਚ ਨਿਯੁਕਤ ਹੋਏ ਪਹਿਲੇ ਉੱਚ ਅਫ਼ਸਰ ਆਕਾਸ਼ ਸਿੰਘ ਨੇ  ਦੱਸਿਆ ਕਿ ਉਹ ਆਪਣੇ ਸਿੱਖ ਗੁਰੂ ਸਾਹਿਬਾਨਾਂ ਦਾ ਸ਼ੁਕਰ ਗੁਜ਼ਾਰ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਸਿਰ ਉੱਤੇ ਹੱਥ ਰੱਖਿਆ ਅਤੇ ਪਾਕਿ ਕਸਟਮ ਵਿੱਚ ਸੇਵਾ ਕਰਨ ਦਾ ਮੌਕਾ ਬਖ਼ਸ਼ਿਆ ਹੈ। ਅਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 28 ਸਾਲ ਹੈ ਅਤੇ ਉਨ੍ਹਾਂ ਦੇ ਪਿਤਾ ਦਾ ਨਾਮ ਗੋਬਿੰਦ ਸਿੰਘ ਅਤੇ ਮਾਤਾ ਮੀਰੀ ਕੌਰ ਹੈ।   ਐਲਐਲਬੀ, ਐਮ ਏ ਸਾਇੰਸ ਲਾਹੌਰ ਪਾਕਿਸਤਾਨ ਵਿਖੇ ਪੰਜਾਬ ਯੂਨੀਵਰਸਿਟੀ ਤੋਂ ਕਰਨ ਉਪਰੰਤ ਹਾਈ ਕੋਰਟ ਕਰਾਚੀ ਸੂਬਾ ਸਿੰਧ ਵਿਖੇ ਵਕੀਲ ਦੀ ਸੇਵਾ ਨਿਭਾਅ ਰਹੇ ਹਨ।

ਜਨਵਰੀ 2019 ਵਿੱਚ ਪਾਕਿ ਕਸਟਮ ਵੱਲੋਂ ਇਕ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਜਿਸ ਵਿੱਚ 258 ਪੋਸਟਾਂ ਕਸਟਮ ਵਿਭਾਗ ਦੇ ਅਫ਼ਸਰਾਂ ਦੀਆਂ ਕੱਢੀਆਂ ਗਈਆਂ ਸਨ। ਅਪਲਾਈ ਕਰਨ ਤੋਂ ਬਾਅਦ ਉਹ ਇੰਟਰਵਿਊ ਦੇ ਪਹਿਲੇ ਸਥਾਨ ‘ਤੇ ਰਹੇ ਤੇ ਉਨ੍ਹਾਂ ਨੂੰ ਪਾਕਿਸਤਾਨ ਕਸਟਮ ‘ਚ ਪਹਿਲੇ ਸਿੱਖ ਅਫਸਰ ਵਜੋਂ ਨਿਯੁਕਤੀ ਪੱਤਰ ਹਾਸਲ ਹੋਇਆ।

ਉਨ੍ਹਾਂ ਦੱਸਿਆ ਕਿ ਪਾਕਿਤਸਨ ਕਸਟਮ ਦੇ ਕਰਾਚੀ ਪੋਰਟ ਜਾਂ ਪਾਕਿਸਤਾਨ ਦੇ ਵਾਹਗਾ ਸਰਹੱਦ ਉਤੇ ਭਾਰਤ ਨਾਲ ਸਾਂਝੇ ਰਸਤੇ ਤੇ ਉਹ ਆਪਣੀ ਡਿਊਟੀ ਕਰਨ ਦੀ ਸ਼ੁਰੂਆਤ ਦੀ ਇੱਛਾ ਰੱਖਦੇ ਹਨ। ਆਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਸਨੂੰ ਪਹਿਲੇ ਸਿੱਖ ਵਜੋ ਸਿਵਲ ਸਰਵਸਿਜ਼ ਪਾਕਿਸਤਾਨ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment