ਦੇਸ਼ ਵਿੱਚ 11 ਅਪ੍ਰੈਲ ਤੋਂ 17ਵੀਂ ਲੋਕਸਭਾ ਲਈ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ ਇਹ ਚੋਣਾਂ ਸੱਤ ਪੜਾਅ ‘ਚ ਹੋਣਗੀਆਂ। 11 ਅਪੈਲ ਤੋਂ ਸ਼ੁਰੂ ਹੋਣ ਵਾਲੀਆਂ ਆਮ ਚੋਣਾਂ ਦਾ ਆਖਰੀ ਪੜਾਅ 19 ਮਈ ਨੂੰ ਹੋਵੇਗਾ ਉਥੇ ਹੀ 23 ਮਈ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਅਜਿਹੇ ਵਿੱਚ ਗੱਲ ਕਰਦੇ ਹਾਂ ਉਨ੍ਹਾਂ ਬਾਲੀਵੁੱਡ ਸਿਤਾਰਿਆਂ ਦੀ ਜਿਨ੍ਹਾਂ ਦਾ ਵੋਟਿੰਗ ਲਿਸਟ ‘ਚ ਦੂਰ – ਦੂਰ ਤੱਕ ਨਾਮ ਨਹੀਂ ਹੈ ਇਨ੍ਹਾਂ ਵਿੱਚ ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦਾ ਨਾਮ ਵੀ ਸ਼ਾਮਲ ਹੈ।
ਇਸ ਲਿਸਟ ‘ਚ ਅਦਾਕਾਰਾ ਕਟਰੀਨਾ ਕੈਫ ਦਾ ਨਾਮ ਵੀ ਸ਼ਾਮਲ ਹੈ ਉਨ੍ਹਾਂ ਦੇ ਕੋਲ ਬ੍ਰਿਟਿਸ਼ ਨਾਗਰਿਕਤਾ ਹੈ ਜਿਸ ਦੇ ਚਲਦੇ ਉਨ੍ਹਾਂ ਦੇ ਕੋਲ ਭਾਰਤ ‘ਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਸ਼੍ਰੀਲੰਕਾਈ ਬਿਊਟੀ ਅਤੇ ਅਦਾਕਾਰਾ ਜੈਕਲੀਨ ਫਰਨਾਂਡਿਸ ਦਾ ਜਨਮ ਬਹਰੀਨ ਵਿੱਚ ਹੋਇਆ ਸੀ ਅਜਿਹੇ ਵਿੱਚ ਉਨ੍ਹਾਂ ਦੇ ਕੋਲ ਸ੍ਰੀਲੰਕਾ ਦੀ ਨਾਗਰਿਕਤਾ ਹੈ।
ਬਾਲੀਵੁੱਡ ਵਿੱਚ ਫਿਲਮ ਰਾਕਸਟਾਰ ਤੋਂ ਨਾਮ ਕਮਾਉਣ ਵਾਲੀ ਅਦਾਕਾਰਾ ਨਰਗਿਸ ਫਖਰੀ ਵੀ ਭਾਰਤ ਵਿੱਚ ਰਹਿ ਕੇ ਵੀ ਵੋਟ ਨਹੀਂ ਪਾ ਸਕਦੀ। ਉਨ੍ਹਾਂ ਦਾ ਜਨਮ ਨਿਊਯਾਰਕ ਵਿੱਚ ਹੋਇਆ ਸੀ ਤੇ ਉਨ੍ਹਾਂ ਕੋਲ ਅਮਰੀਕੀ ਨਾਗਰਿਕਤਾ ਹੈ ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਲੀਆ ਭੱਟ ਦੇ ਕੋਲ ਵੀ ਭਾਰਤ ਦੀ ਨਾਗਰਿਕਤਾ ਨਹੀਂ ਹੈ । ਜੀ ਹਾਂ , ਉਨ੍ਹਾਂ ਦੀ ਮਾਂ ਸੋਨੀ ਰਾਜਦਾਨ ਬਰਮਿੰਘਮ ਤੋਂ ਹਨ ਅਤੇ ਉਨ੍ਹਾਂ ਦੇ ਕੋਲ ਬ੍ਰਿਟਿਸ਼ ਨਾਗਰਿਕਤਾ ਹੈ । ਇਹੀ ਕਾਰਨ ਹੈ ਕਿ ਆਲੀਆ ਦੇ ਕੋਲ ਵੀ ਬ੍ਰਿਟਿਸ਼ ਪਾਸਪੋਰਟ ਤੇ ਨਾਗਰਿਕਤਾ ਹੈ।
- Advertisement -
ਗੱਲ ਕਰੀਏ ਦੀਪਿਕਾ ਪਾਦੁਕੋਣ ਦੀ ਉਸ ਦਾ ਜਨਮ ਕੋਪੇਨਹੇਗਨ, ਡੈਨਮਾਰਕ ‘ਚ ਹੋਇਆ ਤੇ ਬਾਅਦ ਵਿੱਚ ਉਸ ਦਾ ਪਰਿਵਾਰ ਬੈਂਗਲੋਰ ਆ ਗਿਆ ਸੀ।
ਲਿਸਟ ਵਿੱਚ ਫਲਾਪ ਐਕਟਰ ਇਮਰਾਨ ਖਾਨ ਦਾ ਵੀ ਨਾਮ ਆਉਂਦਾ ਹੈ। ਉਹ ਅਮਰੀਕਾ ਦੇ ਸ਼ਹਿਰ ਮੇਡਿਸਨ ਵਿੱਚ ਪੈਦਾ ਹੋਏ ਸਨ ਪਰ ਮਾਂ-ਬਾਪ ਦੇ ਤਲਾਕ ਤੋਂ ਬਾਅਦ ਉਨ੍ਹਾਂ ਨੂੰ ਕੈਲੀਫੋਰਨੀਆ ਜਾਣਾ ਪਿਆ।
ਅਖੀਰ ਵਿੱਚ ਗੱਲ ਕਰਾਂਗੇ ਬਾਲੀਵੁਡ ਦੇ ਖਿਲਾੜੀ ਅਕਸ਼ੈ ਕੁਮਾਰ ਦੀ ਦੱਸ ਦੇਈਏ ਕਿ ਅਕਸ਼ੈ ਦੇ ਕੋਲ ਕੈਨੇਡਾ ਦੀ ਨਾਗਰਿਕਤਾ ਹੈ। ਧਿਆਨ ਯੋਗ ਹੈ ਕਿ ਅਕਸ਼ੈ ਨੂੰ ਕੈਨੇਡਾ ਦੀ ਨਾਗਰਿਕਤਾ ਸਨਮਾਨ ਦੇ ਤੌਰ ‘ਤੇ ਮਿਲੀ ਹੋਈ ਹੈ। ਉਨ੍ਹਾਂ ਨੂੰ ਕੈਨੇਡਾ ਦੀ ਯੂਨੀਵਰਸਿਟੀ ਆਫ ਵਿੰਡਸਰ ਤੋਂ ਆਨਰੇਰੀ ਡਾਕਟਰੇਟ ਲਾਅ ਦੀ ਡਿਗਰੀ ਮਿਲੀ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਕੈਨੇਡਾ ਦੀ ਆਨਰੇਰੀ ਸਿਟੀਜਨਸ਼ਿਪ ਵੀ ਦਿੱਤੀ ਗਈ ਅਜਿਹੇ ਵਿੱਚ ਅਕਸ਼ੈ ਕੁਮਾਰ ਦਾ ਨਾਮ ਭਾਰਤ ਦੀ ਵੋਟਿੰਗ ਲਿਸਟ ਤੋਂ ਗਾਇਬ ਹੈ ।