ਨਿਊਜ਼ ਡੈਸਕ: ਅੱਜ ਅਸੀ ਤੁਹਾਨੂੰ ਦੁਨੀਆ ਦੀ ਅਜਿਹੀ ਅਨੌਖੀ ਥਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਹ ਥਾਂ ਇੰਨੀ ਸ਼ਾਂਤ (Quietest place) ਹੈ ਕਿ ਇੱਥੇ ਤੁਹਾਨੂੰ ਆਪਣੇ ਸਰੀਰ ਅੰਦਰ ਹੋ ਰਹੇ ਖੂਨ ਦੇ ਸੰਚਾਰ ਦੀਆਂ ਆਵਾਜ਼ਾਂ ਤੱਕ ਸੁਣਨ ਲੱਗਣਗੀਆਂ ਤੇ ਕੋਈ ਵੀ ਵਿਅਕਤੀ ਇੱਥੇ 45 ਮਿੰਟ ਤੋਂ ਜ਼ਿਆਦਾ ਨਹੀਂ ਰੁਕ ਸਕਦਾ।
ਇਹ ਥਾਂ ਮਾਈਕਰੋਸਾਫਟ ਦੇ ਦਫਤਰ ‘ਚ ਬਣਿਆ ਇੱਕ ਅਨੌਖਾ ਕਮਰਾ ਹੈ, ਜਿੱਥੇ ਬਾਹਰ ਦੀ ਕੋਈ ਵੀ ਆਵਾਜ਼ ਅੰਦਰ ਨਹੀਂ ਆਉਂਦੀ। ਇਹ ਦੁਨੀਆਂ ਦੀ ਸਭ ਤੋਂ ਸ਼ਾਂਤ ਥਾਂ ਹੈ ਅਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ‘Worlds Quietest room’ ਦੇ ਨਾਮ ਨਾਲ ਦਰਜ ਹੈ। ਜੇਕਰ ਤੁਸੀ ਕਮਰੇ ਵਿੱਚ ਜਾਂਦੇ ਹੋ ਪਹਿਲਾਂ ਤਾਂ ਤੁਹਾਨੂੰ ਅਜੀਬ ਆਵਾਜ਼ਾਂ ਆਉਣਗੀਆਂ ਤੇ ਫਿਰ ਲੱਗੇਗਾ ਕਿ ਤੁਹਾਡੀ ਸੁਣਨ ਦੀ ਸ਼ਕਤੀ ਖਤਮ ਹੋ ਚੁੱਕੀ ਹੈ। ਫਿਰ ਥੋੜੀ ਦੇਰ ਤੱਕ ਹੋਰ ਰੁਕੇ ਰਹਿਣ ਨਾਲ ਤੁਹਾਨੂੰ ਤੁਹਾਡੇ ਦਿਲ ਦੀਆਂ ਧੜਕਣਾਂ ਵੀ ਸੁਣਨ ਲੱਗਣਗੀਆਂ। ਇੱਕ ਰਿਪੋਰਟ ਦੀ ਮੰਨੀਏ ਤਾਂ ਇਸ ਕਮਰੇ ਅੰਦਰ ਹੱਡੀਆਂ ਦੀਆਂ ਆਵਾਜ਼ਾਂ ਤੱਕ ਸੁਣਾਈ ਦਿੰਦੀਆਂ ਹਨ।
ਇਸ ਕਮਰੇ ਨੂੰ ਐਨਏਕੋਇਕ ਚੈਂਬਰ (Anechoic chamber) ਕਹਿੰਦੇ ਹਨ, ਕਿਉਂਕਿ ਇੱਥੇ ਹਲਕੀ ਜਿਹੀ ਵੀ ਏਕੋ ਨਹੀਂ ਹੁੰਦੀ ਹੈ। ਜੇਕਰ ਕੋਈ ਤਾੜੀਆਂ ਜਾਂ ਚੀਕਾਂ ਵੀ ਮਾਰੇ ਤਾਂ ਉਸ ਦੀ ਆਵਾਜ਼ ਇੱਥੇ ਦਬ ਜਾਂਦੀ ਹੈ। ਕਮਰੇ ਵਿੱਚ ਬੈਕਗਰਾਉਂਡ ਦੀ ਆਵਾਜ਼ ਬਿਲਕੁਲ ਹੀ ਘਟ ਜਾਂਦੀ ਹੈ, ਵਿਗਿਆਨ ਮੁਤਾਬਕ ਉਸ ਨੂੰ ਐਬਸੋਲਿਊਟ ਜ਼ੀਰੋ ਸਾਊਂਡ (Absolute Zero Sound) ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਵੈਕਿਯੂਮ ਵਾਲੀ ਹਾਲਤ ਪੈਦਾ ਹੋ ਜਾਂਦੀ ਹੈ, ਜਿਸ ਵਿੱਚ ਆਵਾਜ਼ ਮੌਜੂਦ ਹੀ ਨਹੀਂ ਰਹਿੰਦੀ।
ਇਸ ਕਮਰੇ ਨੂੰ ਕੰਪਨੀ ਨੇ ਆਡੀਓ ਅਤੇ ਡਿਵਾਇਸ ਟੈਸਟਿੰਗ ਲਈ ਬਹੁਤ ਹੀ ਖਾਸ ਤਰੀਕੇ ਨਾਲ ਬਣਾਇਆ ਸੀ। ਕਮਰੇ ਦੀ ਕੰਧ ਕੰਕਰੀਟ ਅਤੇ ਸਟੀਲ ਦੀਆਂ 6 ਪਰਤਾਂ ਨਾਲ ਬਣੀ ਹੈ ਅਤੇ ਉਸ ‘ਤੇ ਫਾਈਬਰ ਗਲਾਸ ਨੂੰ ਅਜਿਹੇ ਤਰੀਕੇ ਨਾਲ ਲਗਾਇਆ ਗਿਆ ਹੈ ਕਿ ਉਹ ਸਾਊਂਡ ਵੇਵ ਨੂੰ ਕੱਟ ਦਿੰਦੀ ਹੈ ਤੇ ਉਹ ਟਕਰਾ ਕੇ ਵਾਪਸ ਨਹੀਂ ਜਾਂਦੀ।
ਇਹ ਵੀ ਪੜ੍ਹੋ: ਪਾਤਾਲ ਲੋਕ ‘ਚ ਵਸੇ ਭਾਰਤ ਦੇ ਪਿੰਡ, ਜਿੱਥੇ ਨਹੀਂ ਪਹੁੰਚਦੀ ਸੂਰਜ ਦੀ ਇੱਕ ਵੀ ਕਿਰਨ
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.