ਇਨਸਾਨੀਅਤ ਸ਼ਰਮਸਾਰ: ਨਵਜੰਮੇ ਬੱਚੇ ਨੂੰ ਲਿਫਾਫੇ ‘ਚ ਪਾ ਕੇ ਗੰਦੇ ਨਾਲੇ ‘ਚ ਸੁੱਟ ਕੇ ਭੱਜੇ 3 ਅਣਪਛਾਤੇ

Prabhjot Kaur
2 Min Read

ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਰੀਪੁਰ ਇਲਾਕੇ ਵਿੱਚ ਇੱਕ ਨਵ ਜੰਮੇ ਬੱਚੇ ਨੂੰ ਲਿਫਾਫੇ ‘ਚ ਪਾ ਕੇ ਗੰਦੇ ਨਾਲੇ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸ ਸਬੰਧੀ ਉੱਥੇ ਮੌਜੂਦ ਇੱਕ ਚਸ਼ਮਦੀਦ ਲੜਕੀ ਨੇ ਦੱਸਿਆ ਕਿ ਮੈਂ ਆਪਣੀ ਘਰ ਦੀ ਬਾਲਕੋਨੀ ਵਿੱਚੋਂ ਦੇਖਿਆ ਕਿ ਦੋ ਔਰਤਾਂ ਅਤੇ ਇੱਕ ਆਦਮੀ ਜਿਨ੍ਹਾਂ ਨੇ ਆਪਣਾ ਚਿਹਰਾ ਪੂਰੀ ਤਰੀਕੇ ਨਾਲ ਢੱਕਿਆ ਹੋਇਆ ਹੈ, ਉਹ ਜਲਦਬਾਜ਼ੀ ‘ਚ ਇੱਕ ਲਿਫ਼ਾਫ਼ਾ ਸੀਵਰੇਜ ਦੇ ਨਾਲੇ ਵਿੱਚ ਸੁੱਟ ਕੇ ਭੱਜਣ ਲੱਗੇ। ਲੜਕੀ ਨੇ ਦੱਸਿਆ ਕਿ ਜਦੋਂ ਉਸ ਨੇ ਉਨ੍ਹਾਂ ਤਿੰਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਰੁਕੇ। ਇਸ ਤੋਂ ਬਾਅਦ ਲੜਕੀ ਨੇ ਜਦੋਂ ਲਿਫਾਫਾ ਬਾਹਰ ਕੱਢ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਉਸ ‘ਚ ਨਵ-ਜੰਮਿਆ ਬੱਚਾ ਹੈ।

ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਛੋਟੇ ਬੱਚੇ ਨੂੰ ਲਿਫਾਫੇ ਵਿਚ ਪਾ ਕੇ ਕੋਈ ਅਣਪਛਾਤੇ ਵਿਅਕਤੀ ਨਾਲੇ ‘ਚ ਸੁੱਟ ਗਏ ਹਨ। ਉਨ੍ਹਾਂ ਕਿਹਾ ਕਿ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ ਅਤੇ ਨੇੜ੍ਹੇ ਦੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਇਸ ਕਦਰ ਧੱਜੀਆਂ ਉੱਡਦੀਆਂ ਦਿਖਾਈ ਦੇ ਰਹੀਆਂ ਹਨ ਕਿ ਕਿ ਲੋਕਾਂ ਵਿੱਚ ਕਾਨੂੰਨ ਦਾ ਡਰ ਨਹੀਂ ਰਿਹਾ ਅਤੇ ਦਿਨ-ਦਿਹਾੜੇ ਨਵ ਜੰਮੇ ਬੱਚੇ ਨੂੰ ਨਾਲੇ ਵਿਚ ਸੁੱਟ ਜਾਣਾ ਪੁਲਿਸ ਪ੍ਰਸ਼ਾਸਨ ‘ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment