ਆਜ਼ਾਦ ਉਮੀਦਵਾਰ ਦਾ ਅਜੀਬੋ-ਗਰੀਬ ਵਾਅਦਾ: ਚੋਣਾਂ ਜਿੱਤਿਆਂ ਤਾਂ ਹਰ ਮਹੀਨੇ ਦਵਾਂਗਾ 10 ਲੀਟਰ ਮੁਫ਼ਤ ਸ਼ਰਾਬ

ਤਾਮਿਲਨਾਡੂ : ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਤੇ ਸਿਆਸੀ ਲੀਡਰਾਂ ਵਲੋਂ ਚੋਣ ਜਿੱਤਣ ਲਈ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ। ਅਜਿਹੇ ਵਿਚ ਤਾਮਿਲਨਾਡੂ ਦੇ ਇਕ ਆਜ਼ਾਦ ਉਮੀਦਵਾਰ ਨੇ ਵੀ ਲੋਕਾਂ ਨਾਲ ਅਜ਼ੀਬੋ ਗ਼ਰੀਬ ਵਾਅਦਾ ਕੀਤਾ ਹੈ। ਸ਼ੇਖ਼ ਦਾਊਦ ਨੇ ਕਿਹਾ ਹੈ ਕਿ ਜੇਕਰ ਉਸ ਨੂੰ ਚੋਣਾਂ ਵਿਚ ਜਿੱਤ ਮਿਲੀ ਤਾਂ ਉਹ ਹਰ ਘਰ ਵਿਚ 10 ਲੀਟਰ ਬ੍ਰਾਂਡੀ ਸ਼ਰਾਬ ਮੁਫ਼ਤ ਦੇਣਗੇ।

ਉਨ੍ਹਾਂ ਨੇ ਔਰਤਾਂ ਨੂੰ ਵੀ 25 ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਸ਼ੇਖ਼ ਨੇ ਹਰ ਪਰਿਵਾਰਕ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, ਹਰ ਲੜਕੀ ਦੇ ਵਿਆਹ ‘ਚ 10 ਸੋਨੇ ਦੇ ਸਿੱਕੇ ਅਤੇ 10 ਲੱਖ ਕੈਸ਼, ਕਿਸਾਨਾਂ ਲਈ ਪਾਣੀ ਦੇ ਪ੍ਰਬੰਧ ਲਈ ਨਹਿਰ ਦੀ ਖ਼ੁਦਾਈ ਕਰਨ ਦੀ ਗੱਲ ਵੀ ਕਹੀ ਹੈ।

ਮੁਫਤ ਸ਼ਰਾਬ ਦੇਣ ਦੇ ਆਪਣੇ ਵਾਅਦੇ ‘ਤੇ ਸ਼ੇਖ ਦਾ ਕਹਿਣਾ ਹੈ, ਮੈ ਅਜਿਹਾ ਇਸ ਲਈ ਨਹੀਂ ਕਹਿ ਰਿਹਾ ਕਿ ਲੋਕ ਗਲਤੀਆਂ ਕਰਨ ਪਰ ਮੈਂ ਪੁੰਡੁਚੇਰੀ ਤੋਂ ਸ਼ੁੱਧ ਬਰਾਂਡੀ ਹਰ ਪਰਿਵਾਰ ਦੇ ਲਈ ਉਪਲਬਧ ਕਰਾਵਾਂਗਾ ਜਿਸ ਦੀ ਵਰਤੋਂ ਦਵਾਈ ਦੇ ਤੌਰ ‘ਤੇ ਹੀ ਹੋਵੇ। ਦੱਸ ਦਈਏ ਕਿ 55 ਸਾਲਾ ਸ਼ੇਖ਼ ਦਾਊਦ ਪੇਸ਼ੇ ਤੋਂ ਟੇਲਰ ਹਨ ਅਤੇ ਉਹ ਤਾਮਿਲਨਾਡੂ ਦੇ ਤ੍ਰਿਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਲੜ ਰਹੇ ਹਨ।

Check Also

ਮਹਾਰਾਸ਼ਟਰ ਵਿੱਚ ਵਿਭਾਗਾਂ ਦੀ ਵੰਡ, ਏਕਨਾਥ ਸ਼ਿੰਦੇ ਨੇ ਸ਼ਹਿਰੀ ਵਿਕਾਸ ਮੰਤਰਾਲਾ ਰੱਖਿਆ ਆਪਣੇ ਕੋਲ

ਨਿਊਜ਼ ਡੈਸਕ: ਮਹਾਰਾਸ਼ਟਰ ਮੰਤਰੀ ਮੰਡਲ ਦੇ ਵਿਸਥਾਰ ਦੇ ਕੁਝ ਦਿਨਾਂ ਬਾਅਦ ਮੰਤਰੀਆਂ ਨੂੰ ਵਿਭਾਗਾਂ ਦੀ …

Leave a Reply

Your email address will not be published.