ਅੱਤਵਾਦੀਆਂ ਨੇ ਇਜ਼ਰਾਇਲ ‘ਤੇ ਦੇਰ ਰਾਤ ਹਮਲਾ ਕਰ ਦਾਗੇ 450 ਰਾਕੇਟ

TeamGlobalPunjab
2 Min Read

ਗਾਜਾ ਪੱਟੀ ਤੋਂ ਹਮਾਸ ਅੱਤਵਾਦੀਆਂ ਨੇ ਇਜ਼ਰਾਇਲ ‘ਤੇ ਸ਼ਨੀਵਾਰ ਤੋਂ ਐਤਵਾਰ ਤੱਕ 450 ਤੋਂ ਜ਼ਿਆਦਾ ਰਾਕੇਟ ਸੁੱਟੇ ਹਨ। ਇਸ ਦੀ ਜਵਾਬੀ ਕਾਰਵਾਈ ‘ਚ ਇਜ਼ਰਾਇਲ ਨੇ ਹਮਾਸ ‘ਚ 200 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਇਜ਼ਰਾਇਲ ਦੀ ਇਸ ਕਾਰਵਾਈ ‘ਚ ਇੱਕ ਗਭਵਤੀ ਮਹਿਲਾ ਅਤੇ ਉਸਦੀ 14 ਮਹੀਨਿਆਂ ਦੀ ਬੱਚੀ ਸਮੇਤ 6 ਲੋਕਾਂ ਦੀ ਮੌਤ ਹੋ ਗਈ ਤੇ ਇਸ ਤੋਂ ਇਲਾਵਾ ਦੋ ਅੱਤਵਾਦੀ ਵੀ ਮਾਰੇ ਗਏ ਤੇ 150 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।

ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਹਮਾਸ ਸੰਘਰਸ਼ ਵਿਰਾਮ ਤਹਿਤ ਇਜ਼ਰਾਇਲ ਤੋਂ ਕੁੱਝ ਹੋਰ ਛੋਟ ਦੀ ਮੰਗ ਕਰ ਰਿਹਾ ਹੈ। ਹਮਾਸ ਦੇ ਸਹਿਯੋਗੀ ਇਸਲਾਮਿਕ ਜਿਹਾਦੀ ਨੇ ਇੱਕ ਬਿਆਨ ਵਿੱਚ ਕੁੱਝ ਰਾਕੇਟ ਸੁੱਟਣ ਦੀ ਜ਼ਿੰਮੇਵਾਰੀ ਲਈ। ਨਾਲ ਹੀ ਉਸ ਨੇ ਦੱਸਿਆ ਕਿ ਉਹ ਹੋਰ ਹਮਲੇ ਕਰਨ ਲਈ ਤਿਆਰ ਹੈ। ਦੂਜੇ ਪਾਸੇ ਇਜ਼ਰਾਇਲ ਹਵਾਈ ਰਖਿਆ ਬਲਾਂ ਨੇ ਫਲਸਤੀਨ ਦੇ ਕਈ ਰਾਕੇਟ ਨੂੰ ਰਸਤੇ ਵਿੱਚ ਵੀ ਨਸ਼ਟ ਕਰ ਦਿੱਤਾ।

ਇਜ਼ਰਾਇਲ ਰਖਿਆ ਬਲ ਨੇ ਕਿਹਾ ਹੈ ਕਿ ਉਸ ਦੇ ਟੈਂਕਾਂ ਅਤੇ ਜਹਾਜ਼ਾਂ ਨੇ ਕਰੀਬ 200 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਸੈਨਿਕ ਬੁਲਾਰੇ ਜੋਨਾਥਨ ਕੋਨਰੀਕਸ ਨੇ ਕਿਹਾ ਹੈ ਕਿ ਇਨ੍ਹਾਂ ਟਿਕਾਣਿਆਂ ਵਿੱਚ ਇੱਕ ਸੁਰੰਗ ਵੀ ਸ਼ਾਮਲ ਸੀ ਜਿਥੋਂ ਕੱਟੜਪੰਥੀ ਹਮਲਿਆਂ ਨੂੰ ਅੰਜਾਮ ਦਿੰਦੇ ਸਨ। ਗਾਜਾ ਸ਼ਹਿਰ ਦੀ ਦੋ ਬਹੁਮੰਜ਼ਲੀ ਇਮਾਰਤਾਂ ਤਬਾਹ ਹੋ ਗਈਆਂ ਹਨ। ਇਜ਼ਰਾਇਲ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਇਮਾਰਤਾਂ ਵਿੱਚੋਂ ਇੱਕ ਵਿੱਚ ਹਮਾਸ ਦਾ ਸੈਨਿਕ ਖੁਫ਼ੀਆ ਅਤੇ ਸੁਰੱਖਿਆ ਦਫ਼ਤਰ ਵੀ ਸੀ ਅਤੇ ਹੋਰ ਇਮਾਰਤ ਵਿੱਚ ਹਮਾਸ ਅਤੇ ਇਸਲਾਮਿਕ ਜੇਹਾਦ ਦੇ ਦਫ਼ਤਰ ਸਨ।

Share this Article
Leave a comment