ਨਿਊਜ਼ ਡੈਸਕ: ਐਡਮਿੰਟਨ ‘ਚ ਇਕ ਸਕੂਲ ‘ਚ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ ਹੈ।ਸੈਂਟਰ ਹਾਈ ਸਕੂਲ ‘ਚ ਸਾਰਿਆਂ ਦੇ ਸਾਹ ਉਸ ਸਮੇਂ ਸੁਕ ਗਏ ਜਦੋਂ ਇਕ 19 ਸਾਲਾ ਵਿਦਿਆਰਥੀ ਨੇ ਕਿਹਾ ਕਿ ਉਸ ਕੋਲ ਹਥਿਆਰ ਹੈ।ਉਸਨੇ ਨਾਲ ਇਹ ਵੀ ਕਿਹਾ ਕਿ ਉਹ ਹਥਿਆਰ ਦੀ ਵਰਤੋ ਸਕੂਲ ‘ਚ ਹੀ ਕਰੇਗਾ।ਇਸ ਦੌਰਾਨ ਅਧਿਆਪਕਾਂ ਨੇ ਸਮਾਂ ਖਰਾਬ ਨਾ ਕਰਦੇ ਹੋਏ ਤੁਰੰਤ ਪੁਲਿਸ ਨੂੰ ਕਾਲ ਕਰਕੇ ਬੁਲਾਇਆ।
ਸੈਂਟਰ ਹਾਈ ਸਕੂਲ ਦੇ ਅਧਿਆਪਕਾਂ ਨੇ ਸਵੇਰੇ 8:55 ਵਜੇ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ। ਇਸ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਸਕੂਲ ਨੂੰ ਬੰਦ ਕਰ ਦਿਤਾ ਗਿਆ। ਪੁਲਿਸ ਨੇ ਇਸ ਸਬੰਧੀ ਇੱਕ 19 ਸਾਲ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ‘ਤੇ ਕਈ ਚਾਰਜ ਲਾਏ ਹਨ। ਹਾਲਾਂਕਿ ਕੋਈ ਮੰਦਭਾਗੀ ਘਟਨਾ ਨਹੀਂ ਵਾਪਰੀ, ਪਰ ਮਾਪਿਆਂ ਲਈ ਇਹ ਘਟਨਾ ਕਾਫੀ ਪ੍ਰੇਸ਼ਾਨ ਕਰ ਦੇਣ ਵਾਲੀ ਸੀ। ਪੁਲਿਸ ਨੇ ਸਵੇਰੇ 10:30 ਵਜੇ ਕਿਹਾ ਕਿ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.