reason behind Arbaaz Malaika divorce

ਅਰਬਾਜ਼ ਖਾਨ ਨਾਲ ਤਲਾਕ ‘ਤੇ ਪਹਿਲੀ ਬਾਰ ਖੁੱਲ੍ਹ ਕੇ ਬੋਲੀ ਮਲਾਇਕਾ

ਮੁੰਬਈ: ਮਲਾਇਕਾ ਅਰੋੜਾ ਤੇ ਅਰਬਾਜ਼ ਖਾਨ ਨੇ ਕੁੱਝ ਆਮ ਪਹਿਲਾਂ ਹੀ ਤਲਾਕ ਲਿਆ ਹੈ ਇਸ ਤੋਂ ਬਾਅਦ ਮਲਾਇਕਾ ਦੇ ਅਰਜੁਨ ਕਪੂਰ ਨਾਲ ਰਿਸ਼ਤੇ ਨੂੰ ਲੈ ਕੇ ਮੀਡਿਆ ‘ਚ ਹਮੇਸ਼ਾ ਚਰਚਾ ਰਹਿੰਦੀ ਹੈ। ਮਲਾਇਕਾ ਨੇ ਆਪਣੇ ਤਲਾਕ ਨੂੰ ਲੈ ਕੇ ਹਾਲੇ ਤੱਕ ਕਦੇ ਗੱਲਬਾਤ ਨਹੀਂ ਕੀਤੀ ਸੀ ਪਰ ਹਾਲ ਹੀ ‘ਚ ਕਰੀਨਾ ਕਪੂਰ ਖਾਨ ਦੇ ਰੇਡੀਓ ਸ਼ੋਅ ਵਿੱਚ ਉਨ੍ਹਾਂ ਨੇ ਤਲਾਕ ਨੂੰ ਲੈ ਕੇ ਗੱਲਬਾਤ ਕੀਤੀ।

ਮਲਾਇਕਾ ਨੇ ਸ਼ੋਅ ਦੇ ਦੌਰਾਨ ਕਿਹਾ ਕਿ ਤਲਾਕ ਲੈਣ ਦਾ ਫੈਸਲਾ ਦੋਵਾਂ ਨੇ ਆਪਸੀ ਸਹਿਮਤੀ ਨਾਲ ਲਿਆ ਹੈ ਤਾਂਕਿ ਦੋਵੇਂ ਚੰਗੀ ਜ਼ਿੰਦਗੀ ਬਤੀਤ ਕਰ ਸਕਣ। ਉਨ੍ਹਾਂ ਨੇ ਦੱਸਿਆ ਕਿ ਜ਼ਿੰਦਗੀ ਦੇ ਬਾਕੀ ਵੱਡੇ ਫੈਸਲਿਆਂ ਦੀ ਤਰ੍ਹਾਂ ਇਹ ਵੀ ਆਸਾਨ ਫੈਸਲਾ ਨਹੀਂ ਸੀ ਅਤੇ ਆਖ਼ਰਕਾਰ ਕਿਸੇ ਨਾ ਕਿਸੇ ‘ਤੇ ਇਸ ਗੱਲ ਨੂੰ ਲੈ ਕੇ ਦੋਸ਼ ਲੱਗਣਾ ਹੀ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਆਮ ਇਨਸਾਨ ਦੀ ਫਿਤਰਤ ਹੁੰਦੀ ਹੈ ਕਿ ਉਹ ਚੀਜਾਂ ਨੂੰ ਦੋਸ਼ ਦਿੰਦਾ ਹੈ। ਇਹ ਬਿਲਕੁੱਲ ਵੀ ਆਸਾਨ ਨਹੀਂ ਹੈ ਪਰ ਮੈਂ ਅਜਿਹੀ ਇਨਸਾਨ ਹਾਂ ਜਿਸ ਲਈ ਖੁਸ਼ ਰਹਿਣਾ ਸਭ ਤੋਂ ਅਹਿਮ ਹੈ ਅਤੇ ਸਿਰਫ ਮੇਰੇ ਲਈ ਹੀ ਨਹੀਂ, ਸਗੋਂ ਜੋ ਵੀ ਮੇਰੇ ਆਲੇ ਦੁਆਲੇ ਹਨ ਉਨ੍ਹਾਂ ਸਭ ਦੀ ਖੁਸ਼ੀ ਲਈ ਵੀ। ਇਸ ਲਈ ਜੇਕਰ ਮੈਂ ਆਪਣੇ ਜੀਵਨ ਵਿੱਚ ਇੰਨਾ ਵੱਡਾ ਫੈਸਲਾ ਲਿਆ ਹੈ ਤਾਂ ਬੇਸ਼ੱਕ ਇਹ ਮੇਰਾ ਇਕੱਲੀ ਦਾ ਫੈਸਲਾ ਨਹੀਂ ਹੈ। ਇਸ ਵਿੱਚ ਦੋ ਲੋਕ ਸ਼ਾਮਲ ਸਨ ਤੇ ਮੈਨੂੰ ਲੱਗਦਾ ਹੈ ਕਿ ਅਸੀ ਦੋਵਾਂ ਨੇ ਕਈ ਚੀਜਾਂ ‘ਤੇ ਵਿਚਾਰ ਕੀਤਾ ਹਰ ਚੀਜ ਬਾਰੇ ਗੱਲਬਾਤ ਕੀਤੀ ਤੇ ਫਿਰ ਫ਼ੈਸਲਾ ਲਿਆ ਕਿ ਵੱਖ ਹੋਣਾ ਹੀ ਠੀਕ ਹੋਵੇਗਾ, ਕਿਉਂਕਿ ਅਜਿਹੇ ਵਿੱਚ ਸਾਨੂੰ ਲੱਗਿਆ ਕਿ ਅਸੀ ਚੰਗੇ ਇਨਸਾਨ ਹੋਵਾਂਗੇ।

ਮਲਾਇਕਾ ਨੇ ਇਹ ਵੀ ਦੱਸਿਆ ਕਿ ਤਲਾਕ ਲੈਣ ਦੀ ਇੱਕ ਰਾਤ ਪਹਿਲਾਂ ਤੱਕ ਉਨ੍ਹਾਂ ਦੇ ਪਰਿਵਾਰ ਦੇ ਲੋਕ ਕਹਿੰਦੇ ਰਹੇ ਕਿ ਇਸ ਤੇ ਮੈਨੂੰ ਦੁਬਾਰਾ ਸੋਚ ਲੈਣਾ ਚਾਹੀਦਾ ਹੈ। ਹਾਲਾਂਕਿ ਬੇਟੇ ਅਰਹਾਨ ਦੀ ਵਾਰੀ ਆਉਂਦੀ ਹੈ ਤਾਂ ਅਰਬਾਜ਼ ਨਾਲ ਮਲਾਇਕਾ ਦੇ ਰਿਸ਼ਤੇ ਚੰਗੇ ਹਨ ਮਲਾਇਕਾ ਨੇ ਇਹ ਵੀ ਕਿਹਾ ਕਿ ਉਹ ਦੋਵੇਂ ਹੀ ਇੱਕ ਦੂੱਜੇ ਨੂੰ ਖੁਸ਼ ਨਹੀਂ ਰੱਖ ਪਾ ਰਹੇ ਸਨ। ਇਸ ਲਈ ਦੋਵਾਂ ਨੇ ਇਹ ਫੈਸਲਾ ਲਿਆ। ਮਲਾਇਕਾ ਨੇ ਕਿਹਾ ਕਿ ਮੇਰੇ ਪਰਿਵਾਰ ਨੇ ਮੇਰੀ ਗੱਲ ਸਮਝੀ ਤੇ ਫਿਰ ਮੇਰਾ ਸਾਥ ਦਿੱਤਾ ਤੇ ਇਸ ਤੋਂ ਬਾਅਦ ਮੈਂ ਕਾਫ਼ੀ ਤਸੱਲੀ ਮਹਿਸੂਸ ਕੀਤੀ ਮੈਨੂੰ ਲੱਗਿਆ ਕਿ ਹੁਣ ਮੈਂ ਹਰ ਤਰ੍ਹਾਂ ਜ਼ਿੰਦਗੀ ਜੀ ਸਕਦੀ ਹਾਂ।

ਦੱਸ ਦੇਈਏ ਕਿ ਪਿਛਲੇ ਲੰਬੇ ਸਮੇ ਤੋਂ ਚਰਚਾ ਹੈ ਕਿ ਅਰਬਾਜ ਤੋਂ ਵੱਖ ਹੋਣ ਤੋਂ ਬਾਅਦ ਮਲਾਇਕਾ ਅਰਜੁਨ ਕਪੂਰ ਦੇ ਬਹੁਤ ਨਜ਼ਦੀਕ ਹਨ ਅਤੇ ਦੋਵੇਂ ਵਿਆਹ ਵੀ ਕਰਵਾਉਣਗੇ ਪਰ ਫਿਲਹਾਲ ਦੋਵਾਂ ਨੇ ਹੀ ਇਸ ਬਾਰੇ ਹਾਲੇ ਕੁੱਝ ਵੀ ਕਹਿਣ ਤੋਂ ਮਨਾ ਹੀ ਕੀਤਾ ਹੈ।

Check Also

ਇਨ੍ਹਾਂ ਰਸੋਈ ਦੇ ਤੇਲ ਦੀ ਵਰਤੋਂ ਨਾਲ ਹੋ ਸਕਦਾ ਹੈ ਕੈਂਸਰ

ਨਿਊਜ਼ ਡੈਸਕ: ਕੈਂਸਰ ਇੱਕ ਘਾਤਕ ਅਤੇ ਜਾਨਲੇਵਾ ਬਿਮਾਰੀ ਹੈ। ਮੰਨਿਆ ਜਾਂਦਾ ਹੈ ਕਿ ਜੇਕਰ ਕੈਂਸਰ …

Leave a Reply

Your email address will not be published.