Home / North America / ਅਮਰੀਕੀ ਰਾਸ਼ਟਰਪਤੀ ਨੇ 872 ਦਿਨਾਂ ‘ਚ ਬੋਲੇ 10,000 ਝੂਠ, ਹਰ ਦਿਨ ਪੇਸ਼ ਕਰਦੇ ਨੇ 23 ਝੂਠੇ ਦਾਅਵੇ

ਅਮਰੀਕੀ ਰਾਸ਼ਟਰਪਤੀ ਨੇ 872 ਦਿਨਾਂ ‘ਚ ਬੋਲੇ 10,000 ਝੂਠ, ਹਰ ਦਿਨ ਪੇਸ਼ ਕਰਦੇ ਨੇ 23 ਝੂਠੇ ਦਾਅਵੇ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਵਿਵਾਦਤ ਫੈਸਲਿਆਂ ਦੇ ਚਲਦੇ ਹਮੇਸ਼ਾ ਤੋਂ ਚਰਚਾ ‘ਚ ਰਹਿਂਦੇ ਹਨ ਪਰ ਇਸ ਵਾਰ ਉਹ ਆਪਣੇ ਝੂਠ ਦੇ ਜਾਲ ‘ਚ ਆਪ ਹੀ ਫਸ ਗਏ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਨੇ ਆਪਣੇ ਕਾਰਜਕਾਲ ਦੇ 827 ਦਿਨਾਂ ਵਿੱਚ 10 ਹਜ਼ਾਰ ਝੂਠੇ ਦਾਅਵੇ ਕਰ ਚੁੱਕੇ ਹਨ। ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਦੀ ਫੈਕਟ ਚੈਕਿੰਗ ਵੈੱਬਸਾਈਟ ਅਨੁਸਾਰ ਟਰੰਪ ਪਿਛਲੇ ਲੰਬੇ ਸਮੇਂ ਤੋਂ ਝੂਠੇ ਵਾਅਦੇ ਕਰ ਰਹੇ ਸਨ। ਟਰੰਪ ਨੇ ਪਹਿਲੇ 5 ਹਜ਼ਾਰ ਝੂਠ 601 ਦਿਨਾਂ ‘ਚ ਬੋਲੇ ਸਨ। ਇਸ ਦਾ ਔਸਤ 8 ਝੂਠ ਪ੍ਰਤੀ ਦਿਨ ਬਣਦਾ ਸੀ। ਹਾਲਾਂਕਿ ਟਰੰਪ ਨੇ ਅਗਲੇ 5 ਹਜ਼ਾਰ ਝੂਠ ਮਹਿਜ਼ 226 ਦਿਨਾਂ ਅੰਦਰ ਬੋਲੇ। ਯਾਨੀ ਉਹ ਹਰ ਦਿਨ ਲੋਕਾਂ ਸਾਹਮਣੇ 23 ਝੂਠੇ ਦਾਅਵੇ ਪੇਸ਼ ਕਰਦੇ ਹਨ। ਦੋ ਸਾਲਾਂ ਦਾ ਕਾਰਜਕਾਲ ਪੂਰਾ ਕਰਨ ਤਕ ਟਰੰਪ ਦੇ ਝੂਠਾਂ ਦੀ ਗਿਣਤੀ 8 ਹਜ਼ਾਰ ਪਾਰ ਕਰ ਗਈ ਸੀ। ਸਭ ਤੋਂ ਤਾਜ਼ਾ ਅੰਕੜੇ 26 ਅਪਰੈਲ ਦੇ ਹਨ। ਇਸ ਦਿਨ ਤਕ ਉਹ 10 ਹਜ਼ਾਰ ਝੂਠੇ ਦਾਅਵੇ ਕਰ ਚੁੱਕੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਟਰੰਪ ਦੇ ਝੂਠੇ ਦਾਅਵਿਆਂ ਮਗਰ ਹਾਲ ਹੀ ਵਿੱਚ ਹੋਈਆਂ ਮੱਧ ਚੋਣਾਂ ਵੱਡੀ ਵਜ੍ਹਾ ਰਹੀਆਂ। ਇਸ ਦੌਰਾਨ ਉਨ੍ਹਾਂ ਮੈਕਸਿਕੋ ਬਾਰਡਰ ਦੀ ਕੰਧ ਸਮੇਤ ਰੈਲੀਆਂ ਵਿੱਚ ਕਈ ਲੁਭਾਊ ਵਾਅਦੇ ਕੀਤੇ। ਇਸ ਤੋਂ ਇਲਾਵਾ ਟਰੰਪ ਨੇ ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਹਰ ਪੰਜਾਂ ਵਿੱਚੋਂ ਇੱਕ ਦਾਅਵਾ ਝੂਠਾ ਕਿਹਾ। ਇਕੱਠੀਆਂ ਰੈਲੀਆਂ ਵਿੱਚ ਹੀ ਟਰੰਪ ਕੁੱਲ 22 ਫੀਸਦੀ ਝੂਠੇ ਦਾਅਵੇ ਕਰ ਚੁੱਕੇ ਹਨ। ਇਸ ਦੇ ਇਲਾਵਾ ਉਨ੍ਹਾਂ ਟਵਿੱਟਰ ਹੈਂਡਲ ‘ਤੇ ਵੀ ਝੂਠੇ ਦਾਅਵੇ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। 25 ਤੋਂ 27 ਅਪਰੈਲ ਵਿਚਾਲੇ ਉਨ੍ਹਾਂ 171 ਗਲ਼ਤ ਗੱਲਾਂ ਕਹੀਆਂ। ਇਸਦੇ ਇਲਾਵਾ ਉਨ੍ਹਾਂ ਟੈਕਸ ਸਿਸਟਮ ਤੇ ਓਬਾਮਾਕੇਅਰ ‘ਤੇ ਵੀ ਝੂਠ ਫੈਲਾਇਆ।

Check Also

ਅਮਰੀਕਾ : ਸੈਨੇਟ ਨੇ ਦਿੱਤੀ 2 ਅਹਿਮ ਅਹੁਦਿਆਂ ਨੂੰ ਮਨਜੂਰੀ

ਵਾਸ਼ਿੰਗਟਨ : ਅਮਰੀਕੀ ਸੈਨੇਟ ਨੇ ਪ੍ਰਸਿੱਧ ਅਰਥ ਸ਼ਾਸਤਰੀ ਜੇਨੇਟ ਯੇਲੇਨ ਦਾ ਅਮਰੀਕਾ ਦੀ ਪਹਿਲੀ ਮਹਿਲਾ …

Leave a Reply

Your email address will not be published. Required fields are marked *