ਅਮਰੀਕੀ ਆਗੂ ਨੇ ਧਾਰਾ-370 ਨੂੰ ਲੈ ਕੇ ਕੀਤੀ ਮੋਦੀ ਦੀ ਤਰੀਫ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕੀ ਕਾਂਗਰਸ ਦੇ ਇੱਕ ਆਗੂ ਨੇ ਜੰਮੂ ਕਸ਼ਮੀਰ ਤੋਂ ਧਾਰਾ-370 ਨੂੰ ਹਟਾਏ ਜਾਣ ‘ਤੇ ਪੀਐੱਮ ਮੋਦੀ ਦੇ ਫੈਸਲੇ ਨੂੰ ਸਰਾਹਿਆ ਹੈ। ਉੱਤਰੀ ਕੈਰੋਲਿਨਾ ਦੇ ਅਮਰੀਕੀ ਆਗੂ ਜਾਰਜ ਹੋਲਡਿੰਗ ਦਾ ਕਹਿਣਾ ਹੈ ਕਿ ਪੀਐਮ ਮੋਦੀ ਦੇ ਇਸ ਫੈਸਲੇ ਨਾਲ ਫਿਰ ਤੋਂ ਸ਼ਾਂਤੀ ਪਰਤੇਗੀ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਚੰਗੇ ਹਨ ਤੇ ਅਜਿਹੇ ਫੈਸਲਿਆਂ ਨੂੰ ਸਰਾਹੁਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਲੋਕ ਬਹੁਤ ਚੰਗੇ ਹਨ ਤੇ ਇਸ ਇਲਾਕੇ ‘ਚ ਸ਼ਾਂਤੀ ਤੇ ਸਥਿਰਤਾ ਹੋਣੀ ਚਾਹੀਦੀ ਹੈ, ਤਾਂਕਿ ਪਾਕਿਸਤਾਨ ਵਲੋਂ ਕੀਤੀਆਂ ਜਾ ਰਹੀਆਂ ਨਾਪਾਕ ਹਰਕਤਾਂ ਨੂੰ ਪ੍ਰਗਟ ਕੀਤਾ ਜਾ ਸਕੇ। ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨੇ ਇੱਥੇ ਆਮ ਲੋਕਾਂ ਦੇ ਜੀਵਨ ਨੂੰ ਰੋਕ ਕੇ ਰੱਖਿਆ ਹੈ। ਉਨ੍ਹਾਂ ਨੇ ਕਿਹਾ ਜਿਵੇਂ ਕ‌ਿ ਸਭ ਨੇ ਵੇਖਿਆ ਹੈ ਕਿ ਭਾਰਤ ਦੀ ਸੰਸਦ ਨੇ ਪਿਛਲੇ ਮਹੀਨੇ ਜੰਮੂ-ਕਸ਼ਮੀਰ ਦੇ ਹਾਲਾਤ ਨੂੰ ਬਦਲਦੇ ਹੋਏ ਇੱਕ ਕਾਨੂੰਨ ਪਾਸ ਕੀਤਾ। ਉਨ੍ਹਾਂ ਨੇ ਅਜਿਹੇ ਪ੍ਰਬੰਧਾਂ ‘ਚ ਸੋਧ ਕੀਤਾ ਗਿਆ ਜੋ ਆਰਥਿਕ ਵਿਕਾਸ ਵਿੱਚ ਅੜ੍ਹਚਨ ਸਨ ਤੇ ਵੱਖਵਾਦੀ ਦੀ ਭਾਵਨਾ ਨੂੰ ਵਧਾਵਾ ਦਿੰਦੇ ਸਨ।

ਹੋਲਡਿੰਗ ਨੇ ਕਿਹਾ, ਪਿਛਲੇ ਕਈ ਦਹਾਕਿਆਂ ‘ਚ ਅੱਤਵਾਦੀ ਹਮਲਿਆਂ ਕਾਰਨ ਹਜ਼ਾਰਾਂ ਲੋਕਾਂ ਨੇ ਆਪਣੀ ਜਾਨ ਗਵਾਈ। ਪਾਕਿਸਤਾਨ ਸਥਿਤ ਕਈ ਅੱਤਵਾਦੀ ਸੰਗਠਨ ਸਰਹੱਦ ਪਾਰੋਂ ਘਾਟੀ ਵਿੱਚ ਅੱਤਵਾਦ ਫੈਲਾ ਰਹੇ ਹਨ। ਪਾਕਿਸਤਾਨੀ ਅੱਤਵਾਦੀਆਂ ਦਾ ਕਹਿਰ ਕਸ਼ਮੀਰ ਦੇ ਮਾਸੂਮ ਲੋਕਾਂ ਤੇ ਪਰਿਵਾਰਾਂ ‘ਤੇ ਬਰਸਦਾ ਸੀ, ਜਿਸ ਦੇ ਨਾਲ ਇਸ ਇਲਾਕੇ ਦੀ ਮਾਲੀ ਹਾਲਤ ‘ਤੇ ਵੀ ਡੂੰਘਾ ਅਸਰ ਪਿਆ ।

Share this Article
Leave a comment