Home / ਪਰਵਾਸੀ-ਖ਼ਬਰਾਂ / ਅਮਰੀਕਾ: ਪਰਿਵਾਰ ਦੇ 4 ਮੈਂਬਰਾਂ ਦਾ ਕਤਲ ਕਰ ਲਾਸ਼ ਲੈ ਕੇ ਪੁਲਿਸ ਸਟੇਸ਼ਨ ਪਹੁੰਚਿਆ ਭਾਰਤੀ ਪ੍ਰਵਾਸੀ

ਅਮਰੀਕਾ: ਪਰਿਵਾਰ ਦੇ 4 ਮੈਂਬਰਾਂ ਦਾ ਕਤਲ ਕਰ ਲਾਸ਼ ਲੈ ਕੇ ਪੁਲਿਸ ਸਟੇਸ਼ਨ ਪਹੁੰਚਿਆ ਭਾਰਤੀ ਪ੍ਰਵਾਸੀ

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਸ਼ੰਕਰ ਨਾਗੱਪਾ ਹਾਂਗੁਡ ਨੂੰ ਪੁਲਿਸ ਨੇ ਪਰਿਵਾਰ ਦੇ ਚਾਰ ਮੈਂਬਰਾਂ ਦੇ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਅਨੁਸਾਰ, ਸ਼ੰਕਰ ਸੋਮਵਾਰ ਨੂੰ ਪੁਲਿਸ ਸਟੇਸ਼ਨ ਪਹੁੰਚਿਆ ਤੇ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਉਸਨੇ ਰੋਜ਼ਵਿਲ ਸਥਿਤ ਆਪਣੇ ਘਰ ‘ਚ ਚਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਇਨ੍ਹਾਂ ‘ਚੋਂ ਇੱਕ ਦੀ ਲਾਸ਼ ਨੂੰ ਉਹ ਆਪਣੀ ਕਾਰ ਚ ਰੱਖ ਕੇ ਲਿਆਇਆ ਹੋਇਆ ਹੈ। ਪੁਲਿਸ ਨੇ ਸ਼ੰਕਰ ਦੇ ਇਸ ਕਬੂਲਨਾਮੇ ਤੋਂ ਬਾਅਦ ਉਸ ਦੀ ਕਾਰ ‘ਚੋਂ ਇੱਕ ਲਾਸ਼ ਤੇ ਉਸ ਦੇ ਅਪਾਰਟਮੈਂਟ ਤੋਂ ਬੱਚਿਆਂ ਸਮੇਤ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਹਨ। ਸਾਰਜੈਂਟ ਰਾਬਰਟ ਗਿਬਸਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਸ਼ੰਕਰ ਸੋਮਵਾਰ ਦੁਪਹਿਰ ਲਗਭਗ 12 ਵਜੇ ਪੁਲਿਸ ਸਟੇਸ਼ਨ ਪਹੁੰਚਿਆ ਅਤੇ ਕਿਹਾ ਕਿ ਉਹ ਕਤਲ ਨੂੰ ਕਬੂਲਣਾ ਚਾਹੁੰਦਾ ਹੈ । ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਤਾਂ ਪੁਲਿਸ ਅਧਿਕਾਰੀਆਂ ਨੂੰ ਉਸਦੀ ਗੱਲ ‘ਤੇ ਭਰੋਸਾ ਨਹੀਂ ਹੋਇਆ, ਪਰ ਜਦੋਂ ਉਸਦੀ ਕਾਰ ਤੇ ਉਸਦੇ ਅਪਾਰਟਮੈਂਟ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਪੁਲਿਸ ਦੇ ਮੁਤਾਬਕ ਸ਼ੰਕਰ ਨੇ ਜਿਨ੍ਹਾਂ ਲੋਕਾਂ ਦਾ ਕਤਲ ਕੀਤਾ ਉਹ ਉਸਦੇ ਰਿਸ਼ਤੇਦਾਰ ਹੀ ਹਨ ਪਰ ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਨ੍ਹਾਂ ਦਾ ਸ਼ੰਕਰ ਨਾਲ ਕੀ ਰਿਸ਼ਤਾ ਸੀ। ਸਾਰਜੈਂਟ ਗਿਬਸਨ ਨੇ ਕਿਹਾ ਕਿ ਮੈਂ ਕਦੇ ਕਿਸੇ ਨੂੰ ਇਸ ਤਰ੍ਹਾਂ ਲਾਸ਼ ਦੇ ਨਾਲ ਪੁਲਿਸ ਸਟੇਸ਼ਨ ਆਉਂਦੇ ਨਹੀਂ ਵੇਖਿਆ ਹੈ। ਇਹ ਸਾਡੇ ਲਈ ਬਿਲਕੁੱਲ ਅਜੀਬੋਗਰੀਬ ਹਾਲਾਤ ਸਨ। ਪੁਲਿਸ ਦੀ ਜਾਂਚ ਵਿੱਚ ਪਾਇਆ ਗਿਆ ਕਿ ਸ਼ੰਕਰ ਨੇ ਇਸ ਵਾਰਦਾਤ ਨੂੰ ਪਿਛਲੇ ਕੁੱਝ ਦਿਨਾਂ ਦੇ ਅੰਦਰ ਹੀ ਅੰਜ਼ਾਮ ਦਿੱਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਰੇ ਕਤਲ ਸ਼ੰਕਰ ਨੇ ਇਕੱਲੇ ਹੀ ਕੀਤੇ ਹਨ।

Check Also

ਆਸਟ੍ਰੇਲੀਆ ‘ਚ ਪੰਜਾਬੀਆਂ ਦੇ ਦੋ ਗੁੱਟਾਂ ਵਿਚਾਲੇ ਖ਼ੂਨੀ ਟਕਰਾਅ, ਚੱਲੇ ਡਾਂਗਾਂ-ਸੋਟੇ, 8 ਗੰਭੀਰ ਜ਼ਖਮੀ

ਬ੍ਰਿਸਬੇਨ: ਆਸਟ੍ਰੇਲੀਆ ‘ਚ ਪੰਜਾਬੀਆਂ ਦੇ ਦੋ ਧੜਿਆਂ ਵਿਚਾਲੇ ਖ਼ੂਨੀ ਟਕਰਾਅ ਹੋ ਗਿਆ, ਜਿਸ ‘ਚ ਕਈ …

Leave a Reply

Your email address will not be published. Required fields are marked *