ਅਮਰੀਕਾ ਨੇ ਭਾਰਤ ਨੂੰ ਮੁੜ੍ਹ ਵਿਖਾਈਆਂ ਅੱਖਾਂ, ਟਰੰਪ ਨੇ ਕਿਹਾ, ਸਾਨੂੰ ਮੂਰਖ ਸਮਝਿਆ?

Prabhjot Kaur
2 Min Read

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨੀਵਾਰ ਨੂੰ ਭਾਰਤ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਰਤ ਵਿਚ ਟੈਕਸ ਦੀਆਂ ਦਰਾਂ ਬਹੁਤ ਜ਼ਿਆਦਾ ਹਨ। ਅਮਰੀਕਾ ਤੋਂ ਜਾਣ ਵਾਲੀ ਇਕ ਬਾਈਕ ਉਤੇ ਭਾਰਤ 100 ਫ਼ੀਸਦੀ ਟੈਕਸ ਵਸੂਲਦਾ ਹੈ, ਜਦਕਿ ਉੱਥੋਂ ਆਉਣ ਵਾਲੇ ਇਸੇ ਤਰ੍ਹਾਂ ਦੇ ਸਾਮਾਨ ‘ਤੇ ਅਮਰੀਕਾ ਕੋਈ ਟੈਕਸ ਨਹੀਂ ਲੈਂਦਾ। ਟਰੰਪ ਨੇ ਕਿਹਾ ਕਿ ਉਹ ਵੀ ਭਾਰਤ ਤੋਂ ਆਉਣ ਵਾਲੇ ਸਮਾਨ ‘ਤੇ ਹੁਣ ਟੈਕਸ ਲਗਾਉਣਗੇ।

ਮੇਰੀਲੈਂਡ ਵਿਚ ਕੰਜ਼ਰਵੇਟਿਵ ਪਾਲੀਟਿਕਲ ਐਕਸ਼ਨ ਕਾਨਫਰੰਸ (ਸੀਪੀਏਸੀ) ਵਿਚ ਅਮਰੀਕੀ ਰਾਸ਼ਟਰਪਤੀ ਨੇ ਸਵਾਲ ਕੀਤਾ, ਕੀ ਭਾਰਤ ਸਾਨੂੰ ਮੂਰਖ ਸਮਝਦਾ ਹੈ? ਡੋਨਲਡ ਟਰੰਪ ਨੇ ਕਿਹਾ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਸਾਰਾ ਸੰਸਾਰ ਅਮਰੀਕਾ ਦਾ ਸਨਮਾਨ ਕਰਦਾ ਹੈ। ਅਸੀ ਇਕ ਦੇਸ਼ ਨੂੰ ਆਪਣੇ ਸਮਾਨ ‘ਤੇ 100 ਫ਼ੀਸਦੀ ਟੈਕਸ ਦਈਏ ਅਤੇ ਉਨ੍ਹਾਂ ਦੇ ਇਸੇ ਤਰ੍ਹਾਂ ਦੇ ਸਾਮਾਨ ਉਤੇ ਸਾਨੂੰ ਕੁਝ ਨਾ ਮਿਲੇ, ਇਹ ਸਿਲਸਿਲਾ ਹੁਣ ਹੋਰ ਅੱਗੇ ਨਹੀਂ ਚੱਲੇਗਾ।

ਭਾਰਤ ਦੇ ਵਪਾਰ ਅਤੇ ਨਿਵੇਸ਼ ਨੀਤੀਆਂ ਦੇ ਵਿਰੁਧ ਇਕ ਵੱਡਾ ਕਦਮ ਚੁੱਕਦੇ ਹੋਏ ਅਮਰੀਕਾ ਨੇ ਅਪਣੀ ਜ਼ੀਰੋ ਟੈਕਸ ਨੀਤੀ ਨੂੰ ਖਤਮ ਕਰਨ ਲਈ 6 ਫਰਵਰੀ ਨੂੰ ਮੰਥਨ ਸ਼ੁਰੂ ਕੀਤਾ ਸੀ। ਇਸ ਨੀਤੀ ਦੇ ਤਹਿਤ ਭਾਰਤ ਵਲੋਂ ਬਰਾਮਦ ਹੋਣ ਵਾਲੇ ਸਾਮਾਨ ਉਤੇ ਟੈਕਸ ਨਹੀਂ ਲਿਆ ਜਾਂਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਕਹਿ ਰਹੇ ਹਨ ਕਿ ਵਿਦੇਸ਼ੀ ਕੰਪਨੀਆਂ ਮੇਕ ਇਨ ਇੰਡੀਆ ਵਿਚ ਨਿਵੇਸ਼ ਕਰਨ ਲਈ ਅੱਗੇ ਆਉਣ।

ਇਸ ਨਾਲ ਭਾਰਤ ਨੂੰ ਮੈਨਿਊਫੈਕਚਰਿੰਗ ਨਾਬ ਬਣਨ ਵਿਚ ਮਦਦ ਮਿਲੇਗੀ ਉਥੇ ਹੀ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ ਪਰ ਟਰੰਪ ਇਸ ਤੋਂ ਉਲਟ ਅਪਣੀਆਂ ਕੰਪਨੀਆਂ ਨੂੰ ਵਾਰ-ਵਾਰ ਅਮਰੀਕਾ ਵਾਪਸ ਬੁਲਾਉਣ ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੰਪਨੀਆਂ ਮੇਕ ਅਮਰੀਕਾ, ਗਰੇਟ ਅਗੇਨ ਅਭਿਆਨ ਦਾ ਹਿੱਸਾ ਬਣਨ।

- Advertisement -

Share this Article
Leave a comment