Home / ਕੈਨੇਡਾ / ਅਮਰੀਕਾ ਦੇ ਅਲਾਬਾਮਾ ‘ਚ ਜ਼ਬਰਦਸਤ ਤੂਫ਼ਾਨ ਨੇ ਮਚਾਈ ਤਬਾਹੀ, 22 ਮੌਤਾਂ..
alabama tornado

ਅਮਰੀਕਾ ਦੇ ਅਲਾਬਾਮਾ ‘ਚ ਜ਼ਬਰਦਸਤ ਤੂਫ਼ਾਨ ਨੇ ਮਚਾਈ ਤਬਾਹੀ, 22 ਮੌਤਾਂ..

ਵਾਸ਼ਿੰਗਟਨ: ਅਮਰੀਕਾ (US) ਦੇ ਅਲਾਬਾਮਾ ‘ਚ ਐਤਵਾਰ ਨੂੰ ਆਏ ਜ਼ਬਰਦਸਤ ਤੂਫ਼ਾਨ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ ਜਿਸਦੀ ਪੁਸ਼ਟੀ ਲੀ ਕਾਉਂਟੀ ਦੇ ਸ਼ੈਰਿਫ ਜੇ ਜੋਂਸ ਨੇ ਕੀਤੀ ਹੈ। ਦੂਜੇ ਪਾਸੇ ਦੱਖਣੀ ਸੂਬਿਆਂ ‘ਚ ਭਾਰੀ ਨੁਕਸਾਨ ਹੋਇਆ ਹੈ। ਤੂਫਾਨ ਦੇ ਚਲਦਿਆਂ 266 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲੀਆਂ। ਜਿਸ ਨਾਲ 5 ਹਜ਼ਾਰ ਲੋਕ ਬਿਨਾ ਬਿਜਲੀ ਦੇ ਰਹਿ ਰਹੇ ਹਨ।

ਤੂਫਾਨ ਦਾ ਸਭ ਤੋਂ ਜ਼ਿਆਦਾ ਅਸਰ ਲੀ ਕਾਉਂਟੀ ‘ਤੇ ਹੀ ਪਿਆ। ਇਥੋਂ ਦੇ ਸ਼ੈਰਿਫ ਜੇ ਜੋਂਸ ਦੇ ਮੁਤਾਬਕ – ਤੂਫਾਨ ਨੇ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ । ਤੂਫਾਨ ਦੀ ਚੋੜਾਈ 500 ਮੀਟਰ ਸੀ ਅਤੇ ਜ਼ਮੀਨ ‘ਤੇ ਇਹ ਕਈ ਕਿਲੋਮੀਟਰ ਤੱਕ ਫੈਲ ਗਿਆ। ਤੂਫਾਨ ਦੇ ਚਲਦੇ ਕਈ ਦਰਖਤ ਉਖੜ ਗਏ ਅਤੇ ਮਲਬਾ ਸੜਕਾਂ ‘ਤੇ ਆ ਗਿਆ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।

Check Also

ਲੱਖਾਂ ਰੁਪਏ ਦੀ ਕੋਕੀਨ ਸਮੇਤ ਦੋ ਪੰਜਾਬੀ ਡਰਾਇਵਰ ਕੈਨੇਡਾ ‘ਚ ਗ੍ਰਿਫਤਾਰ!..

ਇੰਡੀਅਨਾ : ਖ਼ਬਰ ਹੈ ਕਿ ਇੰਡੀਆਨਾ ਮੈਟਰੋਪੋਲੀਟਨ ਪੁਲਿਸ ਨੇ ਦੋ ਅਜਿਹੇ ਪੰਜਾਬੀ ਵਿਅਕਤੀਆਂ ਨੂੰ ਗ੍ਰਿਫਤਾਰ …

Leave a Reply

Your email address will not be published. Required fields are marked *