ਜਿੰਮੀ ਸੰਧੂ ਦੇ ਕਾਤਲ ਨੂੰ ਥਾਈਲੈਂਡ ‘ਚ ਮਿਲ ਸਕਦੀ ਹੈ ਸਜ਼ਾ-ਏ-ਮੌਤ

Prabhjot Kaur
2 Min Read

ਐਡਮਿੰਟਨ: ਕੈਨੇਡਾ ਤੋਂ ਡਿਪੋਰਟ ਕੀਤੇ ਗਏ ਪੰਜਾਬੀ ਗੈਂਗਸਟਰ ਦਾ ਥਾਈਲੈਂਡ ਦੇ ਇੱਕ ਹੋਟਲ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਨੂੰ ਅੰਜਾਮ ਦੇਣ ਵਾਲੇ ਫਰਾਰ ਹੋਏ ਦੇ ਕਾਤਲਾਂ ‘ਚ ਇੱਕ ਦੀ ਮੌਤ ਹੋ ਚੁੱਕੀ ਹੈ, ਜਦਕਿ ਮੈਥਿਊ ਡੁਪਰ ਨਾਮ ਦੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਡੁਪਰ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਡੁਪਰ ਨੂੰ ਥਾਈਲੈਂਡ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰ ਦਿੱਤਾ ਜਾਵੇਗਾ। ਇਸ ਲਈ ਐਡਮਿੰਟਨ ਦੀ ਅਦਾਲਤ ਵਿੱਚ ਉਸ ਦੀ ਹਵਾਲਗੀ ਸਬੰਧੀ ਸੁਣਵਾਈ ਦੌਰਾਨ ਵਕੀਲ ਨੇ ਜੱਜ ਨੂੰ ਸੋਚ-ਸਮਝ ਕੇ ਫੈਸਲਾ ਦੇਣ ਦੀ ਅਪੀਲ ਕੀਤੀ। ਜਿਸ ਤੋਂ ਬਾਅਦ ਜੱਜ ਨੇ ਕੇਸ ਦੀ ਅਗਲੀ ਤਰੀਕ 28 ਅਕਤੂਬਰ ਤੈਅ ਕਰ ਦਿੱਤੀ।

ਦੱਸਣਯੋਗ ਹੈ ਕਿ 36 ਸਾਲਾ ਮੈਥਿਊ ਸਾਬਕਾ ਕੈਨੇਡੀਅਨ ਫੌਜੀ ਹੈ, ਉਸ ਦੀ ਹਵਾਲਗੀ ਲਈ ਐਡਮਿੰਟਨ ਦੀ ਕੋਰਟ ਆਫ਼ ਕਿੰਗਸ ਵਿੱਚ ਸੁਣਵਾਈ ਸ਼ੁਰੂ ਹੋ ਗਈ। ਜਿੰਮੀ ਸੰਧੂ ਦੇ ਕਤਲ ਮਾਮਲੇ ਵਿੱਚ ਥਾਈਲੈਂਡ ਪੁਲਿਸ ਨੇ ਕੈਨੇਡਾ ਕੋਲ ਉਸ ਦੀ ਹਵਾਲਗੀ ਮੰਗੀ ਹੈ। ਥਾਈਲੈਂਡ ਵੱਲੋਂ ਕੈਨੇਡਾ ਦੇ ਅਟਾਰਨੀ ਜਨਰਲ ਕੋਲ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਮੁਤਾਬਕ ਪੁਲਿਸ ਨੂੰ ਪੂਰਾ ਭਰੋਸਾ ਹੈ ਕਿ ਜਿੰਮੀ ਸੰਧੂ ਦਾ ਕਤਲ ਕੈਨੇਡਾ ਦੇ ਮੈਥਿਊ ਅਤੇ ਜੀਨ ਕਾਰਲ ਲਾਹਰਕੈਂਪ ਨੇ ਹੀ ਕੀਤਾ ਸੀ। ਸੁਣਵਾਈ ਦੌਰਾਨ ਡੁਪਰ ਕੈਦੀਆਂ ਵਾਲੇ ਕਟਹਿਰੇ ਵਿੱਚ ਚੁੱਪਚਾਪ ਖੜਾ ਰਿਹਾ।

ਉਸ ਨੇ ਆਪਣੇ ਵਕੀਲ ਰਾਹੀਂ ਹਵਾਲਗੀ ਦਾ ਵਿਰੋਧ ਕਰਦਿਆਂ ਤਰਕ ਦਿੱਤਾ ਕਿ ਉਸ ਨੂੰ ਕਾਤਲ ਸਾਬਤ ਕਰਨ ਲਈ ਥਾਈਲੈਂਡ ਸਰਕਾਰ ਦਾ ਕੇਸ ਕਾਫੀ ਕਮਜ਼ੋਰ ਹੈ। ਜੇਕਰ ਅਦਾਲਤ ਨੇ ਸਹਿਮਤੀ ਜਤਾਉਂਦਿਆਂ ਡੁਪਰ ਦੀ ਹਵਾਲਗੀ ਹੁਕਮ ਦੇ ਦਿੱਤੇ ਤਾਂ ਉਹ ਇਸ ਵਿਰੁੱਧ ਪ੍ਰੋਵਿੰਸ਼ੀਅਲ ਕੋਰਟ ਵਿਚ ਅਪੀਲ ਦਾਇਰ ਕਰ ਸਕਦਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment