Breaking News

ਅਨਿਲ ਕਪੂਰ ਦੇ ਘਰ ਵੱਜੀ ਸ਼ਹਿਨਾਈ, ਵਿਆਹ ਬੰਧਨ ‘ਚ ਬੱਝੇ ਰੀਆ ਕਪੂਰ ਤੇ ਕਰਨ ਬੂਲਾਨੀ

ਮੁੰਬਈ (ਅਮਰਨਾਥ) :  ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਦੇ ਘਰ ਇੱਕ ਵਾਰ ਮੁੜ ਤੋਂ ਸ਼ਹਿਨਾਈ ਵੱਜ ਰਹੀ ਹੈ। ਇਸ ਸਮੇਂ ਉਨ੍ਹਾਂ ਦੀ ਛੋਟੀ ਬੇਟੀ ਰੀਆ ਦਾ ਵਿਆਹ ਹੋ ਰਿਹਾ ਹੈ। ਵਿਆਹ ਵਾਲੇ ਮਹਿਮਾਨਾਂ ਦਾ ਇਕੱਠ ਸ਼ੁਰੂ ਹੋ ਗਿਆ ਹੈ। ਅਨਿਲ ਕਪੂਰ ਅਤੇ ਸੁਨੀਤਾ ਕਪੂਰ ਵੀ ਆਪਣੀ ਛੋਟੀ ਧੀ ਨੂੰ ਖੁਸ਼ਹਾਲ ਵਿਦਾਈ ਦੇਣ ਲਈ ਤਿਆਰ ਹਨ । ਸੋਨਮ ਕਪੂਰ ਦੀ ਛੋਟੀ ਭੈਣ ਰੀਆ ਕਪੂਰ ਅੱਜ ਆਪਣੇ ਲੰਮੇ ਸਮੇਂ ਦੇ ਬੁਆਏਫ੍ਰੈਂਡ ਕਰਨ ਬਾਲੂਨੀ ਨਾਲ ਸੱਤ ਫੇਰੇ ਲੈ ਰਹੀ ਹੈ। ਉਸ ਦੇ ਸਾਰੇ ਚਚੇਰੇ ਭਰਾ ਅਤੇ ਨਜ਼ਦੀਕੀ ਦੋਸਤ ਵੀ ਰੀਆ ਦੇ ਵਿਆਹ ਵਿੱਚ ਆਉਣ ਲੱਗ ਪਏ ਹਨ।

ਅਨਿਲ ਕਪੂਰ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸੁਆਗਤ ਕਰ ਰਹੇ ਹਨ।

 

ਰੀਆ ਦੇ ਚਚੇਰੇ ਭਰਾ ਅਰਜੁਨ ਕਪੂਰ, ਚਚੇਰੀ ਭੈਣ ਅੰਸ਼ੂਲਾ ਕਪੂਰ, ਭੈਣ ਸੋਨਮ ਕਪੂਰ ਤੇ ਜੀਜਾ ਆਨੰਦ ਆਹੂਜਾ ਵਿਆਹ ‘ਚ ਸ਼ਾਮਲ ਹੋਏ ਹਨ।

ਅਰਜੁਨ ਕਪੂਰ ਅਤੇ ਅੰਸ਼ੂਲਾ ਕਪੂਰ

 

ਸੋਨਮ ਕਪੂਰ ਤੇ ਆਨੰਦ ਆਹੂਜਾ

ਰੀਆ ਕਰਨ ਦੇ ਨਾਲ ਪਿਛਲੇ 13 ਸਾਲਾਂ ਤੋਂ ਰਿਲੇਸ਼ਨ ਵਿੱਚ ਹੈ ਅੱਜ ਦੋਵੇਂ ਇਸ ਰਿਸ਼ਤੇ ਨੂੰ ਵਿਆਹ ਦਾ ਨਾਂ ਦੇਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦਾ ਇਹ ਪ੍ਰੋਗ੍ਰਾਮ ਤਿੰਨ ਦਿਨਾਂ ਤੱਕ ਚੱਲੇਗਾ। ਇਸ ਵਿੱਚ ਸਿਰਫ ਪਰਿਵਾਰਿਕ ਮੈਂਬਰ ਅਤੇ ਦੋਸਤ ਹੀ ਸੱਦੇ ਗਏ ਹਨ।

 

 

 

 

ਜਾਣੋ ਹੋਣ ਹੈ ਕਰਨ ਬੂਲਾਨੀ

ਤੁਹਾਨੂੰ ਦੱਸ ਦੇਈਏ ਕਿ ਕਰਨ ਬੂਲਾਨੀ ਇੱਕ ਨਿਰਦੇਸ਼ਕ ਹਨ ਅਤੇ ਉਨ੍ਹਾਂ ਨੇ ‘ਆਇਸ਼ਾ’ ਅਤੇ ‘ਵੇਕਅਪ ਸਿਡ’ ਵਰਗੀਆਂ ਫਿਲਮਾਂ ਵਿੱਚ ਸਹਾਇਕ ਨਿਰਦੇਸ਼ਕ ਦੇ ਰੂਪ ਵਿੱਚ ਕੰਮ ਕੀਤਾ ਹੈ।

ਇਸਦੇ ਨਾਲ ਹੀ ਕਰਨ ਨੇ ਕਈ ਫਿਲਮਾਂ ਅਤੇ ਸ਼ੋਅਜ਼ ਵਿੱਚ ਨਿਰਦੇਸ਼ਨ, ਨਿਰਮਾਣ ਅਤੇ ਡਬਿੰਗ ਦਾ ਕੰਮ ਵੀ ਕੀਤਾ ਹੈ। ਕਿਹਾ ਜਾਂਦਾ ਹੈ ਕਿ ਰੀਆ ਅਤੇ ਕਰਨ ਦਾ ਅਫੇਅਰ 2010 ਦੀ ਫਿਲਮ ‘ਆਇਸ਼ਾ’ ‘ਚ ਇਕੱਠੇ ਕੰਮ ਕਰਦੇ ਸਮੇਂ ਸ਼ੁਰੂ ਹੋਇਆ ਸੀ।

Check Also

ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋਰ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਮੰਗ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿਚ ਵੱਸਦੇ …

Leave a Reply

Your email address will not be published.