ਬੀਸੀ ਅਤੇ ਓਨਟਾਰੀਓ ਵਿਚ ਕੋਵਿਡ-19 ਦੀ ਤਾਜ਼ਾ ਸਥਿਤੀ ਜਾਨਣ ਲਈ ਪੜ੍ਹੋ ਪੂਰੀ ਖਬਰ

TeamGlobalPunjab
2 Min Read

ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਡਾ: ਬੌਨੀ ਹੈਨਰੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ ਕੋਰੋਨਾ ਵਾਇਰਸ ਦੇ 95 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਕੁੱਲ ਕੇਸਾਂ ਦੀ ਗਿਣਤੀ 1948 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਜਿਆਦਾ ਕੇਸ ਫਰੇਜ਼ਰ ਹੈਲਥ ਏਰੀਆ ਅਤੇ ਵੈਨਕੂਵਰ ਕੋਸਟਲ ਹੈਲਥ ਇਲਾਕੇ ਵਿੱਚ ਆਏ ਹਨ। ਬੀਤੇ ਦਿਨ ਲਾਂਗ ਟਰਮ ਕੇਅਰ ਸੈਂਟਰਜ਼ ਵਿੱਚ ਨਵੀਂ ਆਊਟਬ੍ਰੇਕ ਨਹੀਂ ਹੋਈ ਹੈ। ਡਾ: ਹੈਨਰੀ ਮੁਤਾਬਕ ਕੇਸ ਵੱਧਣ ਦਾ ਕਾਰਨ ਮਿਸ਼ਨ ਫੈਡਰਲ ਕੁਰੈਕਸ਼ਨਲ ਫਸੈਲਟੀ ਵਿੱਚ ਹੋਈ ਆਊਟਬ੍ਰੇਕ ਹੈ। ਜਿੱਥੋਂ ਕਰੀਬ 40 ਨਵੇਂ ਕੇਸ ਸਾਹਮਣੇ ਆਏ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ 1137 ਮਰੀਜ਼ ਠੀਕ ਹੋ ਚੁੱਕੇ ਹਨ। 96 ਮਰੀਜ਼ ਹਸਪਤਾਲ ਵਿੱਚ ਦਾਖਲ ਹਨ, 41 ਆਈਸੀਯੂ ਵਿੱਚ ਹਨ ਅਤੇ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜਿਸ ਨਾਲ ਮੌਤਾਂ ਦਾ ਅੰਕੜਾ 100 ‘ਤੇ ਪੁੱਜ ਗਿਆ ਹੈ। ਬੀਸੀ ਦੇ ਵਿੱਚ ਬੀਤੇ ਦਿਨ ਮੂਲ ਨਿਵਾਸੀ ਭਾਈਚਾਰੇ ਵਿੱਚੋਂ ਪਹਿਲੀ ਮੌਤ ਕਰੋਨਾਵਾਇਰਸ ਨਾਲ ਹੋਈ ਹੈ।

 

ਓਨਟਾਰੀਓ ਦੇ ਵਿੱਚ ਵੀ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰ ਬੀਤੇ ਦਿਨ ਕਈ ਦਿਨਾਂ ਤੋਂ ਬਾਅਦ 500 ਤੋਂ ਥੱਲ੍ਹੇ ਕੇਸ ਪੌਜ਼ੀਟਿਵ ਆਏ ਹਨ। ਚੀਫ ਮੈਡੀਕਲ ਅਧਿਕਾਰੀ ਡਾ: ਵਿਲੀਅਮਜ਼ ਨੇ ਦੱਸਿਆ ਕਿ ਬੀਤੇ ਦਿਨ 476 ਨਵੇਂ ਮਾਮਲੇ ਪੌਜ਼ੀਟਿਵ ਆਏ ਹਨ ਅਤੇ 48 ਮਰੀਜ਼ਾਂ ਦੀ ਮੌਤ ਹੋਈ ਹੈ ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ 811 ਹੋ ਗਈ ਹੈ। ਪ੍ਰੋਵਿੰਸ ਵਿੱਚ 7509 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਤਰ੍ਹਾਂ ਕੁੱਲ ਪ੍ਰਭਾਵਿਤ ਮਰੀਜ਼ਾ ਵਿੱਚੋਂ 50 ਪ੍ਰਤੀਸ਼ਤ ਠੀਕ ਹੋ ਗਏ ਹਨ। 1817 ਹੈਲਥ ਕੇਅਰ ਵਰਕਰ ਵੀ ਕਰੋਨਾਵਾਇਰਸ ਨਾਲ ਇਫੈਕਟਡ ਹੋਏ ਹਨ। ਬੀਤੇ ਦਿਨ 10500 ਟੈੱਸਟ ਕੀਤੇ ਗਏ 8000 ਕੇਸ ਅੰਡਰ ਇਨਵੈਸਟੀਗੇਸ਼ਨ ਹਨ ਅਤੇ ਓਨਟਾਰੀਓ ਵਿੱਚ 2,17618 ਟੈੱਸਟ ਕੀਤੇ ਜਾ ਚੁੱਕੇ ਹਨ।

Share this Article
Leave a comment