Home / ਮਨੋਰੰਜਨ / ਅਜੇ ਦੇਵਗਨ ਦੀ ਧੀ ਦਾਦੇ ਦੇ ਦਿਹਾਂਤ ਤੋਂ ਅਗਲੇ ਦਿਨ ਸਲੂਨ ਜਾਣ ‘ਤੇ ਹੋਈ ਟਰੋਲ..

ਅਜੇ ਦੇਵਗਨ ਦੀ ਧੀ ਦਾਦੇ ਦੇ ਦਿਹਾਂਤ ਤੋਂ ਅਗਲੇ ਦਿਨ ਸਲੂਨ ਜਾਣ ‘ਤੇ ਹੋਈ ਟਰੋਲ..

ਮੁੰਬਈ: ਸੋਸ਼ਲ ਮੀਡੀਆ ‘ਤੇ ਟਰੋਲ ਹੋਣਾ ਕੋਈ ਨਵੀਂ ਗੱਲ ਨਹੀਂ ਹੈ ਬਾਲੀਵੁੱਡ ਐਕਟਰ ਅਜੇ ਦੇਵਗਨ ਤੇ ਕਾਜੋਲ ਦੀ ਧੀ ਨਿਆਸਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਟਰੋਲ ਹੋ ਰਹੀ ਹੈ। ਵਜ੍ਹਾ ਹੈ ਦਾਦਾ ਵੀਰੂ ਦੇਵਗਨ ਦੇ ਦਿਹਾਂਤ ਦੇ ਅਗਲੇ ਦਿਨ ਹੀ ਉਸ ਦਾ ਸਲੂਨ ‘ਚ ਨਜ਼ਰ ਆਉਣਾ। ਵੀਰੂ ਦੇਵਗਨ ਦੇ ਅੰਤਿਮ ਸੰਸਕਾਰ ਤੋਂ ਇਕ ਦਿਨ ਬਾਅਦ ਉਨ੍ਹਾਂ ਦੀ ਪੋਤੀ ਯਾਨੀ ਨਿਆਸਾ ਦੇਵਗਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

https://www.instagram.com/p/ByAeIubgMVl/

ਸਾਹਮਣੇ ਆਈਆਂ ਤਸਵੀਰਾਂ ‘ਚ ਅਜੇ ਧੀ ਬਰਾਊਨ ਕਾਰਗੋ ਪੈਂਟ, ਵਾਈਟ ਟੌਪ ਤੇ ਵਾਈਟ ਸਨੀਕਰਸ ‘ਚ ਕੈਮਰੇ ਨੂੰ ਦੇਖ ਕੇ ਮੁਸਕਰਾਉਂਦੀ ਨਜ਼ਰ ਆਈ। ਯੂਜ਼ਰਸ ਇਸ ਤਸਵੀਰ ਨੂੰ ਲੈ ਕੇ ਨਿਆਸਾ ਦੀ ਖੂਬ ਆਲੋਚਨਾ ਕਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬਾਲੀਵੁੱਡ ਸਿਤਾਰੇ ਅੰਦਰ ਸੰਵੇਦਨਾਵਾਂ ਹੀ ਖਤਮ ਹੋ ਗਈਆਂ ਹਨ।

ਇਕ ਯੂਜ਼ਰਸ ਨੇ ਕੁਮੈਂਟ ਕੀਤਾ ਕਿ ਹਾਲੇ ਦਾਦਾ ਦਾ ਦਿਹਾਂਤ ਹੋਇਆ ਅਤੇ ਇਸ ਤੋਂ ਬਾਅਦ ਵੀ ਤੂੰ ਸਲੂਨ ਸੈਸ਼ਨ ਲਈ ਚਲੀ ਗਈ। ਇਕ ਹੋਰ ਯੂਜ਼ਰਸ ਨੇ ਲਿਖਿਆ ਬਹੁਤ ਨਿਰਾਸ਼ਾਜਨਕ ਤੁਸੀਂ ਕੁਝ ਦਿਨ ਬਾਅਦ ਵੀ ਸਲੂਨ ਦਾ ਸਕਦੇ ਸੀ।

ਦੱਸਣਯੋਗ ਹੈ ਕਿ ਅਜੇ ਦੇਵਗਨ ਦੇ ਪਿਤਾ ਤੇ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਦਾ 27 ਮਈ ਨੂੰ ਦਿਹਾਂਤ ਹੋਇਆ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ‘ਤੇ ਫਿਲਮ ਇੰਡਸਟਰੀ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ ਸਨ।

Check Also

ਬਾਲੀਵੁੱਡ ਨੂੰ ਹਿੱਟ ਹਾਰਰ ਫਿਲਮਾਂ ਦੇਣ ਵਾਲੇ ਮਸ਼ਹੂਰ ਡਾਇਰੈਕਟਰ ਦਾ ਦਿਹਾਂਤ..

ਪੁਰਾਣੀ ਹਵੇਲੀ ਤੇ ਤਹਿਖਾਨਾ ਵਰਗੀਆਂ ਹਾਰਰ ਫਿਲਮਾਂ ਲਈ ਚਰਚਿਤ ਸ਼ਾਮ ਸ਼ਿਆਮ ਭਰਾਵਾਂ ‘ਚੋਂ ਇੱਕ ਨਿਰਦੇਸ਼ਕ …

Leave a Reply

Your email address will not be published. Required fields are marked *