Home / ਓਪੀਨੀਅਨ / ਲਓ ਬਈ ਅਕਾਲੀ-ਭਾਜਪਾ ‘ਚ ਸ਼ੁਰੂ ਹੋਈ ਸਿਆਸੀ ਦੰਗਲ, ਅਖਾੜਾ ਬਣਿਆ ਪੰਜਾਬ, ਹੁਣ ਟੁੱਟੂ ਅਕਾਲੀ ਭਾਜਪਾ ਦੀ ਯਾਰੀ ?

ਲਓ ਬਈ ਅਕਾਲੀ-ਭਾਜਪਾ ‘ਚ ਸ਼ੁਰੂ ਹੋਈ ਸਿਆਸੀ ਦੰਗਲ, ਅਖਾੜਾ ਬਣਿਆ ਪੰਜਾਬ, ਹੁਣ ਟੁੱਟੂ ਅਕਾਲੀ ਭਾਜਪਾ ਦੀ ਯਾਰੀ ?

ਕੁਲਵੰਤ ਸਿੰਘ ਲੌਂਗੋਵਾਲ : ਇੱਕ ਪਾਸੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਆਪਣੀ ਪਾਰਟੀ ਨੂੰ 2022 ਤੱਕ ਇਕਲੌਤੀ ਵੱਡੀ ਪਾਰਟੀ ਬਣਾਏ ਜਾਣ ਦਾ ਟੀਚਾ ਮਿੱਥ ਕੇ ਅਕਾਲੀ ਦਲ ਦੇ ਹਲਕਿਆਂ ‘ਚ ਵੀ ਜੰਗੀ ਪੱਧਰ ‘ਤੇ ਭਾਜਪਾ ਦਾ ਮੈਂਬਰਸ਼ਿਪ ਅਭਿਆਨ ਚਲਾ ਰਹੇ ਹਨ, ਉੱਥੇ ਦੂਜੇ ਪਾਸੇ ਇਹ ਸਭ ਦੇਖ ਕੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਕਹਿ ਦਿੱਤਾ ਹੈ ਕਿ ਅਕਾਲੀ ਦਲ ਦਾ ਭਾਜਪਾ ਨਾਲ ਨਾ ਤਾਂ ਪਹਿਲਾਂ ਕੋਈ ਟਕਰਾਅ ਸੀ ਤੇ ਨਾ ਹੀ ਭਵਿੱਖ ‘ਚ ਕਦੇ ਹੋਵੇਗਾ। ਸੁਖਬੀਰ ਦੇ ਇਸ ਬਿਆਨ ਤੋਂ ਬਾਅਦ ਭਾਂਵੇ ਲੱਖ ਇਹ ਲਗਦਾ ਹੋਵੇ ਕਿ ਦੋਵਾਂ ਪਾਰਟੀਆਂ ਵਿਚਕਾਰ ਸਭ ਠੀਕ ਠਾਕ ਹੈ ਪਰ ਸਿਆਸੀ ਮਾਹਰ ਇਸ ਸਾਰੇ ਘਟਨਾਕ੍ਰਮ ਨੂੰ ਅਕਾਲੀ-ਭਾਜਪਾ ਦਰਮਿਆਨ ਸ਼ੁਰੂ ਹੋਏ ਦੰਗਲ ਵਾਂਗ ਦੇਖ ਕੇ ਇਸ ਗੱਠਜੋੜ ਨੂੰ ਟੁੱਟਣ ਕੰਢੇ ਪਹੁੰਚ ਗਿਆ ਕਰਾਰ ਦੇ ਰਹੇ ਹਨ। ਦਸ ਦਈਏ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 34ਵੀਂ ਬਰਸੀ ਮੌਕੇ ਰੱਖੇ ਧਾਰਮਿਕ ਸਮਾਗਮ ਦੌਰਾਨ ਸ਼ਰਧਾਂਜਲੀ ਭੇਂਟ ਕਰਨ ਆਏ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਅਜਿਹਾ ਕੋਈ ਮੁਕਾਬਲਾ ਨਹੀਂ ਚੱਲ ਰਿਹਾ ਕਿ ਦੋਵਾਂ ਵਿਚੋਂ ਕਿਹੜੀ ਪਾਰਟੀ ਦਾ ਆਧਾਰ ਪੰਜਾਬ ‘ਚ ਵੱਧ ਮਜ਼ਬੂਤ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਘਵਾਦ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਲਈ ਪਹਿਲਾਂ ਵੀ ਖੜ੍ਹਾ ਸੀ ਤੇ ਹੁਣ ਵੀ ਖੜ੍ਹਾ ਹੈ। ਇਸ ਤੋਂ ਪਹਿਲਾਂ ਆਪਣੇ ਭਾਸ਼ਣ ਵਿੱਚ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੇ ਕਿਹਾ ਕਿ ਉਹ ਪਾਰਟੀ ਦੀ ਮੈਂਬਰਸ਼ਿਪ ਵਧਾਉਣ ‘ਤੇ ਧਿਆਨ ਦੇਣ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਸ ਮੈਂਬਰਸ਼ਿਪ ਅਭਿਆਨ ਤਹਿਤ 50 ਲੱਖ ਮੈਂਬਰ ਬਣਾਏ ਜਾਣ ਦਾ ਟੀਚਾ ਮਿੱਥਿਆ ਹੈ ਤੇ ਇਹ ਟੀਚਾ ਆਉਣ ਵਾਲੀ 31 ਅਗਸਤ ਤੱਕ ਪੂਰਾ ਕਰ ਲਿਆ ਜਾਵੇਗਾ। ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਾਜਪਾ ਦੀ ਪੰਜਾਬ ਇਕਾਈ ਪਾਰਟੀ ਹਾਈ ਕਮਾਂਡ ‘ਤੇ ਸੂਬੇ ਅੰਦਰ ਆਪਣੇ ਦਮ ‘ਤੇ ਚੋਣਾਂ ਲੜਣ ਲਈ ਦਬਾਅ ਪਾਉਂਦੀ ਆ ਰਹੀ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਤਾਂ ਇਹ ਮੰਗ ਵੱਡੇ ਪੱਧਰ ‘ਤੇ ਇਸ ਲਈ ਵੀ ਉੱਠੀ ਸੀ ਕਿਉਂਕਿ ਭਾਜਪਾ ਦੀ ਪੰਜਾਬ ਇਕਾਈ ਨੂੰ ਇਹ ਲਗਦਾ ਸੀ ਕਿ ਅਕਾਲੀ ਦਲ ਵਾਲੇ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ‘ਚ ਘਿਰੇ ਹੋਏ ਨੇ ਤੇ ਅਜਿਹੇ ਹਾਲਾਤਾਂ ‘ਚ ਚੋਣਾਂ ਜਿੱਤਣਾ ਆਸਾਨ ਕੰਮ ਨਹੀਂ ਹੈ। ਪਰ ਸੂਤਰਾਂ ਅਨੁਸਾਰ ਉਸ ਵੇਲੇ ਪਾਰਟੀ ਹਾਈ ਕਮਾਂਡ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਪੁਰਾਣੇ ਸਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਗੱਠਜੋੜ ਬਰਕਰਾਰ ਰੱਖਿਆ ਤੇ ਗੱਠਜੋੜ ਵਾਲੇ ਚੋਣ ਹਾਰ ਗਏ। ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਕਾਲੀ ਦਲ ਆਪਣੇ ਹੱਸੇ ਦੀਆਂ 10 ਸੀਟਾਂ ਵਿੱਚੋਂ 8 ‘ਤੇ ਹਾਰ ਗਿਆ ਤੇ ਸਿਰਫ 2 ‘ਤੇ ਹੀ ਜਿੱਤ ਹਾਸਲ ਕਰ ਸਕਿਆ ਸੀ। ਜਦਕਿ ਭਾਜਪਾ ਵਾਲੇ ਪੰਜਾਬ ‘ਚ ਆਪਣੇ ਕੋਟੇ ਦੀਆਂ 3 ਵਿਚੋਂ 2 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ ਸਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਆਪਣੀ ਪਾਰਟੀ ਦੀ ਕੋਰ ਕਮੇਟੀ ਮੀਟਿੰਗ ਵਿੱਚ ਖੁਦ ਵੀ ਇਹ ਗੱਲ ਕਬੂਲ ਕੀਤੀ ਸੀ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਸ਼ਹਿਰਾਂ ‘ਚ ਅਕਾਲੀ ਉਮੀਦਵਾਰਾਂ ਨੂੰ ਲੋਕਾਂ ਨੇ ਵੋਟਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੂੰਹ ਨੂੰ ਪਾਈਆਂ ਸਨ। ਅਜਿਹੀਆਂ ਗੱਲਾਂ ਨੇ ਪਹਿਲਾਂ ਹੀ ਅੱਕੇ ਬੈਠੇ (ਹਾਲਾਤ ਅਨੁਸਾਰ ਟਿੱਪਣੀ) ਭਾਜਪਾ ਵਾਲਿਆਂ ਨੂੰ ਹੋਰ ਹੱਲਾਸ਼ੇਰੀ ਦਿੱਤੀ ਤੇ ਉਨ੍ਹਾਂ ਨੇ ਸੂਬੇ ‘ਚ ਜ਼ਬਰਦਸਤ ਮੈਂਬਰਸ਼ਿਪ ਅਭਿਆਨ ਚਲਾ ਦਿੱਤਾ। ਜਿਸਦੀ ਸ਼ੁਰੂਆਤ ਲੰਬੀ ਹਲਕੇ ਤੋਂ ਕਰਕੇ ਹੁਣ ਇਸਨੂੰ ਅਕਾਲੀ ਦਲ ਦੇ ਕੋਟੇ ਵਾਲੇ 94 ਵਿਧਾਨ ਸਭਾ ਹਲਕਿਆਂ ਤੱਕ ਵਧਾ ਦਿੱਤਾ ਗਿਆ । ਇਹ ਗੱਲ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਮੰਨੀ ਜਾ ਰਹੀ ਸੀ।ਜਿਸ ਨੂੰ ਦੇਖਦਿਆਂ ਅਕਾਲੀਆਂ ਨੇ ਵੀ ਪੂਰੇ ਪੰਜਾਬ ‘ਚ ਮੈਂਬਰਸ਼ਿਪ ਵਧਾਉਣ ਦਾ ਅਭਿਆਨ ਚਲਾ ਦਿੱਤਾ ਤੇ ਭਾਜਪਾ ਦੇ ਕੋਟੇ ਵਾਲੇ 23 ਵਿਧਾਨਸਭਾ ਹਲਕਿਆਂ ‘ਚ ਆਪਣੇ ਵੱਡੇ ਵੱਡੇ ਆਗੂਆਂ ਨੂੰ ਅਵਜ਼ਰ ਲੱਗਾ ਕਿ ਨਵੇਂ ਮੈਂਬਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਕੁੱਲ ਮਿਲਾ ਕੇ ਦੋਵਾਂ ਪਾਰਟੀਆਂ ਵਿਚਕਾਰ ਹਾਲਾਤ ਭਾਂਵੇ ਜੜ੍ਹ-ਵੱਢ ਬਣੇ ਹੋਏ ਹਨ ਪਰ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਭ ਕੁਝ ਦੇਖ ਕੇ ਵੀ ਇਸ ਨੂੰ ਸਵੀਕਾਰ ਨਾ ਕਰਨਾ ਆਪਣੇ ਆਪ ‘ਚ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ ।

Check Also

ਕਿਸਾਨੀ ਮੰਗਾਂ ਦੇ ਸਮਰਥਨ ਵਿੱਚ ਨਾਟਕਕਾਰ, ਰੰਗਕਰਮੀ, ਲੇਖਕ ਤੇ ਬੁੱਧੀਜੀਵੀ ਗਵਰਨਰ ਨੂੰ ਦੇਣਗੇ ਮੰਗ ਪੱਤਰ

ਚੰਡੀਗੜ੍ਹ, (ਅਵਤਾਰ ਸਿੰਘ): ਇਪਟਾ, ਪੰਜਾਬ ਦੇ ਕਾਰਕੁਨ, ਲੇਖਕ ਤੇ ਰੰਗਕਰਮੀ 24 ਜਨਵਰੀ ਨੂੰ ਕਿਸਾਨ ਸੰਘਰਸ਼ …

Leave a Reply

Your email address will not be published. Required fields are marked *