ਸਿੱਧੂ ਦੇ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫਾ ਨੇ ਕੈਪਟਨ ‘ਤੇ ਲਗਾਏ ਧਮਕੀਆਂ ਦੇਣ ਦੇ ਇਲਜ਼ਾਮ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਮੁੱਖ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਧਮਕੀਆਂ ਦੇਣ ਦੇ ਇਲਜ਼ਾਮ ਲਗਾਏ ਹਨ।ਉਨ੍ਹਾਂ ਇਕ ਵਿਸਥਾਰਤ ਟਵੀਟ ਰਾਹੀਂ ਦੱਸਿਆ ਹੈ ਕਿ ਕਿਹੜੀ-ਕਿਹੜੀ ਤਰੀਕ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਤੇ ਤੱਤਕਾਲੀ ਮੰਤਰੀ ਰਾਣਾ ਸੋਢੀ ਉੱਪਰ ਉਨ੍ਹਾਂ ਦੇ ਪੁੱਤਰ ਹੀਰਾ ਸੋਢੀ ਰਾਹੀਂ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਪਤਨੀ ਸਜ਼ੀਆ ਸੁਲਤਾਨਾ ਨੂੰ ਧਮਕੀਆਂ ਦਿੱਤੀਆਂ ਹਨ।

ਮੁਹੰਮਦ ਮੁਸਤਫਾ ਨੇ ਕਿਹਾ ਕਿ ਕੈਪਟਨ ਨੇ ਉਨ੍ਹਾਂ ਨੂੰ ਧਮਕੀ ਦਿੰਦਿਆਂ ਕਿਹਾ ਕਿ ਉਹ ਤੁਰੰਤ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਨਾਲੋਂ ਵੱਖਰੇ ਹੋ ਜਾਣ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸੜਕ ‘ਤੇ ਘੜੀਸੀਆ ਜਾਵੇਗਾ ਤੇ ਜੇ ਕਦੇ ਵੀ ਮੈਂ ਨਵਜੋਤ ਸਿੱਧੂ ਦੇ ਹੱਕ ਵਿੱਚ ਖੜ੍ਹੇ ਹੋਇਆ ਜਾਂ ਕੁੱਝ ਕਿਹਾ ਤਾਂ ਮੈਨੂੰ ਉਲਟਾ ਲਟਕਾ ਦੇਣਗੇ।”

Share This Article
Leave a Comment