ਸਿੰਗਾਪੁਰ : ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ‘ਤੇ ਕੋਵਿਡ ਵੈਕਸੀਨ ਦੀ ਬੂਸਟਰ ਯਾਨੀ ਤੀਜੀ ਡੋਜ਼ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਹਨ ਕਿ ਇਹ ‘ਓਮੀਕ੍ਰੋਨ’ ਤੋਂ ਲੋਕਾਂ ਨੂੰ ਸੁਰੱਖਿਅਤ ਰੱਖੇਗੀ, ਇਸ ਨੂੰ ਲੈ ਕੇ ਰਿਸਰਚ ਵੀ ਚੱਲ ਰਹੀ ਹੈ।
ਦਸ ਦਈਏ ਕਿ ਸਿੰਗਾਪੁਰ ਵਿੱਚ ਦੋ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇ ਨਾਲ ਬੂਸਟਰ ਡੋਜ਼ ਵੀ ਲਈ ਸੀ ਪਰ ਉਹ ‘ਓਮੀਕ੍ਰੋਨ’ ਦੀ ਲਪੇਟ ਵਿੱਚ ਆ ਗਏ। ਇਸ ਦੇ ਬਾਵਜੂਦ ਉਨ੍ਹਾਂ ਵਿੱਚ ‘ਓਮੀਕ੍ਰੋਨ’ ਪਾਇਆ ਗਿਆ ਹੈ। ਹੁਣ ਵਾਇਰਸ ਤੋਂ ਸੁਰੱਖਿਆ ਦੇਣ ਲਈ ਬੂਸਟਰ ਡੋਜ਼ ਦੀ ਸਮਰੱਥਾ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
ਸਿੰਗਾਪੁਰ ‘ਚ ‘ਓਮੀਕ੍ਰੋਨ’ ਦਾ ਪਹਿਲਾ ਮਾਮਲਾ 24 ਸਾਲਾ ਔਰਤ ਦਾ ਹੈ ਜੋ ਏਅਰਪੋਰਟ ‘ਤੇ ਪੈਸੇਂਜਰ ਸਰਵਿਸ ‘ਚ ਕੰਮ ਕਰਦੀ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਔਰਤ ‘ਓਮੀਕ੍ਰੋਨ’ ਪਾਜ਼ੀਟਿਵ ਪਾਈ ਗਈ ਹੈ। ਸਿਹਤ ਮੰਤਰਾਲੇ ਨੇ ਵੀਰਵਾਰ ਦੇਰ ਰਾਤ ਇੱਕ ਬਿਆਨ ਵਿੱਚ ਕਿਹਾ ਕਿ ਇਹ ਸ਼ਹਿਰ ਵਿੱਚ ‘ਓਮੀਕ੍ਰੋਨ’ ਦਾ ਪਹਿਲਾ ਲੋਕਲ ਮਾਮਲਾ ਹੈ।
ਦੂਜੇ ਵਿਅਕਤੀ ਨੂੰ 6 ਦਸੰਬਰ ਨੂੰ ਵੈਕਸੀਨਡ ਟ੍ਰੈਵਲ ਲੇਨ ਰਾਹੀਂ ਜਰਮਨੀ ਤੋਂ ਵਾਪਸ ਆਇਆ ਸੀ, ਜਿਸ ‘ਚ ਓਮੀਕ੍ਰੋਨ ਵੈਰੀਅੰਟ ਪਾਜ਼ੀਟਿਵ ਆਇਆ ਹੈ।