ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਕੋਟਕਪੂਰਾ ਨੇ ਪੰਜਾਬ ਸਰਕਾਰ ‘ਤੇ ਕਿਸਾਨਾਂ ਦੇ ਹਿੱਤਾਂ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਗਾਇਆ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬੇ ਦੀਆਂ ਵੱਖ-ਵੱਖ ਸਹਿਕਾਰੀ ਸਭਾਵਾਂ ਰਾਹੀ ਭਾਈ ਘਨੱਈਆ ਸਿਹਤ ਸੇਵਾ ਸਕੀਮ ਦੀ ਸ਼ੁਰੂਆਤ ਕਰਕੇ ਸਭਾਵਾਂ ਦੇ ਮੈਂਬਰਾਂ ਤੋਂ ਕਰੋੜਾਂ ਰੁਪਏ ਤਾਂ ਵਸੂਲ ਲਏ ਗਏ। ਪਰ ਛੇ ਮਹੀਨਿਆਂ ਦੇ ਕਰੀਬ ਸਮਾਂ ਬੀਤ ਜਾਣ ‘ਤੇ ਵੀ ਅਜੇ ਤੱਕ ਲਾਭਪਾਤਰੀਆਂ ਨੂੰ ਕਾਰਡ ਜਾਰੀ ਨਹੀਂ ਕੀਤਾ ਗਿਆ। ਇਸ ਕਾਰਨ ਆਰਥਿਕ ਤੌਰ ‘ਤੇ ਕਮਜੋਰ ਹਜ਼ਾਰਾਂ ਕਿਸਾਨ ਮੈਂਬਰ ਸਸਤਾ ਇਲਾਜ ਕਰਵਾਉਣ ਲਈ ਤਰਸ ਰਹੇ ਹਨ।
ਪੰਜਾਬ ਦੀਆਂ 3200 ਤੋਂ ਵੱਧ ਸਹਿਕਾਰੀ ਸਭਾਵਾਂ ਦੇ ਲੱਖਾਂ ਮੈਂਬਰਾਂ ਨੇ ਇਸ ਯੋਜਨਾ ਦਾ ਲਾਭ ਲੈਣ ਲਈ ਲਗਭਗ 1,800 ਰੁਪਏ ਪ੍ਰਤੀ ਮੈਂਬਰ ਅਤੇ 433 ਰੁਪਏ ਪ੍ਰਤੀ ਆਸ਼ਰਿਤ ਮੈਂਬਰ ਨੇ ਪੈਸੇ ਜਮ੍ਹਾ ਕਰਵਾਏ ਸਨ। ਪਰ ਅਜੇ ਤੱਕ ਕਿਸੇ ਵੀ ਲਾਭਪਾਤਰੀ ਨੂੰ ਭਾਈ ਘਨੱਈਆ ਸਿਹਤ ਸੇਵਾ ਸਕੀਮ ਦਾ ਲਾਭ ਨਹੀਂ ਮਿਲਿਆ। ਇਸ ਕਾਰਨ ਲਾਭਪਾਤਰੀ ਨਿਰਾਸ਼ ਹਨ ਅਤੇ ਠੱਗੇ ਹੋਏ ਮਹਿਸੂਸ ਕਰ ਰਹੇ ਹਨ।
ਸੰਧਵਾਂ ਨੇ ਕਿਹਾ ਕਿ ਸਬੰਧਿਤ ਕੰਪਨੀ ਵੱਲੋਂ ਬੀਮਾ ਯੋਜਨਾ ਤੋਂ ਪਿੱਛੇ ਹਟਣ ਨਾਲ ਜਿੱਥੇ ਕਾਰਡ ਧਾਰਕ ਪਰਿਵਾਰ ਮਹਿੰਗੇ ਭਾਅ ‘ਤੇ ਇਲਾਜ ਕਰਵਾਉਣ ਲਈ ਮਸਲਾ ਉਠਾਉਣਗੇ।