ਲੰਡਨ:- ਪੂਰੇ ਵਿਸ਼ਵ ਵਿਚ ਲਾਕਡਾਊਨ ਦੇ ਚਲਦਿਆਂ ਕਈ ਦੇਸ਼ਾਂ ਦੀ ਅਰਥ-ਵਿਵਸਥਾ ਕਾਫੀ ਜਿਆਦਾ ਪ੍ਰਭਾਵਿਤ ਹੋ ਗਈ ਹੈ। ਬ੍ਰਿਟੇਨ ਵਿਚ ਵੀ ਕੁਝ ਅਜਿਹੇ ਹੀ ਹਾਲਾਤ ਹਨ ਸੋ ਸਰਕਾਰ ਦੇ ਵੱਲੋਂ ਲਾਕਡਊਨ ਹਟਾਉਣ ਦੇ ਆਦੇਸ਼ ਦਿਤੇ ਜਾ ਸਕਦੇ ਹਨ। ਪਰ ਕਈ ਤਰਾਂ ਦੀਆਂ ਹਦਾਇਤਾਂ ਦਾ ਪਾਲਣ ਜਰੂਰ ਕਰਨਾ ਪਵੇਗਾ। ਜਿਸ ਤਹਿਤ 70 ਸਾਲ ਦੇ ਬਜ਼ੁਰਗਾਂ ਨੂੰ ਪੂਰਾ ਇਕ ਸਾਲ ਘਰੋਂ ਬਾਹਰ ਨਿਕਲ ਤੇ ਰੋਕ ਲਗਾਈ ਜਾ ਸਕਦੀ ਹੈ। ਸਿਹਤ ਅਧਿਕਾਰੀਆਂ ਦੇ ਮੁਤਾਬਿਕ ਕੋਰੋਨਾ ਵਾਇਰਸ ਬਜ਼ੁਰਗਾਂ ਨੂੰ ਬਹੁਤ ਹੀ ਜਲਦੀ ਘੇਰਦਾ ਹੈ ਜਿਸ ਕਾਰਨ ਇਸ ਹਦਾਇਤ ਦਾ ਪਾਲਣ ਕਰਨਾ ਬਹੁਤ ਜਰੂਰੀ ਹੈ। ਇਹ ਵੀ ਫੈਸਲਾ ਲਿਆ ਜਾ ਸਕਦਾ ਹੈ ਕਿ ਲਾਕਡਾਊਨ ਤਿੰਨ ਫੇਜ਼ਾਂ ਵਿਚ ਰੈਡ, ਯੈਲੋ ਅਤੇ ਗਰੀਨ ਫੇਜ਼ ਵਿਚ ਖੋਲਿਆ ਜਾਵੇਗਾ। ਰੈਡ ਫੇਜ਼ ਵਿਚ ਗੈਰ-ਐਮਰਜੰਸੀ ਵਾਲੀਆਂ ਦੁਕਾਨਾਂ ਅਤੇ ਕਾਰੋਬਾਰ ਨੂੰ ਖੋਲਣ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ। ਜੇਕਰ ਯੈਲੋ ਫੇਜ਼ ਦੀ ਗੱਲ ਕਰੀਏ ਤਾਂ ਇਸ ਵਿਚ ਉਹ ਕਾਰੋਬਾਰ ਸ਼ੂਰੂ ਕੀਤੇ ਜਾ ਸਕਦੇ ਹਨ ਜਿਸ ਵਿਚ ਕਰਮਚਾਰੀਆਂ ਦੀ ਸੰਖਿਆ 50 ਜਾਂ ਇਸਤੋਂ ਘੱਟ ਹੋਵੇ। ਪਰ ਇਸ ਵਿਚ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਇਸਤੋਂ ਬਾਅਦ ਵਿਚ ਆਉਂਦਾ ਹੈ ਗਰਨਿ ਫੇਜ਼ ਅਤੇ ਇਸ ਫੇਜ਼ ਵਿਚ ਵੱਡੇ ਸਮਾਗਮ ਯਾਨੀਕੇ ਵਿਆਹ-ਸ਼ਾਦੀ ਜਾਂ ਅੰਤਿਮ ਸਸਕਾਰ ਆਦਿ ਦੀ ਪ੍ਰਵਾਨਗੀ ਮਿਲ ਸਕਦੀ ਹੈ। ਇਸ ਦੇ ਨਾਲ ਹੀ ਪੱਬ ਵੀ ਖੋਲੇ ਜਾ ਸਕਦੇ ਹਨ ਪਰ ਕੁਝ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।ਇਹ ਤਿੰਨੇ ਫੇਜ਼ 11 ਮਈ ਤੋਂ 15 ਜੂਨ ਤੱਕ ਅਪਲਾਈ ਕੀਤੇ ਜਾ ਸਕਦੇ ਹਨ ।