ਮਹਿਲਾ ਸੰਸਦ ਮੈਂਬਰ ਨੇ ਚੋਰੀ ਕੀਤੇ ਮਹਿੰਗੇ ਕੱਪੜੇ, ਭੱਖੀ ਸਿਆਸਤ

Prabhjot Kaur
2 Min Read

ਨਿਊਜ਼ ਡੈਸਕ: ਨਿਊਜ਼ੀਲੈਂਡ ਦੀ ਸੰਸਦ ਲਈ ਚੁਣੀ ਗਈ ਪਹਿਲੀ ਸ਼ਰਨਾਰਥੀ MP ‘ਤੇ ਕੱਪੜੇ ਚੋਰੀ ਕਰਨ ਦੇ ਦੋਸ਼ ਲੱਗੇ ਹਨ, ਜਿਸ ਤੋਂ ਬਾਅਦ ਹੁਣ ਉਸ ਨੇ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ। ਇਸ ਬਾਰੇ ਉਸ ਨੇ ਦੱਸਿਆ ਕਿ ਇਹ ਫ਼ੈਸਲਾ ਨਿੱਜੀ ਤਣਾਅ ਅਤੇ ਸਦਮੇ ਨਾਲ ਸਬੰਧਤ ਸੀ। ਗੋਲਰਿਜ਼ ਘਹਰਾਮਨ ‘ਤੇ ਕੱਪੜਿਆਂ ਦੀਆਂ ਬੁਟੀਕ ਵਾਲੀਆਂ ਦੁਕਾਨਾਂ ਤੋਂ ਚੋਰੀ ਦੇ ਤਿੰਨ ਦੋਸ਼ ਲੱਗੇ ਸਨ। ਪਰ ਪੁਲਿਸ ਵਲੋਂ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਰਾਨ ਵਿੱਚ ਜਨਮੀ 42 ਸਾਲਾ ਘਹਰਾਮਨ ਆਪਣੇ ਪਰਿਵਾਰ ਨਾਲ ਬਚਪਨ ਵਿੱਚ ਹੀ ਨਿਊਜ਼ੀਲੈਂਡ ਚਲੀ ਗਈ ਸੀ ਜਦੋਂ ਉਨ੍ਹਾਂ ਨੂੰ ਸ਼ਰਨਾਰਥੀਆਂ ਵਜੋਂ ਸਿਆਸੀ ਸ਼ਰਣ ਦਿੱਤੀ ਗਈ ਸੀ। ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਵਕੀਲ ਬਣ ਗਈ ਅਤੇ 2017 ਵਿੱਚ ਸੰਸਦ ਵਿੱਚ ਦਾਖਲ ਹੋਣ ਤੋਂ ਪਹਿਲਾਂ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਵਿੱਚ ਕੰਮ ਕੀਤਾ।

ਚੋਰੀ ਦੇ ਇਲਜ਼ਾਮਾਂ ਵਿਚ ਆਕਲੈਂਡ ਦੇ ਲਗਜ਼ਰੀ ਕੱਪੜਿਆਂ ਦੀ ਦੁਕਾਨ ‘ਤੇ ਦੋ ਕਥਿਤ ਘਟਨਾਵਾਂ ਅਤੇ ਵੈਲਿੰਗਟਨ ਦੇ ਉੱਚ ਪੱਧਰੀ ਕੱਪੜਿਆਂ ਦੇ ਰਿਟੇਲਰ ‘ਤੇ 2023 ਦੇ ਅਖੀਰ ਵਿੱਚ ਵਾਪਰੀਆਂ ਘਟਨਾਵਾਂ ਸ਼ਾਮਲ ਹਨ।

ਪਿਛਲੇ ਹਫ਼ਤੇ ਗ੍ਰੀਨਜ਼ ਨੇ ਘੋਸ਼ਣਾ ਕੀਤੀ ਸੀ ਕਿ ਘਹਰਾਮਨ ਨੇ ਪੁਲਸ ਦੀ ਜਾਂਚ ਜਾਰੀ ਹੋਣ ਦੌਰਾਨ ਆਪਣੇ ਪੋਰਟਫੋਲੀਓ ਦੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਦਿੱਤਾ ਹੈ। ਦੋਸ਼ਾਂ ਦੇ ਜਨਤਕ ਹੋਣ ਤੋਂ ਪਹਿਲਾਂ ਘਹਰਾਮਨ ਦੀ ਫਿਲਸਤੀਨ ਪੱਖੀ ਵਿਰੋਧ ਪ੍ਰਦਰਸ਼ਨਾਂ ਵਿੱਚ ਉਸਦੀ ਪ੍ਰਮੁੱਖ ਸ਼ਮੂਲੀਅਤ ਲਈ ਆਲੋਚਨਾ ਕੀਤੀ ਗਈ ਸੀ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment